Saturday, June 20, 2026

ਲਾਪਤਾਗੰਜ ਸੀਰੀਅਲ ਵਿੱਚ ਕਕਾਰਾਂ ਦੀ ਕੀਤੀ ਗਈ ਬੇਅਦਬੀ ਅਸਹਿਣਯੋਗ

PPN010617
ਖੁਜਾਲਾ, 1 ਜੂਨ (ਸਿਕੰਦਰ ਸਿੰਘ ਖਾਲਸਾ)- ਟੀ. ਵੀ. ਚੈਨਲ ਸਬ ਤੇ ਚੱਲ ਰਹੇ ਸੀਰੀਅਲ ਲਾਪਤਾ ਗੰਜ ਵਿੱਚ ਸਿੱਖ ਕੌਮ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਨੂੰ ਭੇਂਟ ਕੀਤੇ ਗਏ ਪੰਜ ਕਕਾਰਾਂ ਦੀ ਬੇਅਦਬੀ ਕਰਨ ਵਾਲੀ ਕਾਰਵਾਈ ਦੀ ਸਾਰੇ ਪਾਸੇ ਨਿੰਦਾ ਹੋ ਰਹੀ ਹੈ।ਚੰਪਾ ਨਾਂ ਦੀ ਇੱਕ ਅਭਿਨੇਤਰੀ ਵਲੋਂ ਸੀਰੀਅਲ ਲਾਪਤਾਗੰਜ ਵਿੱਚ ਸ੍ਰੀ ਸਾਹਿਬ ਪਹਿਣ ਕੇ ਕਕਾਰਾਂ ਦੀ ਕੀਤੀ ਬੇਅਦਬੀ ਦੀ ਨਿਖੇਧੀ ਕਰਦਿਆਂ ਗੁਰਦੁਆਰਾ ਬਾਬਾ ਬੇਰ ਸਾਹਿਬ ਸਪੋਰਟਸ ਕਲੱਬ, ਸਰਪੰਚ ਧਰਮ ਸਿੰਘ, ਮੁਖਤਾਰ ਸਿੰਘ, ਗੁਰਭੇਜ ਸਿੰਘ ਬਾਠ, ਦਲੇਰ ਸਿੰਘ ਖਾਲਸਾ, ਤਲਵਿੰਦਰ ਸਿੰਘ, ਗੁਰਬਚਨ ਸਿੰਘ, ਸੁਰਮਿਖ ਸਿੰਘ ਆਦਿ ਨੇ ਕਿਹਾ ਹੈ ਕਿ ਇਹ ਕਾਰਵਾਈ ਅਸਹਿਣਯੋਗ ਹੈ।ਉਨਾਂ ਨੇ ਸਬ ਚੈਨਲ ਨੂੰ ਲਾਪਤਾਗੰਜ ਸੀਰੀਅਲ ਵਿੱਚੋਂ ਇਹ ਸੀਨ ਕੱਟ ਕੇ ਸਿੱਖ ਕੌਮ ਪਾਸੋਂ ਮੁਆਫੀ ਮੰਗਣ ਦੀ ਅਪੀਲ ਕੀਤੀ ਹੈ, ਤਾਂ ਕਿ ਸਿੱਖ ਹਿਰਦਿਆਂ ਵਿੱਚ ਪੈਦਾ ਹੋਇਆ ਰੋਸ ਖਤਮ ਹੋ ਸਕੇ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply