
ਫਾਜ਼ਿਲਕਾ, 6 ਦਸੰਬਰ (ਵਿਨੀਤ ਅਰੋੜਾ) – ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਤੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਜਿਲੇ ਦੇ ਰਿਹਾਇਸ਼ੀ ਅਧਿਕਾਰੀਆਂ ਨੂੰ ਉਨਾਂ ਦੇ ਸਟੇਸ਼ਨਾਂ ਤੋਂ ਦੂਜੇ ਸਟੇਸ਼ਨਾਂ ਤੇ ਭੇਜਣ ਦੇ ਸਿਲਸਿਲੇ ਵਿਚ ਫਾਜ਼ਿਲਕਾ ਤੋਂ ਜਿਲਾ ਸਿਖਿਆ ਅਧਿਕਾਰੀ (ਐ.ਸਿ.) ਹਰੀ ਚੰਦ ਕੰਬੋਜ਼ ਨੂੂੰ ਵਾਧੂ ਚਾਰਜ ਤੋਂ ਭਾਰ ਮੁਕਤ ਕਰਦਿਆਂ ਉਨਾਂ ਨੂੰ ਪਿੱਤਰੀ ਸਕੂਲ ਵਿਚ ਵਾਪਸ ਭੇਜਿਆ ਗਿਆ।ਉਨਾਂ ਦੀ ਜਗਾ ਤੇ ਜਿਲਾ ਸਿਖਿਆ ਅਧਿਕਾਰੀ (ਸੈ.ਸਿ.) ਡਾ. ਸੁਖਬੀਰ ਸਿੰਘ ਬੱਲ ਨੂੰ ਜਿਲਾ ਸਿਖਿਆ ਅਧਿਕਾਰੀ (ਐ.ਸਿ.) ਫਾਜ਼ਿਲਕਾ ਦਾ ਵਾਧੂ ਚਾਰਜ ਦਿਤਾ ਗਿਆ।
ਜਿਲਾ ਸਿਖਿਆ ਦਫਤਰ ਐਸਿ. ਵਿਚ ਕਰਵਾਏ ਇਕ ਸਾਦੇ ਸਮਾਰੋਹ ਵਿਚ ਹਰੀ ਚੰਦ ਕੰਬੋਜ ਨੂੰ ਉਹਨਾਂ ਦੇ ਸਮੂਹ ਦਫਤਰੀ ਸਟਾਫ ਵੱਲੋ ਵਿਦਾਇਗੀ ਪਾਰਟੀ ਦੇ ਕੇ ਪਿੱਤਰੀ ਸਕੂਲ ਰਵਾਨਾ ਕੀਤਾ ਗਿਆ। ਇਸ ਮੋਕੇ ਹਰੀ ਚੰਦ ਕੰਬੋਜ ਦੇ ਸਟਾਫ ਨੇ ਉਹਨਾਂ ਦੇ ਕਾਰਜਕਾਲ ਦੀ ਸ਼ਲਾਂਗਾ ਕਰਦੇ ਹੋਏ ਦੱਸਿਆ ਕਿ ਹਰੀ ਚੰਦ ਕੰਬੋਜ ਦਾ ਅਪਣੇ ਸਟਾਫ, ਕਰਮਚਾਰੀਆਂ ਅਤੇ ਅਧਿਆਪਕਾਂ ਨਾਲ ਵਰਤੀਵਾ ਬਹੁਤ ਚੰਗਾ ਸੀ ਅਤੇ ਇਕ ਨੇਕ ਦਿਨ ਅਫਸਰ ਹੋਣ ਕਾਰਣ ਇਹਦਾ ਨਾਂਮ ਚੰਗੇ ਅਫ਼ਸਰਾ ਦੀ ਸੁਚੀ ਵਿੱਚ ਆਉਦਾ ਹੈ।
ਇਸ ਮੋਕੇ ਡਾ. ਬੱਲ ਵੱਲੋਂ ਬਤੌਰ ਡੀਈਓ ਐਸਿ. ਦਾ ਆਹੁਦਾ ਜੁਆਇੰਨ ਕਰਨ ਤੇ ਦਫਤਰ ਦੇ ਸਮੂਹ ਸਟਾਫ ਵੱਲੋਂ ਉਨਾਂ ਨੂੰ ਜੀ ਆਇਆ ਨੂੰ ਆਖਿਆ ਗਿਆ। ਸਟੇਟ ਅਵਾਰਡੀ ਡਾ. ਬੱਲ ਬਾਰੇ ਕਿਹਾ ਜਾਂਦਾ ਹੈ ਕਿ ਬਤੌਰ ਜਿਲਾ ਸਿਖਿਆ ਅਧਿਕਾਰੀ (ਸੈ.ਸਿ.) ਉਹਨਾਂ ਨੇ ਸਿੱਖਿਆਂ ਦੇ ਖੇਤਰ ਵਿੱਚ ਫਾਜ਼ਿਲਕਾ ਜਿਲੇ ਨੂੰ ਨਵੀਂਆ ਲੀਹਾਂ ਤੇ ਪਾਇਆ ਹੈ ਅਤੇ ਕਈ ਸ਼ਲਾਂਗਾਯੌਗ ਕਦਮ ਪੁਟੇ ਹਨ ਜਿਨਾਂ ਕਰਕੇ ਉਹਨਾਂ ਨੂੰ ਰਾਸ਼ਟਰਪਤੀ ਵੱਲੋ ਵੀ ਸਨਮਾਨਿਤ ਕੀਤਾ ਜਾ ਚੁਕਿਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਸੁਸ਼ੀਲ ਕੁਮਾਰ, ਜਿਲਾ ਸਾਇੰਸ ਸੁਪਰਾਈਜਰ ਵਿਪਟ ਕਟਾਰੀਆ, ਬੀਪੀਈਓ ਸ਼ਾਮ ਸੁੰਦਰ ਸ਼ਰਮਾ, ਹੰਸ ਰਾਜ ਥਿੰਦ, ਗੁਰਿੰਦਰਪਾਲ ਸਿੰਘ, ਨਿਸ਼ਾਤ ਅਗਰਵਾਲ, ਕ੍ਰਿਸ਼ਨ ਕਾਂਤ, ਰਾਜੀਵ ਚਗਤੀ, ਰਜੇਸ਼ ਤਨੇਜਾ, ਪਰਮਜੀਤ ਸਿੰਘ, ਪ੍ਰਦੀਪ ਕੁਮਾਰ, ਪ੍ਰਵੇਸ਼ ਕੋਆਰਡੀਨੇਟਰ ਗੁਰਦਿਆਲ ਸਿੰਘ, ਓਪੀ ਜੈਨ, ਹੰਸ ਰਾਜ, ਵਿਜੇ ਕੁਮਾਰ, ਕਸ਼ਮੀਰੀ ਲਾਲ, ਗੁਰਸ਼ੇਰ ਸਿੰਘ, ਸੁਖਦੇਵ ਸਿੰਘ, ਅਮਨਦੀਪ ਸਿੰਘ, ਅਰੁਣ ਕੁਮਾਰ ਜੈਨ, ਸਚਿਨ ਨਾਗਪਾਲ, ਗਗਨ, ਰੂਪਮ, ਮੋਨਿਕਾ, ਰਿੱਪੂ, ਗੀਤਾ ਗੋਸਵਾਮੀ, ਮਨੋਜ ਗੁਪਤਾ, ਵਿਕਰਮ ਬਜਾਜ, ਸੋਨੂੰ ਗੁਪਤਾ, ਗੁਰਸੇਵਕ ਅਤੇ ਦਲੀਪ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media