Wednesday, June 24, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 22 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ 2017 ਚੋਣਾਂ ਲਈ ਗਠਜੋੜ – ਅੱਜ ਚੰਡੀਗੜ੍ਹ ‘ਚ ਹੋਇਆ ਫੈਸਲਾ – ਗੁਰਪ੍ਰੀਤ ਘੁੱਗੀ ਵਲੋਂ ਸੁਆਗਤ।

▶ ਪੰਜਾਬ ਦੀ ਤਰੱਕੀ ਲਈ ‘ਆਪ’ ਨਾਲ ਕੀਤਾ ਸਮਝੋਤਾ, ਦੇਵੇਗਾ ਨਵੀਂ ਦਿਸ਼ਾ – ਸਿਮਰਨਜੀਤ ਸਿੰਘ ਬੈਂਸ।

▶ ਬੈਂਸ ਭਰਾਵਾਂ ਨੂੰ ਪੰਜਾਬ ਨਾਲ ਪਿਆਰ ਨਹੀਂ ਆਪਣਾ ਕੱਦ ਵਧਾਉਣ ਲਈ ‘ਆਪ’ ਨਾਲ ਕੀਤਾ ਗਠਜੋੜ – ਵਲਟੋਹਾ।

▶ ਵਲਟੋਹਾ ਦੇ ਸਵਾਲ ‘ਤੇ ਸਿਮਰਨਜੀਤ ਬੈਂਸ ਨੇ ਕਿਹਾ  ਐਸ.ਵਾਈ.ਐਲ ਮੁੱਦੇ ‘ਤੇ ‘ਆਪ’ਪਹਿਲਾਂ ਹੀ ਸਪੱਸ਼ਟ ਕਰਨ ਚੁੱਕੀ ਹੈ ਆਪਣਾ ਪੱਖ- ਪੰਜਾਬ ਕੋਲ ਨਹੀਂ ਫਾਲਤੂ ਪਾਣੀ।

▶ ਬੈਂਸ ਭਰਾਵਾਂ ਦੇ ‘ਆਪ’ ਵਿੱਚ ਜਾਣ ਨਾਲ ਕਾਂਗਰਸ ‘ਤੇ ਨਹੀਂ ਪਵੇਗਾ ਕੋਈ ਅਸਰ, ਸਿੱਧੂ ਤੇ ਪ੍ਰਗਟ ਸਿੰਘ ਲੈਣ ਜਲਦ ਫੈਸਲਾ – ਕੈਪਟਨ ਅਮਰਿੰਦਰ।

▶ ਅਕਾਲੀ ਆਗੂ ਗੁਰਚਰਨ ਸਿੰਘ ਗਾਲਿਬ ਦਾ ਪਰਿਵਾਰ ਅਤੇ ਹਾਕੀ ਖਿਡਾਰੀ ਤੇ ਅਰਜੁਨਾ ਐਵਾਰਡੀ ਸੁਰਿੰਦਰ ਸਿੰਘ ਸੋਢੀ ਕਾਂਗਰਸ ‘ਚ ਸ਼ਾਮਿਲ – ਕੈਪਟਨ ਨੇ ਕਿਹਾ ਮਜ਼ਬੂਤ ਹੋਈ ਪਾਰਟੀ।

▶ ਕਾਂਗਰਸ ਵਿੱਚ ਹੋਰਨਾਂ ਪਾਰਟੀਆਂ ਤੋਂ ਰਿਜ਼ੈਕਟ ਕੀਤੇ ਹੋਏ ਆਗੂ ਹੋ ਰਹੇ ਹਨ ਸ਼ਾਮਿਲ – ਗੁਰਪ੍ਰੀਤ ਘੁੱਗੀ।

▶ ਭਗਵੰਤ ਮਾਨ ਤੋਂ ਪ੍ਰੇਸ਼ਾਨ ਕੇਜਰੀਵਾਲ ਨੇ ਜਲਾਲਾਬਾਦ ਤੋਂ ਟਿਕਟ ਦੇ ਕੇ ਮਾਨ ਨੂੰ ਬਣਾਇਆ ਬਲੀ ਦਾ ਬੱਕਰਾ – ਵਲਟੋਹਾ।

▶ ਸੁਖਬੀਰ ਬਾਦਲ ਖਿਲਾਫ ਜਲਾਲਾਬਾਦ ਤੋਂ ਚੋਣ ਲੜ੍ਹ ਰਹੇ ਭਗਵੰਤ ਮਾਨ, ਸ਼ਾਨ ਨਾਲ ਜਿੱਤਣਗੇ – ਸੰਜੇ ਸਿੰਘ।

▶ 8 ਦਸੰਬਰ ਦੇ ਸਰਬਤ ਖਾਲਸਾ ਦੀ ਇਜ਼ਾਜਤ ਲਈ ਸਿਮਰਨਜੀਤ ਸਿੰਘ ਮਾਨ ਨੇ ਹਾਈਕੋਰਟ ‘ਚ ਪਾਈ ਪਟੀਸ਼ਨ – ਪੰਜਾਬ ਸਰਕਾਰ ਨੂੰ ਜਾਰੀ ਹੋਇਆ ਨੋਟਿਸ।

▶ ਚੋਣਾਂ ਕਰਕੇ ਪੰਜਾਬ ਵਿੱਚ ਐਸ.ਵਾਈ.ਐਲ ਮੁੱਦੇ ‘ਤੇ ਹੋ ਰਿਹਾ ਹੈ ਸਿਆਸੀ ਡਰਾਮਾ – ਹਰਿਆਣਾ ਦੇ ਸੰਚਾਈ ਮੰਤਰੀ ਧਨਖੜ੍ਹ।

▶ ਸੰਸਦ ਦੇ ਦੋਵਾਂ ਸਦਨਾ ‘ਚ ਕਾਨਪੁਰ ਰੇਲ ਹਾਦਸੇ ਦੇ ਮ੍ਰਿਤਕਾਂ ਨੂੰ ਦਿੱਤੀ ਗਈ ਸਰਧਾਂਜਲੀ।

▶ ਸੰਸਦ ‘ਚ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੇ ਸਦਨ ਅੱਜ ਲਈ ਹੋਏ ਮੁਲਤਵੀ।

▶ ਨਵੇਂ ਮੁੱਦੇ ਚੁੱਕ ਕੇ ਬਹਿਸ ਤੋਂ ਭੱਜ ਰਹੇ ਹਨ ਵਿਰੋਧੀ – ਅਰੁਣ ਜੇਤਲੀ।

▶ ਉਡੀਸ਼ਾ ਦੀ ਚਾਂਦੀਪੁਰ ਰੇਜ ਤੋਂ ਪ੍ਰਿਥਵੀ-2 ਮਿਜ਼ਾਇਲ ਦਾ ਕੀਤਾ ਸਫਲ ਤਜੱਰਬਾ।

▶ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ‘ਚ ਪਾਕਿ ਫਾਇਰਿੰਗ ‘ਚ ਬੀ.ਐਸ.ਐਫ ਦਾ ਇਕ ਜਵਾਨ ਸ਼ਹੀਦ – 3 ਜਖਮੀ।

▶ ਤਰਨ ਤਾਰਨ ਜਿਲ੍ਹੇ ਦੇ ਪਿੰਡ ਢੋਟੀਆਂ ਦੇ ਡਾਕਖਾਨੇ ਵਿਚੋਂ 2 ਹਥਿਆਰਬੰਦ ਲੁਟੇਰਿਆਂ ਨੇ 5.31 ਲੱਖ ਦੀ ਰਾਸ਼ੀ ਲੁੱਟੀ।

▶ ਜੰਮੂ ਕਸ਼ਮੀਰ ਦੇ ਬਡਗਾਮ ‘ਚ 4 ਲੁਟੇਰਿਆਂ ਨੇ ਲੁੱਟੇ 13 ਲੱਖ – 11 ਲੱਖ ਦੇ ਸਨ ਬੰਦ ਹੋਏ ਪੁਰਾਣੇ ਨੋਟ।

▶ ਹਰਿਆਣਾ ਦੇ ਸਿਰਸਾ ‘ਚ ਗੰਨ ਹਾਊਸ ਵਿਚੋਂ ਹਥਿਆਰਬੰਦ ਲੁਟੇਰਿਆਂ ਨੇ ਲੁੱਟੀਆਂ 5 ਰਾਈਫਲਾਂ।

▶ ਹਰਿਆਣਾ ਦੇ ਭਿਵਾਨੀ ‘ਚ ਟਰਾਲੇ ਨੇ 5 ਵਾਹਨਾਂ ਨੂੰ ਮਾਰੀ ਟੱਕਰ – 5 ਦੀ ਮੌਤ, 25 ਹੋਰ ਜਖਮੀ।

▶ ਲੁਧਿਆਣਾ ਦੇ ਬੱਦੋਵਾਲ ਨੇੜੇ ਸਕੂਲ ਵੈਨ ‘ਚ ਵੱਜੀ ਕਾਰ – 4 ਕਾਰ ਸਵਾਰਾਂ ਦੀ ਹੋਈ ਮੌਤ।

▶ ਆਰ.ਬੀ.ਆਈ ਵਲੋਂ ਕਿਸਾਨਾਂ ਨੂੰ ਰਾਹਤ ਪੁਰਾਣੇ ਬੰਦ ਹੋਏ ਨੋਟਾਂ ਨਾਲ ਖਰੀਦ ਸਕਣਗੇ ਕਣਕ ਦਾ ਬੀਜ਼।

▶ ਆਰ.ਬੀ.ਆਈ ਨੇ 1 ਨਵੰਬਰ ਤੋਂ 31 ਦਸੰਬਰ ਦਰਮਿਆਨ ਅਦਾ ਕਰਨ ਵਾਲੇ ਕਾਰ ਤੇ ਹੋਮ ਲੋਨ ਸਮੇਤ ਇਕ ਕਰੋੜ ਤੱਕ ਦੇ ਕਰਜੇ ਵਾਪਸ ਕਰਨ ਲਈ 60 ਦਿਨਾਂ ਦੀ ਦਿਤੀ ਹੋਰ ਮੁਹਲਤ।

▶ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਦੇ ਪਰਿਵਾਰਕ ਮੈਂਬਰਾਂ ਦੇ ਸਵਿਸ ਬੈਂਕ ਵਿੱਚ ਖਾਤਿਆਂ ਦਾ ਕੀਤਾ ਖੁਲਾਸਾ।

▶ ਆਗਰਾ-ਲਖਨਊ ਐਕਸਪ੍ਰੈਸ ਵੇਅ ਦਾ ਯੂ.ਪੀ ਦੇ ਸੀ.ਐਮ ਅਖੀਲੇਸ਼ ਯਾਦਵ ਨੇ ਕੀਤਾ ਉਦਘਾਟਨ – 8 ਸੁਖੋਈ ਤੇ ਮਿਰਾਜ ਫਾਈਟਰ ਜਹਾਜਾਂ ਨੇ ਐਕਸਪ੍ਰੈਸ ਵੇਅ ‘ਤੇ ਕੀਤੀ ਲੈਂਡਿੰਗ।

▶ ਕਾਨਪੁਰ ਰੇਲ ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ ਹੋਈ 142 – ਰਾਹਤ ਕਾਰਜ ਜਾਰੀ – 100 ਦੇ ਕਰੀਬ ਮ੍ਰਿਤਕਾਂ ਦੀ ਹੋਈ ਪਛਾਣ।

▶ ਸ੍ਰੀਨਗਰ ‘ਚ ਸੀਜ਼ਨ ਦੀ ਹੋਈ ਪਹਿਲੀ ਬਰਫਬਾਰੀ – ਧੁੰਦ ਕਾਰਨ ਹਵਾਈ ਉਡਾਨਾਂ ਕੀਤੀਆਂ ਗਈਆਂ ਰੱਦ।

▶ ਮੁਕਤਸਰ ‘ਚ ਕੇਜਰੀਵਾਲ ਨੇ ਕਿਹਾ ਪੰਜਾਬ ਨੂੰ ਕਰਾਂਗੇ ਨਸ਼ਾ ਤੇ ਕਰਜ਼ਾ ਮੁਕਤ।

 

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply