Sunday, June 21, 2026

ਇੰਨਰਵੀਲ ਕਲੱਬ ਵੱਲੋ ਕਰਵਾਏ ਮੁਕਾਬਲਿਆਂ ਵਿੱਚ ਦੇਸਰਾਜ ਸਕੂਲ ਦੀ ਬੱਲੇ ਬੱਲੇ

ppn2311201601
ਬਟਾਲਾ, 23 ਨਵੰਬਰ (ਨਰਿੰਦਰ ਬਰਨਾਲ) -ਵਿਦਿਆਰਥੀਆ ਵਿਚ ਆਰਟ ਦੀ ਸਿਖਲਾਈ ਨੂੰ ਮੁਖ ਰੱਖਦਿਆਂ ਡੀ ਆਰ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਵਿਦਿਆਰਥੀਆਂ ਦੇ ਰੰਗੋਲੀ ਮੁਕਾਬਲੇ ਕਰਵਾਏ ਗਏ।ਸਕੂਲ ਦੇ ਬਚਿਆ ਦੀ ਇੰਟਰ ਸਕੂਲ ਪ੍ਰਤੀਯੋਗਤਾ ਵਿਚ ਵੱਧ ਚੜ ਕੇ ਵਿਦਿਆਰਥੀਆਂ ਨੇ ਹਿਸਾ ਲਿਆ। ਇਹ ਮੁਕਾਬਲੇ ਵੀਲ ਕਲੱਬ ਦੁਆਰ ਵੁਡ ਸਟਾਕ ਸਕੂਲ ਆਯੋਜਿਤ ਕੀਤੇ ਗਏ ਸਕੂਲ ਪ੍ਰਿੰਸੀਪਲ ਸ੍ਰੀਮਤੀ ਹਰਪੀ੍ਰਤ ਕੌਰ ਦੇ ਅਗਵਾਂਈ ਤੇ ਮੈਨੇਜਮੈਟ ਦੀ ਨਿਗਰਾਨੀ ਅਧੀਨ ਪਹੁੰਚੇ ਵਿਦਿਆਰਥੀਆ ਨੇ ਆਰਟ ਦੀ ਕਲਾ ਵਿਖਾਈ ੇ ਪ੍ਰਦਰਸਨੀ ਵਿਚ ਵਾਹ ਵਾਹ ਖੱਟੀ। ਸਕੂਲ ਦੇ ਬੱਚਿਆ ਨੇ ਆਪਣਾ ਵਿਸ਼ਾ ਦਿਆਲਤਾ ਨੂੰ ਚੁਣਿਆਂ।ਸਾਰੇ ਪ੍ਰੋਗਰਾਮ ਵਿਚ ਦਿਆਲਤਾ ਵਿਸ਼ਾ ਖਿੱਚ ਦਾ ਕੇਦਰ ਰਿਹਾ।ਮੁਕਾਬਲੇ ਵਿਚ ਅੱਠਵੀ ਜਮਾਤ ਜੀਦ ਜਾਨਵੀ ਨੰਦਾ ਅਤੇ ਸੱਤਵੀ ਸਮਾਤ ਦੀ ਤਜਿੰਦਰ ਨੇ ਭਾਗ ਲਿਆ ਤੇ ਕਾਨਸਲੇਸਨ ਇਨਾਮ ਪ੍ਰਾਪਤ ਕੀਤਾ।ਇਸ ਤੋ ਇਲਾਵਾ ਵਿਦਿਆਰਥੀਆ ਨੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਆਪਣੀ ਪ੍ਰਤੀਭਾ ਨੂੰ ਪੇਸ਼ ਕੀਤਾ।ਸੱਭਿਆਰਕ ਮੁਕਾਬਲਿਆਂ ਵਿਚ ਸਕੂਲ ਦੀਆਂ ਲੜਕੀਆ ਦੀ ਪੇਸ਼ ਕਾਰੀ ਵਧੀਆ ਰਹੀ।ਸਕੂਲ ਦੇ ਵਿਦਿਆਰਥੀਆ ਨੂੰ ਵੱਖ ਮੁਕਾਬਲਿਆ ਵਿਚ ਮੋਹਰੀ ਰਹਿਣ ਤੇ ਸਨਮਾਨ ਚਿੰਨ ਵੀ ਪ੍ਰਾਪਤ ਕੀਤੇ ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply