Monday, March 23, 2026

ਪੀ.ਐਚ.ਡੀ ਚੈਂਬਰ ਆਫ ਕਾਮਰਸ ਵਲੋਂ ਐਕਸਪੋ ਪਾਈਟੈਕਸ ਅੰਮ੍ਰਿਤਸਰ ‘ਚ 8 ਦਸੰਬਰ ਤੋਂ

pitex-logo
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਪੀ.ਐਚ.ਡੀ.ਚੈਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਪੰਜਾਬ ਇੰਟਰਨੈਸ਼ਨਲ ਐਕਸਪੋ (ਪੀਟੈਕਸ) ਦੀ ਲੜੀ ਵਿੱਚ ਗਿਆਰਵੀਂ ਪੰਜ ਰੋਜਾ ਮੈਗਾ ਪ੍ਰਦਰਸ਼ਨੀ ਦਾ ਆਯੋਜਨ ਸਥਾਨ ਰਣਜੀਤ ਐਵਿਨਿਊ ਵਿੱਚ ਆਉਣ ਵਾਲੀ ੮ ਤੋਂ ਦਸੰਬਰ ਤੋਂ ਕੀਤਾ ਜਾ ਰਿਹਾ ਹੈ।12 ਦਸੰਬਰ ਤੱਕ ਚਲਣ ਵਾਲੇ ਇਸ ਪ੍ਰੋਗਰਾਮ ਵਿੱਚ ਇਹ ਦੂਜਾ ਮੌਕਾ ਹੋਵੇਗਾ ਜਦੋਂ ਸਾਰਕ ਦੇਸ਼ ਸਮੂਹ ਦੇ ਮੈਂਬਰ ਦੇਸ਼ਾਂ ਦੇ ਸਨਅਤਕਾਰ ਭਵਿੱਖ ਦੀ ਉਦਯੋਗਿਕ ਕ੍ਰਾਂਤੀ ਦੀ ਨੀਂਹ ਰੱਖਣਗੇ।
ਇਸ ਪ੍ਰੋਗਰਾਮ ਦੀ ਮੇਜਬਾਨੀ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਹੈ। ਪਾਈਟੈਕਸ ਬਾਰੇ ਜਾਣਕਾਰੀ ਦਿੰਦੇ ਹੋਏ ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੀ ਪੰਜਾਬ ਇਕਾਈ ਦੇ ਕੋ-ਚੇਅਰਮੈਨ ਆਰ.ਐਚ. ਸਚਦੇਵਾ ਅਤੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੇ ਖੇਤਰੀ ਡਾਇਰੈਕਟਰ ਡਾਕਟਰ ਪ੍ਰਵੀਨ ਰਾਠੀ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਤੇ ਇਹ ਪਹਿਲਾ ਮੌਕਾ ਹੈ ਜਦੋਂ ਕਈ ਦੇਸ਼ਾਂ ਤੋਂ ਇਲਾਵਾ ਭਾਰਤ ਦੇ ਕਈ ਸੂਬਿਆਂ ਦੇ ਕਾਰੋਬਾਰੀ ਇਥੇ ਆਯੋਜਿਤ ਹੋਣ ਵਾਲੀ ਪ੍ਰਦਰਸ਼ਨੀ ਰਾਂਹੀ ਆਪਣੇ ਪ੍ਰੋਡਕਟ ਆਮ ਲੋਕਾਂ ਸਾਹਮਣੇ ਪੇਸ਼ ਕਰਨਗੇ।
ਪੰਜ ਰੋਜਾ ਪ੍ਰੋਗਰਾਮਾਂ ਦੌਰਾਨ 150 ਤੋਂ ਵੱਧ ਵਿਦੇਸ਼ੀ ਸਨਅਤਕਾਰਾਂ ਨੂੰ ਨਾ ਕੇਵਲ ਆਪਸੀ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲੇਗਾ ਸਗੋਂ ਉਹ ਆਪਸੀ ਸਹਿਮਤੀ ਨਾਲ ਕਈ ਸਨਅਤੀ ਮਾਮਲਿਆਂ ਤੇ ਐਮ.ਓ.ਯੂ. ਵੀ ਸਾਈਨ ਕਰਨਗੇ।ਸਚਦੇਵਾ ਨੇ ਕਿਹਾ ਕਿ ਹਰ ਵਾਰ ਦੀ ਤਰਾਂ ਇਸ ਵਾਰ ਵੀ ਐਕਸਪੋ ਵਿੱਚ ਵਿਸ਼ਵ ਪਧੱਰੀ ਬੁਨਿਆਦੀ ਢਾਂਚਾ ਮੁਹਇੱਆ ਕਰਵਾਈਆ ਗਿਆ ਹੈ।ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਾਰੋਬਾਰ ਵੱਧਣ ਦੀ ਆਸ ਹੈ।
ਉਨ੍ਹਾਂ ਦੱਸਿਆ ਕੀ ਭਾਰਤ ਸਰਕਾਰ ਦੇ ਕਾਮਰਸ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਹੋਣ ਵਾਲੀ ਰਿਵਰਸ ਬਾਈਰ ਸੈਲਰ ਮੀਟ ਦੌਰਾਨ ਭਾਰਤ ਦੇ ਕਈ ਪ੍ਰਸਿੱਧ ਸਾਈਕਲ ਇੰਡਸਟਰੀ, ਆਟੋਮੋਬਾਈਲ ਇੰਡਸਟਰੀ, ਖੇਤੀਬਾੜੀ ਮਸ਼ੀਨਰੀ, ਕਪੜਾ ਉਦਯੋਗ, ਹੋਮ ਇੰਟੀਰੀਅਰ, ਸਿਹਤ ਅਤੇ ਹੈਲਥ ਉਪਕਰਨਾਂ ਨੂੰ ਬਣਾਉਣ ਵਾਲੇ ਉਦਯੋਗਪਤੀਆਂ ਨੂੰ ਵਿਦੇਸ਼ੀ ਖਰੀਦਦਾਰਾਂ ਸਾਹਮਣੇ ਆਪਣੇ ਪ੍ਰੋਡਕਟ ਰੱਖਣ ਦਾ ਮੌਕਾ ਮਿਲੇਗਾ। ਇਸ ਆਯੋਜਨ ਨੂੰ ਲੈਕੇ ਭਾਰਤ ਅਤੇ ਵਿਦੇਸ਼ਾਂ ਦੇ ਸਨਅਤਕਾਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪੀ.ਐਚ.ਡੀ ਚੈਂਬਰ ਆਫ ਕਾਰਮਸ ਐਂਡ ਇੰਡਸਟਰੀ ਦੇ ਖੇਤਰੀ ਡਾਇਰੈਕਟਰ ਡਾਕਟਰ ਪ੍ਰਵੀਨ ਰਾਠੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦਘਾਟਨ ਪੰਜਾਬ ਦੇ ਸਨਅਤੀ ਮੰਤਰੀ ਮਦਨ ਮੋਹਨ ਮਿਤੱਲ 9 ਦਸੰਬਰ ਨੂੰ ਕਰਨਗੇ।ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਦਰਸ਼ਨੀ ਵਿੱਚ ੪੫੦ ਤੋਂ ਵੱਧ ਐਗਜ਼ੀਬਿਟਰ ਭਾਗ ਲੈ ਰਹੇ ਹਨ। ਜਿਨ੍ਹਾਂ ਨੂੰ 11 ਭਾਗਾਂ ਵਿੱਚ ਵੰਡਿਆ ਗਿਆ ਹੈ।

 

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply