📝 *ਅੱਜ ਦੀਆਂ ਸੁਰਖੀਆਂ…..*
ਮਿਤੀ : 5 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸਾਬਕਾ ਫੋਜੀ ਰਾਮ ਕਿਸ਼ਨ ਗਰੇਵਾਲ ਮਾਮਲੇ ‘ਚ 3 ਵਾਰ ਰਾਹੁਲ ਗਾਂਧੀ ਨੂੰ ਗ੍ਰਿਫਤਾਰ ਕਰਨ ‘ਤੇ ਕਾਂਗਰਸ ਵਲੋਂ ਮੋਦੀ ਸਰਕਾਰ ਖਿਲ਼ਾਫ ਰੋਸ ਪ੍ਰਦਰਸ਼ਨ- ਕੈਪਟਨ ਅਮਰਿੰਦਰ ਨੇ ਰਾਜਪਾਲ ਨੂੰ ਸੌਪਿਆ ਮੰਗ ਪੱਤਰ।
▶ ਐਸ.ਵਾਈ.ਐਲ ਮੁੱਦੇ ‘ਤੇ ਸੀ.ਐਮ ਬਾਦਲ ਵਲੋਂ ਦਿੱਤੇ ਬਿਆਨ ਖਿਲਾਫ ਹਰਿਆਣਾ ਵਿਧਾਨ ਸਭਾ ‘ਚ ਸੱਤਾਧਾਰੀ ਭਾਜਪਾ ਨੇ ਮੁੱਖ ਮੰਤਰੀ ਪੰਜਾਬ ਵਿਰੁੱਧ ਪਾਸ ਕੀਤਾ ਨਿੰਦਾ ਮਤਾ ।
▶ ਜਲੰਧਰ ਵੀਜੀਲੈਂਸ ਟੀਮ ਨੇ ਏ.ਐਸ.ਆਈ ਬਲਬੀਰ ਸਿੰਘ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ।
▶ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਅੱਜ ਹੋ ਰਹੀ ਚੋਣ ਸਬੰਧੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਪਾਰਟੀ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ- ਪ੍ਰਧਾਨ ਦੀ ਚੋਣ ਲਈ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਸੌਪੇ।
▶ ਹਰਿਆਣਾ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੀ ਅੰਮ੍ਰਿਤਸਰ ‘ਚ ਹੋਣ ਵਾਲੀ ਪ੍ਰਧਾਨ ਦੀ ਚੋਣ ਵਿੱਚ ਸ਼ਾਮਿਲ ਹੋਣ ‘ਤੇ ਰੋਕ ਲਾਉਣ ਲਈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਹਾਈਕੋਰਟ ‘ਚ ਪਾਈ ਪਟੀਸ਼ਨ – ਸੁਣਵਾਈ ਸੋਮਵਾਰ ਨੂੰ।
▶ ਕਾਂਗਰਸ ਜਿਲਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਗੁਰਜੀਤ ਔਜਲਾ ਦੀ ਅਗਵਾਈ ‘ਚ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ – ਮੋਦੀ ਦਾ ਪੁੱਤਲਾ ਫੂਕਿਆ।
▶ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਵਿੱਚ ਸੋਨੀਆ ਗਾਂਧੀ ਦੀ ਰਿਹਾਇਸ਼ ਨੇੜੇ ਰੋਸ ਪ੍ਰਦਰਸ਼ਨ- 84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੇ ਕਾਂਗਰਸ ‘ਤੇ ਲਗਾਏ ਦੋਸ਼।
▶ 6ਵੇਂ ਵਿਸ਼ਵ ਕਬੱਡੀ ਕੱਪ ਦੇ ਗੁਰਦਾਸਪੁਰ ਪਹਿਲੇ ਦਿਨ ਹੋਏ 2 ਮੈਚਾਂ ‘ਚ ਅਰਜਨਟੀਨਾ ਨੇ ਤਨਜਾਨੀਆ ਤੇ ਅਸਟ੍ਰੇਲੀਆ ਨੇ ਕੀਨੀਆ ਨੂੰ ਹਰਾਇਆ।
▶ ਤਰਨ ਤਾਰਨ ਜਿਲ੍ਹੇ ਦੇ ਪਿੰਡ ਮਰਹਾਣਾ ਵਿਖੇ ਦੋ ਕਾਰਾਂ ਦੀ ਹੋਈ ਟੱਕਰ ‘ਚ 2 ਸਕੇ ਭਰਾਵਾਂ ਸਮੇਤ 3 ਦੀ ਮੌਤ, 4 ਜਖਮੀ।
▶ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਨੈਸ਼ਨਲ ਗ੍ਰੀਨ ਟਰਬਿਊਨਲ (NGT) ਨੇ ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਵਾਤਾਵਰਣ ਸਕੱਤਰਾਂ ਨੂੰ ਕੀਤਾ ਤਲਬ।
▶ ਅਸਟ੍ਰੇਲੀਆ ਦੇ ਬ੍ਰਿਸਬੇਨ ‘ਚ ਮਾਰੇ ਗਏ ਮਨਦੀਪ ਅਲੀਸ਼ੇਰ ਦਾ ਜੱਦੀ ਪਿੰਡ ਅਲੀਸ਼ੇਰ ‘ਚ ਅੰਤਿਮ ਸਸਕਾਰ।
▶ ਮਨਦੀਪ ਅਲੀਸ਼ੇਰ ਦੇ ਅੰਤਿਮ ਸਸਕਾਰ ਮੌਕੇ ‘ਆਪ’ ਐਮ.ਪੀ ਭਗਵੰਤ ਮਾਨ ਹੋਇਆ ਆਪੇ ਤੋਂ ਬਾਹਰ।
▶ ਭੁਪਾਲ ਦੀ ਜਿਸ ਜੇਲ੍ਹ ਵਿਚੋਂ 8 ਸਿਮੀ ਅੱਤਵਾਦੀ ਦੌੜੇ– ਉਸ ਦੇ 80 ਗਾਰਡ ਤਾਇਨਾਤ ਸਨ ਵੀ.ਆਈ.ਪੀ ਡਿਊਟੀ ‘ਤੇ।
▶ ਭੁਪਾਲ ਐਨਕਾਉਂਟਰ ਮਾਮਲੇ ਦੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਜੁਡੀਸ਼ੀਅਲ਼ ਜਾਂਚ ਕਰਵਾਉਣ ਦੇ ਦਿੱਤੇ ਹੁਕਮ।
▶ ਸ਼ਿਵ ਸੈਨਾ ਨੇ ਭਾਰਤ ਵਿਚੋਂ ਪਾਕਿਸਤਾਨੀ ਐਂਬੈਸੀ ਹਟਾਉਣ ਦੀ ਕੀਤੀ ਮੰਗ– ਕਿਹਾ ਐਂਬੈਸੀ ਨੂੰ ੀਸ਼ੀਸ਼ ਦਾ ਅੱਡਾ ਬਣਾਉਂਦਾ ਹੈ ਪਾਕਿਸਤਾਨ।
▶ ਦਿੱਲੀ ਹਾਈ ਕੋਰਟ ਨੇ 84 ਸਿੱਖ ਕਤਲੇਆਮ ਮਾਮਲੇ ‘ਚ ਜੱਜ ਬਦਲਣ ਦੀ ਸੱਜਣ ਕੁਮਾਰ ਦੀ ਅਪੀਲ ਕੀਤੀ ਖਾਰਿਜ਼।
▶ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਵਿੱਚ 4ਥੇ ਫਰੰਟ ਦਾ ਕੀਤਾ ਐਲਾਨ।
▶ ਚੀਫ ਖਾਲਸਾ ਦੀਵਾਨ ਵਲੋਂ ਅੰਮ੍ਰਿਤਸਰ ‘ਚ 66ਵੀਂ ਸਿੱਖ ਵਿਦਿਅਕ ਕਾਨਫਰੰਸ ਦੀ ਸ਼ੁਰੂਆਤ- ਪਾਠ ਦੇ ਭੋਗ ਪਏ, ਸਿੱਖ ਸਭਿਆਚਾਰ ਤੇ ਸੰਚਾਰ ਸਾਧਨਾਂ ਬਾਰੇ ਸੈਮੀਨਾਰ ਅਤੇ ਪ੍ਰਦਰਸ਼ਨੀਆਂ ਲੱਗੀਆਂ। ।
▶ ਰਾਹੁਲ ਗਾਂਧੀ ਦਾ ਭਾਜਪਾ ‘ਤੇ ਹਮਲਾ– ਕਿਹਾ ਇਕ ਅਹੁੱਦਾ ਇਕ ਪੈਨਸ਼ਨ ਮਾਮਲੇ ‘ਚ ਝੂਠ ਬੋਲ ਰਹੇ ਹਨ ਪ੍ਰਧਾਨ ਮੰਤਰੀ ਮੋਦੀ।
▶ ਮਲੇਰਕੋਟਲਾ ਦੇ ਕੁਰਾਨ ਸ਼ਰੀਫ ਬੇਅਦਬੀ ਮਾਮਲੇ ‘ਚ ਦੋਸ਼ੀ ਵਿਜੇ ਕੁਮਾਰ ਵਲੋਂ ਪੁਲਿਸ ਦਬਾਅ ਹੇਠ ‘ਆਪ’ ਵਿਧਾਇਕ ਨਰੇਸ਼ ਯਾਦਵ ਦਾ ਨਾਮ ਲੈਣ ਦੇ ਖੁਲਾਸੇ ਤੋਂ ਬਾਅਦ ਸੁਖਬੀਰ ਬਾਦਲ ਤੋਂ ‘ਆਪ’ ਨੇ ਮੰਗਿਆ ਅਸਤੀਫਾ।
▶ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਣਾਇਆ ਗਿਆ ਪੰਜਾਬ ਦਾ ਵਿਰਾਸਤੀ ਪਿੰਡ “ਸਾਡਾ ਪਿੰਡ” ਅੱਜ ਹੋਵੇਗਾ ਲੋਕ ਅਰਪਿਤ।
▶ ਕੈਪਟਨ ਵਲੋਂ ਟਾਈਟਲਰ ਨੂੰ ਬੇਕਸੂਰ ਦੱਸਣ ‘ਤੇ ਸੁਖਬੀਰ ਬਾਦਲ ਨੇ ਕਿਹਾ- ਪੰਥ ਦੀ ਪਿੱਠ ‘ਚ ਛੁਰਾ ਮਾਰਿਆ ਕੈਪਟਨ ਅਮਰਿੰਦਰ ਨੇ।
▶ ਛੇਹਰਟਾ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਅਲਗੋਂ ਕੋਠੀ ਦੀ ਇਕ ਲੜਕੀ ਦੀ ਅਚਾਨਕ ਚੱਲੇ ਰਿਵਾਲਵਰ ਦੀ ਗੋਲੀ ਨਾਲ ਹੋਈ ਮੌਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media