Monday, February 23, 2026

ਬਾਲਾ ਕਟਾਰੀਆ ਬਿਨਾਂ ਵਿਰੋਧ ਚੁਣੇ ਗਏ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ

ppn0412201605
ਫਾਜ਼ਿਲਕਾ, 4 ਦਸੰਬਰ (ਵਿਨੀਤ ਅਰੋੜਾ)- ਕੈਮਿਸਟ ਐਸੋਸੀeੈਸ਼ਨ ਫਾਜ਼ਿਲਕੇਦ ੧੮ ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਬਾਲ ਕ੍ਰਿਸ਼ਨ ਕਟਾਰੀਆ ਬਾਲਾ (ਨੀਲਮ ਰਾਣੀ ਸੇਲਜ਼ ਪ੍ਰਮੋਟਰ) ਵੱਲੋਂ ਪ੍ਰਧਾਨ ਅਹੁੱਦੇ ਲਈ ਇਕੋ ਇੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਕਾਰਨ ਉਸਦੀ ਚੋਣ ਨਿਰਵਿਰੋਧ ਹੋ ਗਈ। ਚੋਣ ਕਮੇਟੀ ਡਾ. ਕੇਵਲ ਕ੍ਰਿਸ਼ਨ ਗਰੋਵਰ, ਅਸ਼ੋਕ ਕਾਮਰਾ, ਪਾਲ ਮੋਂਗਾ, ਕਮਲ ਗਰੋਵਰ ਅਤੇ ਵਿਕਾਸ ਗਿਰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਸਕੱਤਰ ਅਤੇ ਖਜ਼ਾਨਚੀ ਦੇ ਅਹੁੱਦੇ ਲਈ ਚੋਣ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਕੱਤਰ ਅਹੁੱਦੇ ਲਈ ਸੁਭਾਸ਼ ਸੇਠੀ (ਲਾਇਫ ਕੇਅਰ) ਅਤੇ ਰਾਜ ਕਮਾਰ (ਰਿਸ਼ਭ ਮੈਡੀਕਲ) ਅਤੇ ਖਜ਼ਾਨਚੀ ਅਹੁੱਦੇ ਲਈ ਮਹਿੰਦਰ ਪ੍ਰਤਾਪ (ਪ੍ਰਤਾਪ ਸਰਜੀਕਲ) ਅਤੇ ਵਿਕ੍ਰਮ ਬਾਘਲਾ (ਬਾਘਲਾ ਮੈਡੀਕੇਅਰ) ਨੈ ਆਪਦੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ਦੱਸਿਆ ਕਿ 5 ਅਤੇ 6 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ ਅਤੇ ੯ ਦਸੰਬਰ ਤੱਕ ਵਾਪਸੀ ਹੋਵੇਗੀ। ਜੇਕਰ ਜ਼ਰੂਰਤ ਪਈ ਤਾਂ 18 ਦਸੰਬਰ ਨੂੰ ਚੋਣ ਹੋਵੇਗੀ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply