Friday, February 13, 2026

ਚੋਥੇ ਦਿਨ ਵੀ ਜਾਰੀ ਰਿਹਾ ਰੇਲ ਸੁਵਿਧਾਵਾਂ ਲਈ ਲਗਾਇਆ ਅਣਮਿੱਥੇ ਸਮੇਂ ਦਾ ਧਰਨਾ

U
U

ਫਾਜ਼ਿਲਕਾ, 30 ਨਵੰਬਰ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮਸਿਆਵਾਂ ਦੇ ਹੱਲ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਰੇਲਵੇ ਸਟੇਸ਼ਨ ਫਾਜ਼ਿਲਕਾ ਦੇ ਸਾਹਮਣੇ ਲਗਾਏ ਜਾ ਰਹੇ ਧਰਨੇ ਦੇ ਅੱਜ ਚੋਥੇ ਦਿਨ ਪੰਜਾਬ ਪੱਲੇਦਾਰ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਮੈਂਬਰ ਸੂਬਾਈ ਮੀਤ ਪ੍ਰਧਾਨ ਬਖ਼ਤਾਵਰ ਸਿੰਘ ਦੀ ਘੜੁੰਮੀ ਦੀ ਪ੍ਰਧਾਨਗੀ ਵਿਚ ਧਰਨੇ ਵਿਚ ਸਾਮਲ ਹੋਏ। ਅੱਜ ਚੋਥੇ ਦਿਨ ਪੰਜਾਬ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਪਿਆਰਾ ਸਿੰਘ, ਬਖ਼ਤਾਵਰ ਸਿੰਘ ਘੜੁੰਮੀ, ਗੁਰਮੁੱਖ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਹੁਸ਼ਿਆਰ ਸਿੰਘ, ਹਰਬੰਸ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ, ਸੰਦੀਪ ਸਿੰਘ, ਪ੍ਰੀਤਮ ਸਿੰਘ, ਮੰਗਤ ਸਿੰਘ, ਭਰਪੂਰ ਸਿੰਘ, ਅਮਰਜੀਤ ਸਿੰਘ, ਸਾਹਿਬ ਸਿੰਘ, ਗੁਰਮੀਤ ਸਿੰਘ, ਕਾਮਰੇਡ ਦੀਵਾਨ ਸਿੰਘ ਧਰਨੇ ਤੇ ਬੈਠੇ।
ਇਸ ਮੋਕੇ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਅਮ੍ਰਤ ਲਾਲ ਕਰੀਰ, ਕਾਮਰੇਡ ਸ਼ਕਤੀ, ਰਾਜਪਾਲ ਗੁੰਬਰ, ਵਿਪਲ ਕੁਮਾਰ ਦੱਤਾ, ਓਮ ਪ੍ਰਕਾਸ਼ ਫੁੱਟੇਲਾ, ਸੂਰਜ ਕੁਮਾਰ, ਸ਼ਾਹ ਜੀ, ਹਰਬੰਸ ਸਿੰਘ ਜਨਰਲ ਸਕੱਤਰ ਦੀ ਕਲਾਸ ਫਾਰ ਯੂਨੀਅਨ, ਦੀਪਕ ਕਾਠਪਾਲ ਜਲਾਲਾਬਾਦ ਹਾਜ਼ਰ ਸਨ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਬਖ਼ਤਾਵਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਸਦਾ ਹੀ ਜਨਤਾ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਵੱਧ ਚੜ੍ਹ ਕੇ  ਆਪਣਾ ਸਹਿਯੋਗ ਦਿੰਦੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਰੇਲਵੇ ਨਾਲ ਸਬੰਧਤ ਮੁਸ਼ਕਲਾਂ ਨੂੰ ਦੂਰ ਕਰਵਾਉਣ ਵਿਚ ਆਪਣਾ ਪੂਰਾ ਯੋਗਦਾਨ ਦੇਵੇਗੀ। ਹਾਜ਼ਰੀਨ ਨੂੰ ਸੰਬੋਧਤ ਕਰੇਦ ਹੋਏ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਦੱਸਿਆ ਕਿ ਰੇਲਵੇ ਵਿਭਾਗ ਦੀ ਇਸ ਖੇਤਰ ਦੇ ਪ੍ਰਤੀ ਅਣਦੇਖੀ ਦੇ ਕਾਰਨ ਜਨਤਾ ਨੂੰ ਰੇਲਵੇ ਵਿਭਾਗ ਦੇ ਖਿਲਾਫ਼ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਸੰਸਦ ਦੇ ਸੈਸ਼ਨ ਦੀ ਸਮਾਪਤੀ ਤੱਕ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਬੀਤੇ ਲੰਬੇ ਸਮੇਂ ਤੋਂ ਦਿੱਲੀ ਵਾਲੀ ਰੇਲ ਗੱਡੀ ਛੱਡ ਕੇ ਕੋਈ ਵੀ ਲੰਬੀ ਦੂਰੀ ਦੀ ਰੇਲ ਗੱਡੀ ਨਹੀਂ ਚਲਾਈ ਗਈ ਜੋਕਿ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਸੀ।
ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਡੀਐਮਯੂ ਗੱਡੀਆਂ ਦੇ ਡੱਬੇ ਵਧਾਉਣਾ ਅਤੇ ਉਨ੍ਹਾਂ ਵਿਚ ਪਖਾਨਿਆਂ ਦਾ ਪ੍ਰਬੰਧ ਕਰਨਾ, ਫਾਜ਼ਿਲਕਾ-ਅਬੋਹਰ ਦੇ ਵਿਚਕਾਰ ਹੋਰ ਗੱਡੀਆਂ ਚਲਾਉਣਾ, ਚੰਡੀਗੜ੍ਹ-ਫਿਰੋਜ਼ਪੁਰ ਗੱਡੀ ਨੂੰ ਫਾਜ਼ਿਲਕਾ-ਅਬੋਹਰ ਤੱਕ ਵਧਾਉਣਾ, ਫਾਜ਼ਿਲਕਾ-ਫਿਰੋਜ਼ਪੁਰ ਕੈਂਟ ਦੇ ਫਾਟਕਾਂ ਤੇ ਅੰਡਰਬ੍ਰਿਜ਼ ਬਣਵਾਉਣਾ, ਅਬੋਹਰ-ਫਾਜ਼ਿਲਕਾ, ਫਾਜ਼ਿਲਕਾ-ਫਿਰੋਜ਼ਪੁਰ ਦੇ ਵਿਚਕਾਰ 24 ਘੰਟੇ ਰੇਲ ਸਰਵਿਸ ਦਾ ਪ੍ਰਬੰਧ ਕਰਨਾ, ਬਹੁਤ ਪੁਰਾਣੇ ਅਤੇ ਨੀਂਵੇ ਬਣੇ ਸਾਰਿਆਂ ਪਲੇਟਫਾਰਮਾਂ ਨੂੰ ਉੱਚਾ ਕਰਨਾ, ਮੱਲਾਂਵਾਲੀ (ਫਿਰੋਜ਼ਪੁਰ) ਤੋਂ ਪੱਟੀ ਤਰਨ ਤਾਰਨ ਤੱਕ ਨਵੇਂ ਮੰਜ਼ੂਰ ਹੋਏ ਰੇਲ ਟ੍ਰੈਕ ਨੂੰ ਤਿਆਰ ਕਰਨਾ, ਕੋਟਕਪੂਰਾ ਤੋਂ ਮੋਗੇ ਤੱਕ ਨਵੀਂ ਰੇਲ ਲਾਇਨ ਵਿਛਾਉਣਾ ਜਿਸ ਦਾ ਸਰਵੇ ਹੋ ਚੁੱਕਿਆ ਹੈ, ਸ਼ਾਮਲ ਹਨ।

Check Also

ਅਮਰੀਕਾ ਨਾਲ ਟ੍ਰੇਡ ਡੀਲ ’ਤੇ ਕਿਸਾਨਾਂ ਅਤੇ ਆਮ ਨਾਗਰਿਕਾਂ ਦੇ ਹਿਤਾਂ ਨਾਲ ਸਮਝੌਤਾ ਕਬੂਲ ਨਹੀਂ – ਔਜਲਾ

ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ) – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਗਈ …

Leave a Reply