Monday, February 23, 2026

ਸਿਹਤ ਜਾਗਰੂਕਤਾ ਮੁਹਿੰਮ ਤਹਿਤ ਵੈਨ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ

ppn0611201620ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਸਿਵਲ ਸਰਜਨ ਫਾਜ਼ਿਲਕਾ ਡਾ. ਜਗਪਾਲ ਸਿੰਘ ਬਾਸੀ ਅਤੇ ਐਸਐਮਓ ਡਾ. ਬਬੀਤਾ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੀ ਅਗਵਾਈ ਵਿਚ  ਪਿੰਡ ਪਾਕਾਂ ਤੋਂ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸਿਹਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵੈਨ ਅਤੇ ਇਸ ਮੁਹਿੰਮ ਸਬੰਧੀ ਜਾਣਕਾਰੀ ਦਿੱਤੀ ਗਈ।
ਸੰਬੋਧਤ ਕਰਦਿਆਂ ਡਾ. ਸੁਰਜੀਤ ਸਿੰਘ ਏਐਮਓ, ਡਾ. ਰਾਜਨ ਟੁਟੇਜਾ ਅਤੇ ਹੈਲਥ ਇੰਸਪੈਕਟਰ ਸੁਮਨ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮੁੱਖ ਮੰਤਵ ਸੂਬੇ ਦੇ ਸਾਰੇ ਰੂਰਲ, ਸੇਮੀ ਅਰਬਨ ਅਤੇ ਅਰਬਨ ਖੇਤਰ ਦੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਸਿਹਤ ਸੇਵਾਵਾਂ /ਸੁਵਿਧਾਵਾਂ/ਸਕੀਮਾਂ ਸਬੰਧੀ ਜਾਗਰੂਕ ਕਰਨਾ ਹੈ। ਜਿੰਨ੍ਹਾਂ ਵਿਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼, ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਾਹਤ ਫੰਡ, ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ, ਕੰਜਕਾਂ ਦੀ ਸਿਹਤ ਸਕੀਮ, ਐਮਰਜੰਸੀ ਮਰੀਜ਼ਾਂ ਦੇ ਪਹਿਲੇ 24 ਘੰਟੇ ਬਿਲਕੁਲ ਮੁਫ਼ਤ ਇਲਾਜ, ਸਟ੍ਰੋਕ ਮੈਨੇਜਮੈਂਟ, ਸਿਹਤ ਸਬੰਧੀ ਪੂਰੀ ਜਾਣਕਾਰੀ ਦੇ ਲਈ 104 ਹੈਲਪਲਾਈਨ ਅਤੇ ਐਮਰਜੰਸੀ ਰਿਸਪਾਂਸ ਸਰਵਿਸ 108, ਮੁਫ਼ਤ ਲੈਬ ਟੈਸਟ, ਆਰਬੀਐਸਕੇ ਦੇ ਤਹਿਤ ਬੱਚਿਆਂ ਦਾ ਮੁਫ਼ਤ ਇਲਾਜ, ਏਡਜ਼ ਕੰਟ੍ਰੋਲ, ਆਯੂਸ਼ ਅਤੇ ਹੋਰ ਸਿਹਤ ਸੇਵਾਵਾਂ ਅਤੇ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਕਤ ਵੈਨ ਹਰ ਰੋਜ਼ ਇਲਾਕੇ ਦੇ ਪੰਜ-ਪੰਜ ਪਿੰਡਾਂ ਨੂੰ ਕਵਰ ਕਰੇਗੀ ਅਤੇ ਉਸੇ ਦਿਨ ਅਭਿਆਨ ਦੇ ਆਖ਼ਰੀ ਪੰਜਵੇਂ ਪਿੰਡ ਵਿਚ ਸਵੇਰੇ ਤੋਂ ਮੈਡੀਕਲ ਕੈਂਪ ਲਗਾਇਆ ਜਾਵੇਗਾ। ਜਿਸ ਵਿਚ ਇਲਾਕੇ ਦੀਆਂ ਗਰਭਵਤੀ ਔਰਤਾਂ ਦੀ ਰਜਿਸ਼ਟ੍ਰੇਸ਼ਨ ਚੈਕਅੱਪ, ਬੱਚਿਆਂ ਅਤੇ ਔਰਤਾਂ ਦਾ ਟੀਕਾਕਰਨ ਤੋਂ ਇਲਾਵਾ ਦਵਾਈਆਂ ਅਤੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਬੀਈਈ ਪੂਜਾ ਸ਼ਰਮਾ, ਐਸ ਆਈ ਸੁਮਨ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਮੂਹ ਸਟਾਫ਼ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

Check Also

‘ਟੈਲੀ-ਮਨਾਸ’ ਹੈਲਪਲਾਈਨ ਤੇ ਜਿਲ੍ਹਾ ਅੰਮ੍ਰਿਤਸਰ ਵਿੱਚ 22,200 ਤੋਂ ਵੱਧ ਕਾਲਾਂ ਆਈਆਂ- ਸਿਵਲ ਸਰਜਨ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਸਤਿੰਦਰਜੀਤ …

Leave a Reply