Thursday, August 13, 2026

47 ਲੱਖ ਰੁਪਏ ਦੀ ਮਾਰੀ ਠੱਗੀ, ਮਾਮਲਾ ਦਰਜ਼

ਫਾਜ਼ਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਇੱਕ ਵਿਅਕਤੀ ਨਾਲ 47 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ 5 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।ਪੁਲਸ ਨੂੰ ਦਿੱਤੇ ਬਿਆਨ ਵਿਚ ਗੁਰਮੋਹਨ ਸਿੰਘ ਵਾਸੀ ਪਿੰਡ ਮਾਹੂਆਣਾ ਬੋਦਲਾ ਨੇ ਦੱਸਿਆ ਕਿ ਹਰਸ਼ ਅਤਰੀ ਵਾਸੀ ਆਰੀਆ ਸਮਾਜ ਮੰਦਰ ਰਮੇਸ਼ ਨਗਰ ਦਿੱਲੀ, ਵਰੁਣ ਵਾਸੀ ਦਿਆਲਪੁਰ ਦਿੱਲੀ, ਸੋਨੂੰ ਵਾਸੀ ਗਾਜਿਆਪੁਰ ਦਿੱਲੀ, ਰਾਜ ਕੁਮਾਰ ਵਾਸੀ ਨਵਾਂ ਬਾਜ਼ਾਰ ਦਿੱਲੀ, ਰਾਜ ਕਿਸ਼ੋਰ ਸ਼ਰਮਾ ਵਾਸੀ ਸੌਰਵ ਵਿਹਾਰ ਨਵੀਂ ਦਿਲੀ ਨੇ ਉਸਦੇ ਨਾਲ ਡੇਢ ਕਰੋੜ ਰੁਪਏ ਦਾ ਆਈਪੀਓ ਪਾਸ ਕਰਵਾਉਣ ਦਾ ਲਾਲਚ ਦੇ ਕੇ ਆਪਣਾ ਬੈਂਕ ਖਾਤਾ ਆਈਸੀਆਈਸੀਆਈ ਬੈਂਕ ਸ਼ਾਖਾ ਰੋਹਤਾਸ਼ ਨਗਰ ਦਿੱਲੀ ਖਾਤਾ ਸਾਂਝੇ ਰੂਪ ਵਿਚ ਖੁਲਵਾਇਆ ਹੋਇਆ ਸੀ। ਉਕਤ ਵਿਅਕਤੀਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 12 ਮਾਰਚ 2014 ਨੂੰ ਉਸਦੇ ਨਾਲ 47 ਲੱਖ ਰੁਪਏ ਦੀ ਠੱਗੀ ਮਾਰੀ। ਪੁਲਸ ਨੇ ਹੁਣ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 420/120 ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply