ਬਠਿੰਡਾ, 6 ਨਵੰਬਰ (ਜਸਵਿੰਦਰ ਸਿਮਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਸੂਬੇ ਦੀ 50ਵੀਂ ਵਰ੍ਹੇਂਗੰਢ ਨੂੰ ਸਮਰਪਿਤ ਪੰਜਾਬੀ ਸਪਤਾਹ ਐਸ.ਐਸ.ਡੀ.ਕਾਲਜ ਵਿਖੇ ਮਨਾਇਆ ਗਿਆ।ਇਸ ਸਮਾਗਮ ਦੀ ਅਗਵਾਈ ਡਾ: ਊਸ਼ਾ ਸ਼ਰਮਾਂ ਅਤੇ ਪਿੰਸ੍ਰੀਪਲ ਤਾਂਘੀ ਵਲੋਂ ਕਰਦਿਆਂ ਸਮੂਹ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਮੁਖ ਸਪੀਕਰ ਵਜੋਂ ਡਾ:ਸਤਨਾਮ ਸਿੰਘ ਜੱਸਲ ਨੇ ਸ਼ਿਰਕਤ ਕੀਤੀ। ਡਾ: ਜੱਸਲ ਨੇ ਆਪਣੇ ਭਾਸ਼ਣ ਵਿਚ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਇਸ ਦੀ ਉਤਪਤੀ ਤੇ ਵਿਕਾਸ ਬਾਰੇ ਚਰਚਾ ਕੀਤੀ ਅਤੇ ਪੰਜਾਬੀ ਨਾਟਕ ਵਿਚ ਨਾਰੀ ਦੀ ਸਥਿਤੀ ਬਾਰੇ ਵੀ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ।ਕਿਸ ਤਰ੍ਹਾਂ ਸਮਾਜ ਦੀਆਂ ਸਮੱਸਿਆਵਾਂ ਨੂੰ ਸਾਹਿਤ ਦਾ ਵਿਸ਼ਾ ਬਣਾਇਆ ਗਿਆ। ਇਸ ਤੋਂ ਇਲਾਵਾ ਪੁਰਾਤਨ ਵਾਰਤਕ ਤੋਂ ਆਧੁਨਿਕ ਵਾਰਤਕ ਦੇ ਸਫ਼ਰ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਸਮਾਗਮ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸਾਹਿਤ ਅਤੇ ਔਰਤ ਦੀ ਸਥਿਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਰ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਪੰਜਾਬੀ ਮਾਂ ਬੋਲੀ,ਤਲਵਾਰ ਅਤੇ ਪੰਘੜੂ ਆਦਿ ਗੀਤਾਂ ਦੀ ਪੇਸ਼ਕਾਰੀ ਕੀਤੀ।ਪ੍ਰੋ: ਮੋਨਿਕਾ ਕਪੂਰ ਇੰਚਾਰਜ ਯੂਥ ਰੈਂਡ ਕਰਾਸ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬੀ ਵਿਭਾਗ ਦਾ ਸਮੂਹ ਸਟਾਫ਼ ਡਾ: ਸਿਮਰਜੀਤ ਕੌਰ, ਡਾ: ਖੁਸ਼ਨਸੀਬ ਕੌਰ, ਪ੍ਰੋ: ਪ੍ਰਿਅਕਾਂ, ਪ੍ਰੋ: ਅਮਨਦੀਪ ਕੌਰ, ਪ੍ਰੋ: ਰਤਿੰਦਰ ਕੌਰ, ਪ੍ਰੋ: ਹਰਪਾਲ ਕੌਰ, ਪ੍ਰੋ: ਆਂਚਲ ਬਾਂਸਲ ਅਤੇ ਪ੍ਰੋ: ਸੰਦੀਪ ਆਦਿ ਸ਼ਾਮਿਲ ਸਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media