Friday, July 3, 2026

ਸੰਤੋਖ ਭੁੱਲਰ ਦੀ ਪੁਸਤਕ “ਗੋਰੀਆਂ ਰਿਸ਼ਮਾਂ ਦੀ ਛੋਹ” ਲੋਕ ਅਰਪਿਤ

ppn1710201621
ਚੌਂਕ ਮਹਿਤਾ, 17 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਅਨੈਕਸੀ ਹਾਲ, ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਉਘੇ ਕਥਾਕਾਰ ਕੁਲਦੀਪ ਸਿੰਘ ਬੇਦੀ, ਇੰਜੀ: ਕਰਮਜੀਤ ਸਿੰਘ (ਸੰਪਾਦਕ ਰਣਜੀਤ), ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ: ਆਸਾ ਸਿੰਘ ਘੁੰਮਣ, ਪ੍ਰੋ: ਗੋਪਾਲ ਬੁੱਟਰ, ਸੰਤੋਖ ਸਿੰਘ ਭੁੱਲਰ, ਧਰਮਿੰਦਰ ਸਿੰਘ ਔਲਖ, ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਸਰਪ੍ਰਸਤ ਰਘਬੀਰ ਸਿੰਘ ਸੋਹਲ ਆਦਿ ਸ਼ੁਸ਼ੋਭਿਤ ਸਨ।ਇਸ ਮੌਕੇ ਪ੍ਰਵਾਸੀ ਸਾਹਿਤਕਾਰ ਸੰਤੋਖ ਸਿੰਘ ਭੁੱਲਰ (ਇੰਗਲੈਂਡ) ਦੀ ਦੂਸਰੀ ਪੁਸਤਕ “ਗੋਰੀਆਂ ਰਿਸ਼ਮਾਂ ਦੀ ਛੋਹ” ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ । ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਪਿਛਲੀਆਂ ਸਰਗਰਮੀਆਂ ਤੇ ਇਕ ਝਾਤ ਪਾਈ ਅਤੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ।ਉਘੇ ਗਾਇਕ ਮੱਖਣ ਸਿੰਘ ਭੈਣੀਵਾਲ, ਇੰਦਰ ਸੰਧੂ, ਜੋਬਨ ਰਿਆੜ ਨੇ ਗਾਇਕੀ ਦੇ ਜੌਹਰ ਦਿਖਾਏ, ਜਦਕਿ ਕਵੀ ਦਰਬਾਰ ਵਿੱਚ ਸਤਨਾਮ ਔਲਖ, ਕੁਲਦੀਪ ਦਰਾਜਕੇ, ਦਰਸ਼ਨ ਨੰਦੜਾ, ਨਵਦੀਪ ਬਦੇਸ਼ਾ, ਰਿੱਕੀ, ਸੁਖਰਾਜ ਭੁੱਲਰ, ਹਰੀ ਸਿੰਘ ਗਰੀਬ, ਮਨਜੀਤ ਸਿੰਘ ਵੱਸੀ, ਸ਼ੇਲਿੰਦਰਜੀਤ ਰਾਜਨ, ਬਲਦੇਵ ਕ੍ਰਿਸ਼ਨ ਸ਼ਰਮਾ, ਰਾਜਿੰਦਰ ਧੰਜੂ, ਦਲਜੀਤ ਮਹਿਤਾ, ਮੁਖਤਿਆਰ ਗਿੱਲ, ਦਿਲਪ੍ਰੀਤ ਸੰਧੂ, ਧਰਮ ਸਿੰਘ ਧਿਆਨਪੁਰੀ, ਗੁਰਨਾਮ ਕੌਰ, ਅਮਰੀਕ ਸ਼ੇਰਗਿੱਲ, ਕਸ਼ਮੀਰ ਸਿੰਘ ਰੰਧਾਵਾ, ਅਜੀਤ ਸਠਿਆਲਵੀ, ਬਲਵਿੰਦਰ ਸਿੰਘ ਅਠੌਲਾ, ਸੁਖਰਾਜ ਸਿੰਘ ਮੱਦੇਪੁਰ, ਹਰਜੀਤ ਸਿੰਘ ਗਿੱਲ, ਮਨਵੀਰ ਸਿੰਘ, ਰਣਜੀਤ ਸਿੰਘ, ਮਣੀ ਅਠੌਲਾ,, ਮਨਕੀਰਤ, ਪ੍ਰਿੰਸ, ਰਾਜਨ ਸੁਮਨ, ਪ੍ਰਿੰਸਪਾਲ, ਨਿਰਵੈਲ, ਨਿਤਨ, ਲਵਜੀਤ ਸਿੰਘ ਆਦਿ ਨੇ ਕਾਵਿ ਰਚਨਾਵਾਂ ਪੜ੍ਹੀਆਂ।ਅਖੀਰ ਵਿੱਚ ਕੁਲਦੀਪ ਸਿੰਘ ਬੇਦੀ ਨੇ ਸਭਾ ਵੱਲੋਂ ਕਰਵਾਏ ਜਾ ਰਹੇ ਨਿਰਮਤਰ ਸਮਾਗਮਾਂ ਦੀ ਭਰਪੂਰ ਪ੍ਰਸੰਸਾ ਕੀਤੀ ।’ਰਣਜੀਤ’ ਮਨੈਗਜ਼ੀਨ ਦਾ ਨਵਾਂ ਅੰਕ ਵੀ ਜਾਰੀ ਕੀਤਾ ਗਿਆ । ਦੀਪਦਵਿੰਦਰ ਸਿੰਘ, ਪ੍ਰੋ: ਗੋਪਾਲ ਬੁੱਟਰ, ਪ੍ਰਿੰ: ਸੇਵਾ ਸਿੰਘ ਕੌੜਾ, ਡਾ: ਆਸਾ ਸਿੰਘ ਘੁੰਮਣ “ਗੋਰੀਆਂ ਰਿਸ਼ਮਾਂ ਦੀ ਛੋਹ” ਦੀ ਆਮਦ ਤੇ ਸੰਤੋਖ ਸਿੰਘ ਭੁੱਲਰ ਨੂੰ ਵਧਾਈ ਦਿੱਤੀ ਅਤੇ ਕਿਤਾਬ ਉਪਰ ਭੱਖਵੀਂ ਅਤੇ ਉਸਾਰੂ  ਵਿਚਾਰ ਚਰਚਾ ਵੀ ਹੋਈ ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply