ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ)- ਸਥਾਨਕ ਏਅਰ ਪੋਰਟ ਰੋਡ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਫੈਸੀ ਡਰੈਸ ਦੀ ਐਕਟਿਵਟੀ ਕਰਵਾਈ ਗਈ ਜਿਸ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਬੱਚਿਆਂ ਨੇ ਫੌਜੀ, ਪੁਲਿਸ ਅਧਿਕਾਰੀ, ਕਿਸਾਨ, ਅਧਿਆਪਕ, ਵਕੀਲ, ਮਾਡਲ, ਪਰੀ ਅਤੇ ਪੰਜਾਬਣ ਆਦਿ ਦੇ ਰੂਪ ਧਾਰਨ ਕੀਤੇ ਅਤੇ ਆਪਣੀ-ਆਪਣੀ ਪਹਿਚਾਣ ਦਰਸਾਉਦੇ ਹੋਏ ਮਾਡਲਿੰਗ ਕੀਤੀ। ਕੁੱਝ ਬੱਚਿਆਂ ਨੇ ਪਾਣੀ ਬਚਾਉ, ਬਿਜਲੀ ਬਚਾੳੇ, ਭਰੂਣ ਹੱਤਿਆ, ਦਰੱਖਤ ਲਗਾਉ ਦਾ ਸੰਦੇਸ਼ ਦਿੰਦੇ ਹੋਏ ਸਮਾਜਿਕ ਕੁਰੀਤੀਆਂ ਤੇ ਚੋਟ ਕਟਦਿਆਂ ਵਾਤਾਵਰਣ ਸੁਰੱਖਿਆ ਵੱਲ ਧਿਆਨ ਦੇਣ ਦਾ ਸੁਨੇਹ ਦਿੱਤਾ। ਪ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਸਾਰੇ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸੰਸਾ ਕਰਦੇ ਹੋਏ ਉਹਨਾਂ ਨੂੰ ਉਤਸ਼ਾਹਿਤ ਕੀਤਾ ਤੇ ਕਿਹਾ ਕਿ ਅਜਿਹੀ ਐਕਟਿਵਟੀ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media