Monday, March 16, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 26 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ‘ਗੇਟਵੇਅ ਆਫ ਅੰਮ੍ਰਿਤਸਰ’ ਦਾ ਉਦਘਾਟਨ, ਡਿਪਟੀ ਸੀ.ਐਮ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਰਹੇ ਮੌਜ਼ੂਦ।

▶ ਅੰਮ੍ਰਿਤਸਰ ਦੇ ਟਾਊਨ ਹਾਲ ਵਿਖੇ ਹੈਰੀਟੇਜ਼ ਸਟਰੀਟ ਦਾ ਸੀ.ਐਮ ਬਾਦਲ ਨੇ ਕੀਤਾ ਸ਼ੁੱਭ ਆਰੰਭ।

▶ ਪੰਜਾਬ ਸਰਕਾਰ ਵਲੋਂ 27 ਹਜ਼ਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਐਲਾਨ।

▶ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਮੁੱਖ ਮੰਤਰੀ ਵੀਰਭੱਦਰ ਦੀ ਅਗਵਾਈ ‘ਚ ਲੜੇਗੀ ਕਾਂਗਰਸ – ਅੰਬਿਕਾ ਸੋਨੀ।

▶ ਪਾਕਿਸਤਾਨ ਦੇ ਕੁਵੇਟਾ ‘ਚ ਪੁਲਿਸ ਟ੍ਰੇਨਿੰਗ ਅਕੈਡਮੀ ‘ਤੇ ਆਈ.ਐਸ (ਇਸਲਾਮਿਕ ਅਸਟੇਟ) ਵਲੋਂ ਹਮਲਾ–60 ਰੰਗਰੂਟਾਂ ਦੀ ਮੌਤ।

▶ ਰਾਹੁਲ ਗਾਂਧੀ ਜਲਦ ਸੰਭਾਲਣਗੇ ਕਾਂਗਰਸ ਦੀ ਕਮਾਂਡ – ਅੰਬਿਕਾ ਸੋਨੀ।

▶ ਤਿੰਨ ਅਕਾਲੀ ਦਲਾਂ ਨੇ ਮਿਲ ਕੇ ‘ਅਖੰਡ ਅਕਾਲੀ ਦਲ’ ਨਾਮ ਦੀ ਪਾਰਟੀ ਬਣਾਈ- ਰਵੀਇੰਦਰ ਸਿੰਘ ਪ੍ਰਧਾਨ ਤੇ ਸਾਬਕਾ ਜਥੇ: ਨੰਦਗੜ੍ਹ ਚੀਫ ਪੈਟਰਨ ਬਣਾਏ ਗਏ।

▶ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸੁਰਜੀਤ ਸਿੰਘ ਕੋਹਲੀ ਬਣਾਏ ਗਏ ਪਾਰਟੀ ਦੇ ਪਟਿਆਲਾ ਸ਼ਹਿਰੀ ਪ੍ਰਧਾਨ।

▶ ਫੂਡ ਸੇਫਟੀ ਸਟੈਂਡਰਡਜ਼ ਐਕਟ ਦੀ ਉਲੰਘਣਾ ਕਰਨ ‘ਤੇ ਲੁਧਿਆਣਾ ਦੀ ਲੋਧੀ ਕਲੱਬ ਨੂੰ 5 ਲੱਖ ਅਤੇ ਸੇਵਮੈਕਸ ਨੂੰ ਖਾਣੇ ਦੀਆਂ ਘਟੀਆ ਵਸਤਾਂ ਵੇਚਣ ਤੇ ਲੱਗਾ 6 ਲੱਖ ਦਾ ਜੁਰਮਾਨਾ।

▶ ਸੁਪਰੀਮ ਕੋਰਟ ਨੇ ਵਿਜੇ ਮਾਲੀਆ ਕੋਲੋਂ ਵਿਦੇਸ਼ਾਂ ‘ਚ ਜਾਇਦਾਦਾਂ ਦਾ ਵੇਰਵਾ ਮੰਗਿਆ।

▶ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੇ ਕਸ਼ਮੀਰੀ ਆਗੂ ਗਿਲਾਨੀ ਨਾਲ ਕੀਤੀ ਮੁਲਾਕਾਤ– ਭਾਜਪਾ ਨੇ ਕਿਹਾ ਮੁਲਾਕਾਤ ਦਾ ਪਾਰਟੀ ਨਾਲ ਸਬੰਧ ਨਹੀਂ ।

▶ ਜੰਮੂ ਕਸ਼ਮੀਰ ਦੇ ਰਾਜ਼ੌਰੀ ਇਲਾਕੇ ‘ਚ ਪਾਕਿਸਤਾਨੀ ਗੋਲੀਬਾਰੀ ‘ਚ 6 ਔਰਤਾਂ ਜਖਮੀ।

▶ ਜੰਮੂ ਕਸ਼ਮੀਰ ਦੇ ਆਰ.ਐਸ ਪੁਰਾ ‘ਚ ਸ਼ਹੀਦ ਹੋਏ ਜਵਾਨ ਸੁਸ਼ੀਲ ਕੁਮਾਰ ਨੂੰ ਹਰਿਆਣਾ ਦੇ ਪਿਹੋਵਾ ‘ਚ ਦਿੱਤੀ ਗਈ ਅੰਤਿਮ ਵਿਦਾਇਗੀ।

▶ ਅੰਮ੍ਰਿਤਸਰ ਦੇ ਸੇਲ ਟੈਕਸ ਵਿਭਾਗ ਦੇ ਮੋਬਾਇਲ ਵਿੰਗ ਨੇ ਲੱਖਾਂ ਰੁਪਏ ਦੀ ਕਰਾਕਰੀ ਨਾਲ ਭਰਿਆ ਟਰੱਕ ਕਬਜ਼ੇ ‘ਚ ਲਿਆ ।

▶ ਜਲੰਧਰ ਦੇ ਕਟੜਾ ਮੁਹੱਲਾ ‘ਚ ਲੱਖਾਂ ਦੀ ਚੋਰੀ– 45 ਤੋਲੇ ਸੋਨਾ, 1,20,000 ਨਗਦੀ ਤੇ ਹੋਰ ਕੀਮਤੀ ਸਮਾਨ ਸ਼ਾਮਲ।

▶ ਦੇਸ਼ ਦੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਅਤੇ ਰਾਜਪਾਲਾਂ ਦੀਆਂ ਤਨਖਾਹਾਂ ਵਿੱਚ ਕੇਂਦਰ ਸਰਕਾਰ ਕਰੇਗੀ ਵਾਧਾ– 200 ਫੀਸਦੀ ਤੱਕ ਵੱਧ ਸਕਦੀਆਂ ਹਨ ਤਨਖਾਹਾਂ।

▶ ਪੰਜਵੀਂ ਅਤੇ ਅੱਠਵੀਂ ਦੀ ਬੋਰਡ ਦੀ ਪ੍ਰਖਿਆ ਹੋਵੇਗੀ ਮੁੜ ਸ਼ੁਰੂ– ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਮੰਨੀਆਂ ਸਿਫਾਰਸ਼ਾਂ।

▶ ਉਡੀਸਾ ‘ਚ ਪੁੱਲ ਤੋਂ ਬੱਸ ਡਿਗਣ ਨਾਲ 5 ਮੌਤਾਂ, 25 ਜਖਮੀ।

▶ ਦਿੱਲੀ ਦੇ ਲਾਹੌਰੀ ਗੇਟ ਇਲਾਕੇ ‘ਚ ਬੰਬ ਧਮਾਕਾ- ਇੱਕ ਦੀ ਮੌਤ, 10 ਜਖਮੀ – ਕੇਂਦਰੀ ਗ੍ਰਹਿ ਮੰਤ੍ਰਾਲੇ ਨੇ ਮੰਗੀ ਰਿਪੋਰਟ।

▶ ਕੇਂਦਰ ਸਰਕਾਰ ਵਲੋਂ ਫੌਜੀ ਅਧਿਕਾਰੀਆਂ ਦਾ ਰੁਤਬਾ ਸਿਵਲ ਸੇਵਾ ਅਫਸਰਾਂ ਤੋਂ ਘਟਾਉਣ ‘ਤੇ ਕੈਪਟਨ ਨੇ ਜਤਾਇਆ ਵਿਰੋਧ- ਰੱਖਿਆ ਮੰਤਰੀ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ।

▶ ਫਗਵਾੜਾ ਦੇ ਉੱਚਾ ਪਿੰਡ ਨਾਲ ਸਬੰਧਤ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਕੀਤੀ ਗਈ ਹੱਤਿਆ।

▶ ਤਲਵੰਡੀ ਸਾਬੋ- ਜਾਅਲੀ ਸਰਟੀਫੀਕੇਟਾਂ ਨਾਲ ਤਰਸ ਦੇ ਅਧਾਰ ‘ਤੇ ਨੌਕਰੀ ਹਾਸਲ ਕਰਨ ਵਾਲੇ ਖਿਲਾਫ ਸਾਥੀ ਸਮੇਤ ਕੇਸ ਦਰਜ।

▶ ਪੰਜਾਬ ਵਿਚ ਪ੍ਰਸਾਸ਼ਨ ਤੇ ਸਿਆਸੀ ਆਗੂਆਂ ਦਰਮਿਆਨ ਗਠਜੋੜ ਖਤਮ ਕਰਕੇ ਨਿਰਪੱਖ ਤੇ ਆਜ਼ਾਦਾਨਾ ਚੋਣਾਂ ਕਰਵਾਈਆਂ ਜਾਣਗੀਆਂ- ਮੁੱਖ ਚੋਣ ਕਮਿਸ਼ਨਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply