Saturday, May 2, 2026

ਕਿਸਾਨਾਂ ਵੱਲੋ ਸ਼ੂਗਰ ਮਿੱਲ ਕੀੜੀ ਅਫਗਵਾਨਾਂ ਵਿਰੁੱਧ ਹਰਚੋਵਾਲ ਵਿੱਚ ਚੱਕਾ ਜਾਮ

ppn2511201609
ਗੁਰਦਾਸਪੁਰ, 25  ਨਵੰਬਰ (ਗਗਨਦੀਪ ਸਿੰਘ ਰਿਆੜ) – ਕਿਸਾਨਾਂ ਵੱਲੋ ਗੰਨੇ ਦੀ ਕਿਸਮ 238 ਦਾ ਭਾਂਅ ਘੱਟ ਕਰਨ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਾਉਣ ਦੇ  ਵਜੋ  ਸ਼ੂਗਰ ਮਿੱਲ ਕੀੜੀ ਅਫਗਵਾਨਾਂ ਵਿਖੇ ਭਾਰੀ ਗਿਣਤੀ ਚ ਕਿਸਾਨਾਂ ਨੇ ਇੱਕਠੇ ਹੋ ਕਿ ਨਿੱਜੀ ਮਿੱਲ ਮਾਲਕਾਂ ਅਤੇ ਮੋਜੂਦਾ ਸਰਕਾਰ ਦੇ ਵਿਰੁੱਧ ਭੇਟ ਕਸਬਾ ਹਰਚੋਵਾਲ ਚੋਕ ਅੰਦਰ ਡੱਟ ਕੇ ਨਾਰੇਬਾਜ਼ੀ ਕਰਨ ਤੋ ਇਲਾਵਾਂ ਚੱਕਾ ਜਾਮ ਕਰਨ ਦਾ ਸਮਚਾਰ ਪ੍ਰਾਪਤ ਹੋਇਆਂ।ਜਾਣਕਾਰੀ ਅਨੁਸਾਰ ਵੱਖ-ਵੱਖ ਪਿੰਡਾਂ ਤੋ ਇੱਕਠੇ ਹੋਏ ਕਿਸਾਨ ਅਤੇ ਮੁੱਖ ਬੁਲਾਰੇ  ਬਲਕਾਰ ਸਿੰਘ ਰਜੋਆ ਮੰਗਲ ਸਿੰਘ ਕੂਟ, ਸੁਖਪਾਲ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਸਰਪੰਚ ਅੋਲਖ, ਲਖਵਿੰਦਰ ਸਿੰਘ, ਹਰਵਿੰਦਰ ਸਿੰਘ ਮੈਬਰ, ਬਖਸੀਸ ਸਿੰਘ, ਜੋਗਿੰਦਰ ਸਿੰਘ ਕੀੜੀ, ਸੁਰਜੀਤ ਸਿੰਘ ਨੇ ਸੰਬੋਧਿਨ ਕਰਦਿਆ ਆਖਿਆ ਕਿ ਪੰਜਾਬ ਸਰਕਾਰ ਨਿੱਜੀ ਮਿੱਲ ਮਾਲਕਾਂ ਦੀ ਮਿਲੀ ਭੁਗਤ ਨਾਲ ਕਿਸਾਨਾਂ ਵੱਲੋ ਪਿਛਲੇ 7-8 ਸਾਲਾਂ ਤੋ ਗੰਨੇ ਦੀ ਕਿਸਮ 238 ਦੀ ਵਰਾਇਟੀ ਮਿੱਲ ਮਾਲਕਾਂ ਵੱਲੋ ਪਹਿਲ ਦੇ ਅਧਾਰ ਤੇ ਲਈ ਜਾਂਦੀ ਸੀ, ਹੁਣ ਜਦ ਨਿੱਜੀ ਮਿੱਲਾਂ ਮਾਲਕਾਂ ਵੱਲੋ 2017 ਦੇ ਸ਼ੀਜਨ ਦੀ ਪੜਾਈ ਕਰਨ ਲਈ ਮਿੱਲਾਂ ਚਾਲੂ ਕਰਨ ਤੋ ਪਹਿਲਾਂ ਕਿਸਾਨਾ ਦੇ ਗੰਨੇ ਕੀਸਮ 238 ਦਾ ਭਾਅ 10 ਰੁਪਏ ਘੱਟ ਕਰ ਕਿ ਇਸ ਗੰਨੇ ਦੀ ਕਿਸਮ ਨੂੰ ਲੇਟ ਲੈਣ ਦਾ ਫੈਸਲਾਂ ਜੋ ਕੀਤਾ ਗਿਆਂ ਜਿਸ ਨਾਲ ਕਿਸਾਨਾਂ ਨਾਲ ਧੋਖਾਂ ਕੀਤਾਂ ਗਿਆ ਹੈ ਇਸ ਲਈ ਵੱਖ-ਵੱਖ ਪਿੰਡਾਂ ਆਏ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਾਉਣ ਲਈ ਵੱਖ-ਵੱਖ ਬੁਲਾਰਿਆਂ ਮਿੱਲ ਮਾਲਕਾਂ /ਸਰਕਾਰ ਦਾ ੱਿਪੱਟ ਸਿਆਪਾ ਰੱਜ ਕੀਤਾ, ਕਿਉਕਿ ਪਹਿਲਾਂ ਨਿੱਜੀ ਮਿੱਲਾਂ ਵੱਲੋ 295 ਰੁਪਏ ਪ੍ਰਤੀ ਕੁਇੰਟਲ ਇਸ ਗੰਨੇ ਦੀ ਕਿਸਮ ਦੇ ਤੈਅ ਕੀਤੇ ਹੋਏ ਸੀ ਹੁਣ 10 ਰੁਪਏ ਘੱਟ ਕਰਨ ਨਾਲ 285 ਰੁਪਏ ਰੇਟ ਹੋ ਗਿਆ।ਦੂਸਰੇ ਪਾਸੇ ਨਿੱਜੀ ਮਿੱਲ ਮਾਲਕਾਂ ਵੱਲੋ 26 ਰੁਪਏ ਤੋ ਲੈ ਕਿ 40 ਰੁਪਏ ਤੱਕ ਪ੍ਰਤੀ ਕਿਲੋ ਖੰਡ ਦੀ ਵਿਕਰੀ ਕੀਤੀ ਗਈ ਜਿਸ ਨਾਲ ਕਿਸਨਾਂ ਦੇ ਗੰਨਾ ਦਾ ਰੇਟ ਬਹੁਤ ਘੱਟ ਮਿਲ ਰਿਹਾ ਹੈ।ਇਸ ਲਈ ਕਿਸਾਨਾਂ ਦੇ ਗੰਨੇ ਦਾ ਰੇਟ 350 ਰੁਪਏ ਪ੍ਰਤੀ ਕੁਇੰਟਲ ਕਰਨ ਦੀ  ਅਤੇ ਕਿਸਾਨਾ ਦੀ ਗੰਨੇ ਦੀ ਪੇਮੰਟ ਨਗਦ ਪਾਉਣ ਦੀ ਮੰਗ ਪਹਿਲ ਦੇ ਅਧਾਰ ‘ਤੇ ਰੱਖੀ ਗਈ।ਜੇਕਰ ਕਿਸਾਨਾਂ ਦੀਆਂ ਇਹ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਹਰੇਕ ਪਿੰਡਾਂ ਅੰਦਰ ਮੋਜੂਦਾਂ ਮੰਤਰੀਆਂ / ਵਿਧਾਇਕਾਂ ਦਾ ਬਾਈਕਾਟ ਕੀਤਾਾਂ ਜਾਵੇਗਾ ਮਿੱਲ ਮਾਲਕਾਂ ਦੀ ਮਿੱਲ ਦਾ ਵੀ ਬਾਈਕਾਟ ਹੋਵੇਗਾਂ ਜਦੋ ਤੱਕ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਨਹੀ ਹੁੰਦੀਆਂ ਖਬਰ ਲਿਖਣ ਤੱਕ ਮਿੱਲ ਮਾਲਕਾਂ ਨਾਲ ਕੋਈ ਵੀ ਸਮਝੋਤਾਂ ਨਹੀ ਹੋਇਆ।
ਇਸ ਮੋਕੇ ਕਿਸਾਨ ਬਲਵਿੰਦਰ ਸਿੰਘ ਸਰਪੰਚ ਅੋਲਖ, ਲਖਵਿੰਦਰ ਸਿੰਘ, ਹਰਵਿੰਦਰ ਸਿੰਘ ਮੈਬਰ, ਬਖਸੀਸ ਸਿੰਘ, ਜੋਗਿੰਦਰ ਸਿੰਘ ਕੀੜੀ, ਸੁਰਜੀਤ ਸਿੰਘ, ਰਛਪਾਲ ਸਿੰਘ, ਰਪਿੰਦਰ ਸਿੰਘ, ਮਹਿੰਦਰ ਸਿੰਘ, ਬਲਕਾਰ ਸਿੰਘ, ਕਸਮੀਰ ਸਿੰਘ, ਬਲਬੀਰ ਸਿੰਘ, ਰਣਜੀਤ ਸਿੰਘ, ਨਰਿੰਦਰ ਸਿੰਘ ਆਦਿ ਕਿਸਾਨਾਂ ਆਖਿਆਂ ਕਿ ਜੇਕਰ ਮਿੱਲ ਮਾਲਕਾਂ ਨੇ ਕਿਸਾਨਾਂ ਦੀ ਇਹਨਾਂ ਮੰਗਾਂ ਨੂੰ ਤਰੁੰਤ ਲਾਗੂ ਨਾ ਕੀਤਾਂ ਤਾ ਹਰੇਕ ਪਿੰਡ ਅੰਦਰ ਪੰਜਾਬ ਸਰਕਾਰ ਮੋਜੂਦਾਂ ਵਿਧਾਇਕਾਂ ਅਤੇ ਮੰਤਰੀਆਂ ਦਾਂ ਪਿੰਡਾਂ ਚ ਆਉਣ ਕੀਤਾਂ ਜਾਵੇਗਾਂ ਬਾਈਕਾਟ ਜਿਸ ਦੀ ਜਿਮੇਵਾਰੀ ਮਿੱਲ ਆਧਿਕਾਰੀਆਂ ਦੀ ਹੋਵੇਗੀ।ਜਦ ਸ਼ੂਗਰ ਮਿੱਲ ਕੀੜੀ ਅਫਗਵਾਨਾਂ ਮਿੱਲ ਦੇ ਮੈਨੇਜਰ ਪਵਨ ਕੁਮਾਰ ਨਾਲ ਫੋਨ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੌਨ ਨਹੀ ਚੁੱਕਿਆਂ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply