Saturday, October 10, 2026

ਹਿੰਦੀ ਵਿਸ਼ੇ ਸਬੰਧੀ ਪੰਜ ਦਿਨਾਂ ਸੈਮੀਨਾਰ ਸੰਪਨ

ppn3011201612
ਫਾਜ਼ਿਲਕਾ, 30 ਨਵੰਬਰ (ਵਿਨੀਤ ਅਰੋੜਾ) – ਸਿੱਖਿਆ ਵਿਭਾਗ ਦੇ ਹੁਕਤਾਂ ਹੁਕਮਾਂ ਮੁਤਾਬਕ ਪ੍ਰਿੰਸੀਪਲ ਅਸ਼ੋਕ ਚੁਚਰਾ ਦੀ ਅਗਵਾਈ ਵਿਚ ਇਨਸਰਵਿਸ ਟ੍ਰੇਨਿੰਗ ਸੈਂਟਰ ਫਾਜ਼ਿਲਕਾ ਵਿਚ ਹਿੰਦੀ ਵਿਸ਼ੇ ਦਾ ਚੱਲ ਰਿਹਾ ਪੰਜਰ ਦਿਨਾਂ ਸੈਮੀਨਾਰ ਅੱਜ ਸੰਪਨ ਹੋ ਗਿਆ। ਸੈਮੀਨਾਰ ਵਿਚ ਮੈਡਮ ਮੋਨਾ ਅਰੋੜਾ, ਅੰਕੁਸ਼ ਸ਼ਰਮਾ, ਰੋਸ਼ਨ ਲਾਲ ਵਰਮਾ, ਸ਼ਿਵੇਨ ਕਾਲੜਾ ਅਤੇ ਰੇਨੂੰ ਜੁਨੇਜਾ ਨੇ ਰਿਸੋਰਸ ਪਰਸਨ ਦੇ ਰੂਪ ਵਿਚ ਕੰਮ ਕੀਤਾ। ਇਸ ਮੌਕੇ ਸੰਦੀਪ ਖੁੰਗਰ ਲੈਕਚਰਾਰ ਫਿਜੀਕਸ ਨੇ ਸਖਸ਼ੀਅਤ ਨਿਰਮਾਣ ਵਿਸ਼ੇ ਤੇ ਬੁਲਦੇ ਹੌਏ ਸਵੈ ਪ੍ਰਗਟਾਵਾ ਅਤ ਇਸ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਦੇ ਢੰਗ ਦੱਸੇ।
ਰਿਸੋਰਸ ਪਰਸਨ ਰੋਸ਼ਨ ਲਾਲ ਵਰਮਾ ਨੇ ਸਿੱਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਵਿਚ ਸਹਿਪਾਠੀ ਕ੍ਰਿਆਵਾਂ ਦੇ ਯੋਗਦਾਨ ਸਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦੀ ਸਿੱਖਿਆ ਤੱਕ ਤੱਕ ਸੰਪੂਰਨ ਨਹੀਂ ਹੋ ਸਕਦੀ ਜਦੋਂ ਤੱਕ ਅਧਿਆਪਕ ਪੜ੍ਹਾਈ ਦੇ ਨਾਲ ਨਾਲ ਸਹਿਪਾਠੀ ਕਿਰਿਆਵਾਂ ਦੇ ਯੋਗਦਾਨ ਸਬੰਧੀ ਸੁਚੇਤ ਨਹੀਂ ਹੁੰਦੇ। ਕਿਉਂਕਿ ਜੇਕਰ ਸਰੀਰ ਨਰੋਆ ਹੋਵੇਗਾ ਤਾਂ ਹੀ ਮਨ ਨਰੋਆ ਹੋਵੇਗਾ।
ਰਿਸੋਰਸ ਪਰਸਨ ਸ਼ਿਵੇਨ ਕਾਲੜਾ ਨੇ ਹਿੰਦੀ ਭਾਸ਼ਾ ਦੇ ਸ਼ੁੱਧ ਉਚਾਰਨ ਦੀਆਂ ਵੱਖ ਵੱਖ ਤਕਨੀਕਾਂ ਸਬੰਧੀ ਵਿਚਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਜੇਕਰ ਵਿਦਿਆਰਥੀ ਦਾ ਉਚਾਰਨ ਸ਼ੁੱਧ ਹੋਵੇਗਾ ਤਾਂ ਲੇਖਨ ਕਿਰਿਆ ਵਿਚ ਸ਼ੁੱਧਤਾ ਆਪਣੇ ਆਪ ਆ ਜਾਵੇਗੀ। ਇਸ ਤੋਂ ਬਾਅਦ ਅੰਕਰ ਸ਼ਰਮਾ ਨੇ ਚਰਿਤਰ ਅਤੇ ਸਕਸ਼ੀਅਤ ਦੇ ਵਿਕਾਸ ਤੇ ਆਪਣੇ ਵਿਚਾਰ ਰੱਖੇ। ਸੰਬੋਧਤ ਕਰਦੇ ਹੋਏ ਅਜੈ ਗੁਪਤਾ ਨੇ ਮਲਟੀ ਮੀਡੀਆ ਵਿਸ਼ੇ ਤੇ ਬੋਲਦੇ ਹੌਏ ਕਿਹਾ ਕਿ ਇਸ ਵਿਸ਼ੇ ਦੀ ਵਰਤੋਂ ਰਾਹੀਂ ਪੜ੍ਹਾਈ ਨੂੰ ਰੋਚਕਤਾ ਭਰਪੂਰ ਬਣਾਉਣ ਦੇ ਢੰਗਾਂ ਤੇ ਚਲਣਾ ਪਵੇਗਾ। ਅੰਤ ਵਿਚ ਮੈਡਮ ਮੋਨਾ ਅਰੋੜਾ ਨੇ ਹਾਜ਼ਰ ਅਧਿਆਪਕਾਂ ਦਾ ਪੋਸਟ ਟੈਸਟ ਲਿਆ। ਸੈਮੀਨਾਰ ਦੀ ਵਿਚਾਰ ਚਰਚਾ ਵਿਚ ਮਹਿੰਦਰ ਸਿੰਘ, ਲਾਲ ਚੰਦ, ਲਲਿਤ ਦੂਮੜਾ, ਨਰਿੰਦਰ ਕੁਮਾਰ, ਚੰਦਰਮੁੱਖ ਰਾਏ, ਸੁਰਿੰਦਰ ਕੰਬੋਜ, ਰਾਜ ਕੁਮਾਰ, ਪਰਵਿੰਦਰ ਸਿੰਘ, ਮੈਡਮ ਬਬਿਤਾ ਬਜਾਜ, ਪੁਸ਼ਪਾ ਰਾਣੀ, ਕੁਲਵਿੰਦਰ ਕੌਰ, ਸਰੀਤਾ ਰਾਣੀ, ਨੀਲਮ ਰਾਣੀ, ਸੀਮਾ ਰਾਣੀ, ਪ੍ਰਵੀਣ ਰਾਣੀ, ਅਨੀਤਾ ਰਾਣੀ ਨੇ ਹਿੱਸਾ ਲਿਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply