
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ ਸੱਗੂੂ) ਮਾਤਾ ਚਰਨ ਕੌਰ ਪੈਰਾਮੈਡੀਕਲ ਐਜੂਕੇਸ਼ਨ ਸੋਸਾਇਟੀ ਵੱਲੋ ਕੇਕ ਕੱਟ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੇ ਰਗੌਲੀ ਬਣਾਈ ਅਤੇ ਡਾਂਸ, ਗਿੱਧਾ ਤੇ ਭੰਗੜਾ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।ਚੇਅਰਪ੍ਰਸਨ ਮੈਡਮ ਸੁਖਵਿਦਰ ਕੌਰ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਣਜੀਤ ਸਿਘ ਅਠਵਾਲ ਨੇ ਕੇਕ ਕੱਟਿਆ ਅਤੇ ਕਾਲਜ਼ ਦੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ।ਇਸ ਸਮੇਂ ਪੋ੍ਰ: ਐਸ. ਕੇ ਮੈਨਨ, ਮੈਡਮ ਪਰਮਜੀਤ ਕੌਰ, ਮੈਡਮ ਸਿਮਰਨਜੀਤ ਕੌਰ, ਮੈੈਡਮ ਸ਼ਿਵਦੀਪ ਕੌਰ ਅਤੇ ਐਮ.ਸੀ.ਕੇ ਪਬਲ਼ਿਕ ਐਡਵਾਈਜ਼ਰ ਸਿਮਰਨਜੀਤ ਸਿਘ ਰਧਾਵਾ ਨੀ ਮੌਜੂਦ ਰਹੇ।
Punjab Post Daily Online Newspaper & Print Media