Saturday, May 2, 2026

1985 ਬੰਬ ਕਾਂਡ ਦੇ ਕਥਿਤ ਆਰੋਪੀਆਂ ਦੀ ਦਿੱਲੀ ਕਮੇਟੀ ਨੇ ਕੀਤੀ ਮਾਲੀ ਮਦਦ

ppn2511201608
ਨਵੀਂ ਦਿੱਲੀ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਦੂਜੀ ਵਾਰ 1985 ਟ੍ਰਾਂਜਿਸਟਰ ਬੰਬ ਕਾਂਡ ਦੇ ਕਥਿਤ 31 ਆਰੋਪੀਆਂ ਦੀ ਮਾਲੀ ਮਦਦ ਕੀਤੀ ਗਈ ਹੈ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਉਕਤ ਆਰੋਪੀਆਂ ਨੂੰ 50 ਹਜ਼ਾਰ ਰੁਪਏ ਪ੍ਰਤੀ ਆਰੋਪੀ ਦੇ ਹਿਸਾਬ ਨਾਲ ਕੁਲ 16 ਲੱਖ 50 ਹਜ਼ਾਰ ਰੁਪਏ ਦੇ ਚੈਕ ਤਕਸੀਮ ਕੀਤੇ।
ਜੀ.ਕੇ. ਨੇ ਕਿਹਾ ਕਿ ਮੌਜੂਦਾ ਕਮੇਟੀ ਵੱਲੋਂ ਲਗਾਤਾਰ ਕੌਮੀ ਕਾਰਜਾਂ ਲਈ ਆਪਣੀ ਜਿੰਦਗੀ ਦਾਅ ਤੇ ਲਾਉਣ ਵਾਲੇ ਅਨਥਕ ਕੌਮੀ ਹੀਰੇਆਂ ਦੇ ਪਰਿਵਾਰਾਂ ਨੂੰ ਸਾਂਭਣ ਦਾ ਕਾਰਜ ਲਗਾਤਾਰ ਜਾਰੀ ਹੈ। ਕਿਉਂਕਿ 1984 ਸਿੱਖ ਕਤਲੇਆਮ ਰਾਹੀਂ ਸਿੱਖੀ ਦਾ ਬੂਟਾ ਪੁੱਟਣ ਵਾਲਿਆਂ ਲਈ 1985 ਬੰਬ ਕਾਂਡ ਸਿੱਧੀ ਚੇਤਾਵਨੀ ਸੀ ਕਿ ਸਿੱਖ ਜਾਲਮਾਂ ਦੇ ਮੁਕਾਏ ਨਹੀਂ ਮੁੱਕਣ ਵਾਲੇ ਸਗੋਂ ਅਣਖ ਅਤੇ ਗੈਰਤ ਨਾਲ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ 1984 ਵਿੱਚ ਜਿਥੇ ਅਸੀਂ ਆਪਣੇ ਪਿੰਡੇ ‘ਤੇ ਦਰਦ ਝੱਲਿਆ ਹੈ ਉਥੇ ਹੀ ਸਾਡੇ ਕੁਝ ਵੀਰਾਂ ਨੂੰ ਪੁਲਿਸ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਕਈ ਫ਼ਰਜੀ ਮੁਕੱਦਮਿਆ ਵਿਚ ਘਸੀਟਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ।
ਉਨ੍ਹਾਂ ਕਿਹਾ ਕਿ ਕੌਮ ਲਈ ਅਦਾਲਤਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਬਹਾਦਰ ਸੂਰਮਿਆਂ ਦੇ ਘਰ ਨੂੰ ਸਾਂਭਣਾ ਕਮੇਟੀ ਦੀ ਜਿੰਮੇਵਾਰੀ ਹੈ ਜਿਸ ਕਰਕੇ ਦੂਜੀ ਵਾਰ ਮਾਲੀ ਮਦਦ ਦਿੱਤੀ ਗਈ ਹੈ। ਬੰਬ ਕਾਂਡ ਦੇ ਆਰੋਪੀਆਂ ਨੂੰ ਮਾਲੀ ਮਦਦ ਦੇਣ ਦੇ ਨਾਲ ਹੀ ਕਾਨੂੰਨੀ ਅਤੇ ਸਮਾਜਿਕ ਮਦਦ ਕਮੇਟੀ ਵੱਲੋਂ ਦਿੱਤੇ ਜਾਣ ਦੀ ਵੀ ਜੀ. ਕੇ. ਨੇ ਜਾਣਕਾਰੀ ਦਿੱਤੀ।ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਇਸ ਕੇਸ ਵਿਚ ਆਰੋਪੀ ਹਰਚਰਣ ਸਿੰਘ ਗੁਲਸ਼ਨ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply