
ਅਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ)- ਮੋਦੀ ਸਰਕਾਰ ਵਲੋਂ 500 ਤੇ ਹਜਾਰ ਦੇ ਨੋਟ ਬੰਦ ਕਰਨ ਨਾਲ ਜਿਥੇ ਬੈਂਕਾਂ ਸਾਹਮਣੇ ਵੱਡੀਆਂ ਲਾਈਨਾਂ ਵਿੱਚ ਖਲੋਣ ਲਈ ਲੋਕ ਮਜ਼ਬੂਰ ਹਨ, ਉਥੇ ਕਾਰੋਬਾਰ ਤੇ ਵਿਆਹ ਸ਼ਾਦੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ।ਵਿਆਹ ਵਾਲੇ ਘਰ ਵਿੱਚ ਤਾਂ ਨੋਟਬੰਦੀ ਦਾ ਮਾੜਾ ਅਸਰ ਪਿਆ ਹੀ ਹੈ, ਇਸ ਦੇ ਨਾਲ ਹੀ ਵਿਆਹ ਵਿੱਚ ਸ਼ਮੂਲੀਆਤ ਕਰਨ ਵਾਲੇ ਰਿਸ਼ਤੇਦਾਰ ਤੇ ਸਬੰਧੀ ਵੀ ਨਵੇਂ ਨੋਟ ਨਾ ਮਿਲਣ ‘ਤੇ ਵਿਆਹ ਵਾਲੀ ਜੋੜੀ ਨੂੰ ਚੈਕ ਰਾਹੀਂ ਸ਼ਗਨ ਪਾਉਣ ਲਈ ਮਜ਼ਬੂਰ ਹੋ ਰਹੇ ਹਨ।ਅਜਿਹੀ ਹੀ ਖਬਰ ਮੀਰਾਂਕੋਟ ਤੋਂ ਆਈ ਹੈ, ਜਿਥੇ ਵਾਸੀ ਜਸਵੰਤ ਸਿੰਘ ਅਤੇ ਸਿਮਰਨਜੀਤ ਕੌਰ ਦੇ ਸਪੁੱਤਰ ਨਵਦੀਪ ਸਿੰਘ ਦੇ ਵਿਆਹ ਮੌਕੇ ਲਾੜੇ ਦੇ ਫੁੱਫੜ ਪ੍ਰੀਤਮ ਸਿੰਘ ਨੇ ਸ਼ਗਨ ਦੀ ਰਾਸ਼ੀ ਚੈੱਕ ਰਾਹੀ ਅਦਾ ਕੀਤੀ।ਪ੍ਰੀਤਮ ਸਿੰਘ ਵਾਸੀ ਅੰਮ੍ਰਿਤਸਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ 500 ਤੇ 1000 ਦੇ ਨੋਟ ਬੰਦ ਹੋਣ ਕਾਰਨ ਆਪਣੇ ਭਤੀਜੇ ਦੇ ਵਿਆਹ ਦੇ ਮੌਕੇ ‘ਤੇ 11000ਫ਼- ਸ਼ਗਨ ਦੀ ਰਕਮ ਚੈੱਕ ਰਾਹੀਂ ਅਦਾ ਕੀਤੀ ਗਈ।ਵਿਆਹ ਦੇ ਮੌਕੇ ‘ਤੇ ਚੈਕ ਰਾਹੀਂ ਸ਼ਗਨ ਦੇਣ ਦੀ ਇਲਾਕੇ ਵਿੱਚ ਕਾਫੀ ਚਰਚਾ ਹੋ ਰਹੀ ਹੈ। ਇਸੇ ਦੌਰਾਨ ਸਮਾਜਸੇਵੀ ਸ਼ਾਮ ਲਾਲ ਤ੍ਰੇਹਨ ਨੇ ਚੈਕ ਰਾਹੀਂ ਸ਼ਗਨ ਦੇਣ ਦੇ ਇਸ ਉਪਰਾਲੇ ਨੂੰ ਵਿਆਹਾਂ ਵਿੱਚ ਕਾਲੇ ਧਨ ਦੇ ਪ੍ਰਚਲਣ ਦੀ ਸਮਾਪਤੀ ਵੱਲ ਅਹਿਮ ਕਦਮ ਦੱਸਿਆ ਜਾ ਰਿਹਾ ਹੈ।ੳਨਾਂ ਕਿਹਾ ਕਿ ਬੇਸ਼ੱਕ ਇਹ ਨੋਟਬੰਦੀ ਦੀ ਮਜ਼ਬੂਰੀ ਵੱਸ ਲਿਆ ਗਿਆ ਫੈਸਲਾ ਹੈ, ਪਰ ਭਵਿੱਖ ਵਿੱਚ ਵੀ ਸਭ ਨੂੰ ਇਹ ਜਾਰੀ ਰੱਖਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media