Monday, February 23, 2026

ਅੰਤਰਰਾਸ਼ਟਰੀ ਰੈਸਲਿੰਗ ਖਿਡਾਰੀ ਪਦਮ ਸ਼੍ਰੀ ਸਤਪਾਲ ਦਾ ਹੋਇਆ ਵਿਸ਼ੇਸ਼ ਸਨਮਾਨ

ppn2611201619ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਰਜਿ. ਅੰਮ੍ਰਿਤਸਰ ਦੇ ਵੱਲੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਅਹਿਮ ਮੱਲ੍ਹਾਂ ਮਾਰਨ ਵਾਲੇ ਮਹਿਲਾ ਪੁਰਸ਼ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਤੇ ਸਿਲਸਿਲੇ ਤਹਿਤ ਅਰਜਨ ਐਵਾਰਡ, ਪਦਮ ਸ਼੍ਰੀ ਤੇ ਦਰੋਣਾ ਚਾਰਿਆ ਐਵਾਰਡ ਜੇਤੂ ਅੰਤਰਰਾਸ਼ਟਰੀ ਰੈਸਲਿੰਗ ਖਿਡਾਰੀ ਸੱਤਪਾਲ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਕਲੱਬ ਦੇ ਜਨਰਲ ਸਕੱਤਰ ਕੋਚ ਬਲਦੇਵ ਰਾਜ ਦੇ ਪ੍ਰਬੰਧਕੀ ਸਕੱਤਰ ਬਲਜਿੰਦਰ ਸਿੰਘ ਮੱਟੂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਅੰਤਰਰਾਸ਼ਟਰੀ ਖਿਡਾਰੀ ਸੱਤਪਾਲ ਨੂੰ ਭਾਰਤ ਸਰਕਾਰ ਦੇ ਵੱਲੋਂ 1974 ਦੇ ਵਿੱਚ ਅਰਜਨ ਐਵਾਰਡ, 1983 ਵਿੱਚ ਪਦਮ ਸ਼੍ਰੀ ਐਵਾਰਡ, 2009 ਦੇ ਵਿੱਚ ਦਰੌਣਾ ਚਾਰਿਆ ਐਵਾਰਡ ਦੇ ਕੇ ਸਨਮਾਨਿਤ ਕਰਨ ਦੇ ਨਾਲ-ਨਾਲ 16 ਵਾਰ ਹੈਵੀ ਵੇਟ ਚੈਂਪੀਅਨ ਤੇ 2015 ਦੇ ਵਿੱਚ ਪਦਮ ਭੂਸ਼ਣ ਐਵਾਰਡ ਦੇ ਕੇ ਨਵਾਜਿਆ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਖੇਡ ਖੇਤਰ ਦਾ ਚਾਨਣ ਮੁਨਾਰਾ ਬਣ ਚੁੱਕੇ ਪਦਮ ਸ਼੍ਰੀ ਸੱਤਪਾਲ ਵਰਗੀ ਸ਼ਖਸ਼ੀਅਤ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਸੰਸਥਾ ਫਖਰ ਮਹਿਸੂਸ ਕਰਦੀ ਹੈ।ਉਨ੍ਹਾਂ ਕਿਹਾ ਕਿ ਕਲੱਬ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਖੇਡ ਸ਼ਖਸ਼ੀਅਤਾਂ ਨੂੰ ਸਮੇਂ-ਸਮੇਂ ਤੇ ਬਣਦਾ ਮਾਨ-ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ।ਜਦੋਂ ਕਿ ਭਵਿੱਖ ਵਿੱਚ ਕਈ ਹੋਰ ਕੱਦਵਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply