ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਡੀਏਵੀ ਨੈਸ਼ਨਲ ਸਪੋਰਟਸ (ਕਲਸਟਰ ਲੈਵਲ) ਦੀਆਂ ਖੇਡਾਂ ਦਾ ਸਥਾਨਕ ਡੀਸੀਡੀਏਵੀ ਪਬਲਿਕ ਸਕੂਲ ਫਾਜ਼ਿਲਕਾ ਵਿਚ ਸੰਪਨ ਹੋਈਆਂ। ਡੀਸੀਡੀਏਵੀ ਪਬਲਿਕ ਸਕੂਲ ਫਾਜ਼ਿਲਕਾ ਨੂੰ ਤਿੰਨ ਖੇਡਾਂ ਕ੍ਰਿਕੇਟ, ਕਬੱਡੀ ਅਤੇ ਵਾਲੀਵਾਲ ਸਮੇਤ ਅਥਲੈਟਿਕਸ ਮੁਕਾਬਲਿਆਂ ਦੇ ਅਯੌਜਨ ਦਾ ਮੌਕਾ ਪ੍ਰਾਪਤ ਹੋਇਆ। ਜਿਸ ਵਿਚ 6 ਸਕੂਲਾਂ ਡੀਏਵੀ ਬਠਿੰਡਾ, ਡੀਏਵੀ ਮਾਨਸਾ, ਡੀਏਵੀ ਗਿਦੜਬਾਹਾ, ਡੀਏਵੀ ਮਲੋਟ, ਡੀਏਵੀ ਅਬੋਹਰ ਅਤੇ ਡੀਸੀਡੀਏਵੀ ਫਾਜ਼ਿਲਕਾ ਦੀਆਂ ਟੀਮਾਂ ਨੇ ਹਿੱਸਾ ਲਿਆ।
ਇਸ ਮੌਕੇ ਸਤਪਾਲ ਚਰਾਇਆ ਮੈਨੇਜ਼ਰ ਪੀਐਨਬੀ, ਸਤਪਾਲ ਸੇਤੀਆ, ਟੋਨੀ ਵਰਮਾ, ਸਕੂਲ ਦੇ ਚੇਅਰਮੈਨ ਐਸ.ਕੇ.ਅਹੂਜਾ, ਪੰਕਜ ਧਮੀਜਾ ਅਤੇ ਸ਼ਿਵ ਜਾਜੋਰੀਆ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋੋਧਤ ਕਰਦੇ ਹੋਏ ਮੁੱਖ ਮਹਿਮਾਨ ਸਤਪਾਲ ਚਰਾਇਆ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਖੇਡਾਂ ਦਾ ਮਹੱਤਵ ਵਿਸ਼ੇ ਤੋਂ ਜਾਣੁ ਕਰਵਾਇਆ। ਕ੍ਰਿਕੇਟ, ਕਬੱਡੀ, ਵਾਲੀਵਾਲ ਤੋਂ ਇਲਾਵਾ ਅਥਲੈਟਿਕਸ ਵਿਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 3000 ਮੀਟਰ ਰੇਸ, ਲੰਬੀ ਛਾਲ, ਹਾਈ ਜੰਪ, ਸ਼ਾਟਪੁਟ, ਜੈਵਲਿਨ ਥ੍ਰੋ, ਰਿਲੇ ਰੇਸ ਆਦਿ ਮੁਕਾਬਲੇ ਕਰਵਾਏ ਗਏ।
ਉਕਤ ਮੁਕਾਬਲਿਆਂ ਵਿਚ ਡੀਸੀਡੀਏਵੀ ਸਕੂਲ ਫਾਜ਼ਿਲਕਾ ਦੇ ਲੜਕੇ/ਲੜਕੀਆਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਥਲੈਟਿਕਸ ਵਿਚ ਓਵਰਆਲ ਟ੍ਰਾਫ਼ੀ ਡੀਏਵੀ ਸਕੂਲ ਗਿਦੜਬਾਹਾ ਦੀ ਟੀਮ ਨੂੰ ਪ੍ਰਦਾਨ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਪ੍ਰਿੰਸੀਪਲ ਵੀ.ਕੇ.ਮਿੱਤਲ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਵਚਨਬੱਧ ਸਟਾਫ਼ ਅਤੇ ਡੀਪੀ ਜਗਸੀਰ ਕੰਬੋਜ ਦਾ ਉਨ੍ਹਾਂ ਦੀਆਂ ਅਥਕ ਕੋਸ਼ਿਸ਼ਾਂ ਦੇ ਲਈ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਮਹਿਮਾਨਾਂ ਵੱਲੌਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮਹਿਮਾਨਾਂ ਨੂੰ ਪ੍ਰਿੰਸੀਪਲ ਵੀ.ਕੇ.ਮਿੱਤਲ ਅਤੇ ਹੋਰਨਾਂ ਸਕੂਲਾਂ ਦੇ ਡੀਪੀ ਵੱਲੋਂ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਸਕੂਲ ਦੇ ਅਧਿਆਪਕਾਂ ਮਨੀਸ਼ ਗਰੋਵਰ ਅਤੇ ਜਤਿੰਦਰ ਮੋਂਗਾ ਨੇ ਕੀਤਾ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media