Tuesday, July 21, 2026

ਫਾਜ਼ਿਲਕਾ ਸ਼ਹਿਰ ਵਿਚ ਸ਼ੁਰੂ ਹੋਇਆ ਸਿਹਤ ਜਾਗਰੂਕਤਾ ਅਭਿਆਨ

ppn2611201611ਫਾਜ਼ਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਸਿਹਤ ਜਾਗਰੂਕਤਾ ਅਭਿਆਨ ਦੇ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿਚ ਲੋਕਾਂ ਨੂੰ ਸਿਹਤ ਸਕੀਮਾਂ ਸਬੰਧੀ ਜਾਗਰੂਕ ਕਰਨ ਤੋਂ ਬਾਅਦ ਅੱਜ ਇਸ ਅਭਿਆਨ ਦੀ ਫਾਜ਼ਿਲਕਾ ਸ਼ਹਿਰ ਵਿਚ ਸ਼ੁਰੂਆਤ ਕੀਤੀ ਗਈ।ਸਥਾਨਕ ਸਿਵਲ ਹਸਪਤਾਲ ਵਿਚ ਡਾ. ਕਵਿਤਾ ਸਿੰਘ, ਡਾ. ਰੋਹਿਤ, ਡਾ. ਯੂਨਿਕ ਗੁਪਤਾ, ਫਾਰਮਾਸਿਸਟ ਸੁਨੀਲ ਸੇਠੀ,ਬੀਈਈ ਦੀਵੇਸ਼ ਕੁਮਾਰ,ਅਪਥੇਲਮਿਕ ਅਫ਼ਸਰ ਸੁਰਿੰਦਰ ਕਟਾਰੀਆ, ਦਵਿੰਦਰ ਕੌਰ ਨੇ ਹਰੀ ਝੰਡੀ ਵਿਖਾਕੇ ਸਿਹਤ ਜਾਗਰੂਕਤਾ ਅਭਿਆਨ ਦੀ ਪ੍ਰਚਾਰ ਕਰਨ ਵਾਲੀ ਵੈਨ ਨੂੰ ਰਵਾਨਾ ਕੀਤਾ।
ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਿਹਤ ਜਾਗਰੂਕਤਾ ਅਭਿਆਨ ਦੇ ਤਹਿਤ ਆਈ ਵੈਨ 30 ਨਵੰਬਰ ਤੱਕ ਪੂਰੇ ਸ਼ਹਿਰ ਦੇ ਵੱਖ ਮੁਹੱਲਿਆਂ, ਗਲੀਆਂ ਅਤੇ ਚੌਕਾਂ ਤੇ ਜਾਕੇ ਸਿਹਤ ਸੇਵਾਵਾਂ ਸਬੰਧੀ ਪ੍ਰਚਾਰ ਕਰੇਗੀ।
ਉਨ੍ਹਾਂ ਦੱਸਿਆ ਕਿ 5 ਦਿਨ ਦੇ ਇਸ ਪ੍ਰੋਗਰਾਮ ਵਿਚ ਹਰ ਰੋਜ਼ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਜਿਸ ਵਿਚ ਅਲੋਪੈਥਿਕ, ਹੋਮਿਓਪੈਥਿਕ ਤੋਂ ਇਲਾਵਾ ਆਯੁਰਵੈਦਿਕ ਦੇ ਡਾਕਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਅੱਜ ਉਕਤ ਵੈਨ ਵੱਲੋਂ ਸ਼ਹਿਰ ਦੇ ਵੱਖ ਵੱਖ ਮੁਹੱਲਿਆ ਡੇਰਾ ਸੱਚਾ ਸੋਦਾ ਕਲੋਨੀ, ਪਾਵਰ ਹਾਊਸ ਕਲੋਨੀ, ਬੈਂਕ ਕਲੋਨੀ, ਧੀਂਗੜਾ ਕਲੋਨੀ ਅਤੇ ਨਵੀਂ ਅਬਾਦੀ ਦੇ ਲੋਕਾਂ ਨੂੰ ਸਿਹਤ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply