
ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਬਿਊਰੋ) ਸਥਾਨਕ ਪੁਤਲੀਘਰ ਸਥਿਤ ਲੇਬਰ ਵਿਭਾਗ ਵਿਖੇ ਜਿਲ੍ਹਾ ਲੀਗਲ ਸਰਵਿਸ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਇਕ ਬੈਚ ਅਸਿਸਟੈਂਟ ਲੇਬਰ ਕਮਿਸ਼ਨਰ ਵਿਪਨ ਪਰਮਾਰ ਦੀ ਅਗਵਾਈ ਵਿਚ ਬਾਰ੍ਹਵੀਂ ਨੈਸ਼ਨਲ ਮੈਗਾ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।ਇਸ ਲੋਕ ਅਦਾਲਤ ਵਿਚ ਕਿਰਤੀਆਂ ਅਤੇ ਮਾਲਕਾਂ ਵਿਚ ਚੱਲ ਰਹੇ ਇਡੰਸਟ੍ਰੀਅਲ ਡਿਸਪਿਊਟ ਦੇ 54 ਕੇਸਾਂ ਵਿਚੋਂ 33 ਕੇਸਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਕਿਰਤੀਆਂ ਨੂੰ ਮੁਆਵਜੇ ਦੇ ਤੌਰ ਤੇ ਇਕ ਲੱਖ 95 ਹਜਾਰ ਰੁਪਏ ਦਿੱਤੇ ਗਏ।ਇਸ ਮੌਕੇ ਕਿਰਤ ਤੇ ਸਲਾਹ ਅਫਸਰ ਜਗੀਰ ਸਿੰਘ ਭੰਗੂ, ਸੰਤੋਖ ਸਿੰਘ ਔੌਲਖ, ਲੇਬਰ ਇੰਸਪੈਕਟਰ ਨਿਤਿਸ਼ ਕੁਮਾਰ, ਮਨੋਜ ਕੁਮਾਰ, ਨਿਰਮਲ ਸ਼ਰਮਾ, ਅਵਿਨਾਸ਼ ਖੰਨਾ ਅਤੇ ਕਿਰਤੀਆਂ, ਨੁਮਾਇੰਦਿਆਂ, ਲੇਬਰ ਲਾਅ ਪ੍ਰੈਕਟੀਸ਼ਨਰ ਸੁਸ਼ੀਲ ਕੁਮਾਰ, ਸੋਰਭ ਮਹਾਜਨ, ਬਚਿੱਤਰ ਸਿੰਘ ਬੇਦੀ, ਬੀਐੱਮਐੱਸ ਦੇ ਸੁਨੀਲ ਕੁਮਾਰ, ਹਰਿੰਦਰ ਸਿੰਘ, ਦਰਸ਼ਨ ਸਿੰਘ, ਹਰਦੀਪ ਕੁਮਾਰ, ਚੇਤਨ ਕੁਮਾਰ ਅਤੇ ਹੋਰ ਸਟਾਫ ਹਾਜ਼ਰ ਸੀ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media