Tuesday, February 24, 2026

ਸਿਹਤ ਜਾਗਰੂਕਤਾ ਅਭਿਆਨ ਦੌਰਾਨ 108 ਪਿੰਡਾਂ ਵਿੱਚ 27 ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਕੀਤਾ ਜਾਗਰੂਕ

ppn2611201612ਫਾਜ਼ਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਿਹਤ ਵਿਭਾਗ ਵੱਲੋਂ ਸਿਹਤ ਸੁਵਿਧਾਵਾਂ ਦੇ ਪ੍ਰਚਾਰ ਲਈ ਸ਼ਰੁੂ ਕੀਤੀ ਗਈ ਸਿਹਤ ਜਾਗਰੂਕਤਾ ਮੁਹਿੰਮ ਦੇ ਤਹਿਤ ਸੀਐਚਸੀ ਪਿੰਡ ਡੱਬਵਾਲਾ ਕਲਾਂ ਵੱਲੌਂ ਅਯੋਜਤ ਅਭਿਆਨ ਅੱਜ ਨੇੜਲੇ ਪਿੰਡ ਬਨਵਾਲਾ ਹਨਵੰਤਾ ਵਿਚ ਅਯੋਜਤ ਕੈਂਪ ਦੇ ਨਾਲ ਸੰਪਨ ਹੋ  ਗਿਆ।
ਜਾਣਕਾਰੀ ਦਿੰਦੇ ਹੋਏ ਐਸਐਮਓ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਸ ਅਭਿਆਨ ਦੇ ਦੌਰਾਨ ਸੀਐਚਸੀ ਡੱਬਵਾਲਾ ਕਲਾਂ ਦੇ ਤਹਿਤ ਆਉਂਦੇ 108 ਪਿੰਡਾਂ ਵਿਚ ਪ੍ਰਚਾਰ ਅਤੇ 27 ਮੈਡੀਕਲ ਕੈਂਪਾਂ ਦਾ ਅਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲਗਾਤਾਰ 20 ਦਿਨਾਂ ਤੱਕ ਚਲੇ ਇਸ ਅਭਿਆਨ ਦੇ ਦੌਰਾਨ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪਿੰਡ ਪਿੰਡ ਜਾਕੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਹੋਮੋਪੈਥੀ ਅਲੋਪੈਥੀ ਤੋਂ ਇਲਾਵਾ ਆਯੁਰਵੈਦਿਕ ਦਵਾਈਆਂ ਦੇ ਕੈਂਪ ਵਿਚ ਹਜ਼ਾਰਾਂ ਲੋਕਾਂ ਨੇ ਲਾਭ ਲਿਆ।
ਉਨ੍ਹਾਂ ਦੱਸਿਆ ਕਿ ਸਿਹਤ ਜਾਗਰੂਕਤਾ ਅਭਿਆਂਨ ਵਿਚ ਭਗਤ ਪੂਰਨ ਸਿੰਘ ਬੀਮਾ ਯੋਜਨਾ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼, ਹੈਪੇਟਾਈਟਸ ਰਾਹਤ ਕੋਸ਼, ਅਮਰਜੰਸੀ ਵਿਚ ਪਹਿਲੇ 24 ਘੰਟੇ ਦੀ ਸੁਵਿਧਾ, ਜਨਨੀ ਸ਼ੀਸ਼ੂ ਸੁਰੱਖਿਆ ਯੋਜਨਾ, ਜਨਨੀ ਸੁਰੱਖਿਆ ਯੋਜਨਾ ਸਬੰਧੀ ਲੋਕਾਂ ਨੂੰ ਦੱਸਿਆ ਗਿਆ।
ਡਾ. ਕਟਾਰੀਆ ਨੇ ਦੱਸਿਆ ਕਿ ਅੱਜ ਪਿੰਡ ਸੁਰੇਸ਼ ਵਾਲਾ, ਛੋਟੀ ਓਡੀਆਂ, ਸੈਨੀਆਂ, ਰਾਮਪੁਰਾ, ਜੰਡਵਾਲਾ ਖਰਤਾ ਅਤੇ ਬਨਵਾਲਾ ਹਨਵੰਤਾ ਵਿਚ ਸਿਹਤ ਜਾਗਰੂਕਤਾ ਅਭਿਆਨ ਦੀ ਸਮਾਪਤੀ ਹੋਈ।ਬੀ.ਈ.ਈ ਦੀਵੇਸ਼ ਕੁਮਾਰ ਨੇ ਦੱਸਿਆ ਕਿ ਇਸ ਅਭਿਆਨ ਦੌਰਾਨ ਏ.ਐਨ.ਐਮ, ਹੈਲਥ ਵਰਕਰ, ਸੁਪਰਵਾਈਜ਼ਰ, ਹੈਲਥ ਵਰਕਰ ਮੇਲ ਅਤੇ ਫੀਮੇਲ ਤੋਂ ਇਲਾਵਾ ਆਸ਼ਾ ਵਰਕਰਾਂ ਨੇ ਸਹਿਯੋਗ ਕੀਤਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply