ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰ ਦੇ ਸ਼ਹਿਰ ਨਾਸਿਕ ਦੇ ਸੁਦਰਸ਼ਨ ਇੰਡੋਰ ਸਟੇਡੀਅਮ ਵਿਖੇ ਆਯੋਜਿਤ ਰਾਸ਼ਟਰੀ ਕੁੰਗ ਫੂ ਵੁੁਸ਼ੂ ਚੈਂਪੀਅਨਸ਼ਿਪ ਦੇ ਦੌਰਾਨ ਸਟੂਡੈਂਟ ਹੈਵਨ ਪਬਲਿਕ ਸਕੂਲ ਤਰਨ ਤਾਰਨ ਰੋਡ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਤੇ ਐਵਾਰਡ ਆਪਣੇ ਨਾਮ ਕੀਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ਼ੋਸ਼ੀਏਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਅੰਤਰਰਾਸ਼ਟਰੀ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਨੇ ਕੁੱਲ 7 ਮੈਡਲ ਹਾਸਲ ਕੀਤੇ ਜਿਨ੍ਹਾਂ ਵਿੱਚੋਂ ਇੰਦਰਬੰਸ ਸਿੰਘ, ਬੱਬਲਦੀਪ ਸਿੰਘ, ਗੁਰਪ੍ਰੀਤ ਕੌਰ ਨੇ ਗੋਲਡ ਮੈਡਲ ਜਦੋਂ ਸਾਹਿਬ ਕੌਰ ਨੇ ਸਿਲਵਰ ਤੇ ਰਾਜਬੰਸ ਸਿੰਘ, ਹਰਪਵਨਪ੍ਰੀਤ ਸਿੰਘ ਤੇ ਜੁਗਰਾਜ ਸਿੰਘ ਨੇ ਬਰਾਊਨਜ਼ ਮੈਡਲ ਹਾਂਸਲ ਕੀਤੇ।ਵਾਪਸ ਸਕੂਲ ਪੁੱਜੇ ਇੰਨ੍ਹਾਂ ਖਿਡਾਰੀਆਂ ਦਾ ਪ੍ਰਿੰਸੀਪਲ ਸੁਖਵੰਤ ਕੌਰ ਐਮ.ਡੀ ਜਸਪ੍ਰੀਤ ਸਿੰਘ, ਐਸ.ਡੀ.ਓ ਕੁਲਵੰਤ ਸਿੰਘ ਆਦਿ ਦੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਖਿਡਾਰੀਆਂ ਨੂੰ ਹਰੇਕ ਖੇਤਰ ਵਿੱਚ ਮੋਹਰੀ ਬਣਾਉਣ ਲਈ ਪਹਿਲਾਂ ਵੀ ਸਹਿਯੋਗ ਕਰਦੇ ਆਏ ਹਨ ਤੇ ਹੁਣ ਵੀ ਕਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਸਕੂਲ ਦੇ ਖਿਡਾਰੀਆਂ ਦਾ ਰਾਸ਼ਟਰੀ ਖੇਡ ਖਾਕੇ ਤੇ ਨਾਮ ਚਮਕਾਉਣਾ ਬੜੇ ਮਾਨ ਵਾਲੀ ਗੱਲ ਹੈ।ਉਨ੍ਹਾਂ ਹੋਰਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਬਹੁ-ਪੱਖੀ ਸ਼ਖਸ਼ੀਅਤ ਬਣਾਉਣ ਦੇ ਲਈ ਬਣਦਾ ਸਹਿਯੋਗ ਦਿਆ ਤੇ ਲਿਆ ਕਰਨ।ਇਸ ਮੌਕੇ ਖਿਡਾਰੀਆਂ ਨੇ ਪਹਿਲਾਂ ਨਾਲੋਂ ਹੋਰ ਵੀ ਬੇਹਤਰ ਕਰਨ ਦਾ ਅਹਿਦ ਲਿਆ।ਇਸ ਮੌਕੇ ਗੁਰਚਰਨ ਸਿੰਘ ਭੱਟੀ, ਡਾ. ਬਿਕਰਮਜੀਤ ਸਿੰਘ, ਜਸਪ੍ਰੀਤ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media