
ਬਠਿੰਡਾ, 7 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਨੇ 11 ਦਸੰਬਰ ਨੂੰ ਹੋਣ ਵਾਲੇ ਹਵਾਈ ਅੱਡੇ ਦੇ ਉਦਘਾਟਨ ਸਮਾਰੋਹ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਤੇ ਵੱਖ-ਵੱਖ ਵਿਭਾਗਾਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਉਨ੍ਹਾਂ ਕਿਹਾ ਅਤੇ ਐਸ.ਡੀ.ਐਮ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਇਸ ਸਮਾਰੋਹ ਦੇ ਆਲ ਓਵਰ ਇੰਚਾਰਜ ਹੋਣਗੇ।ਉਨ੍ਹਾਂ ਕਿਹਾ ਕਿ ਵੀ.ਵੀ.ਆਈ.ਪੀ ਅਤੇ ਵੀ.ਆਈ.ਵੀ ਪਾਰਕਿੰਗ ਦੇ ਪ੍ਰਬੰਧ ਵੱਖਰੇ ਕੀਤੇ ਗਏ ਹਨ। ਸਮਾਗਮ ਵਿਚ ਆਉਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ, ਲੰਗਰ ਆਦਿ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬਠਿੰਡਾ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਮੌਕੇ ਦਾ ਸਚਾਰੂ ਸੰਚਾਲਨ ਕਰਨਗੇ। ਸਿਹਤ ਵਿਭਾਗ ਸਮਾਗਮ ਵਾਲੀ ਥਾਂ ‘ਤੇ ਮੈਡੀਕਲ ਟੀਮਾਂ ਤੈਨਾਤ ਕਰੇਗਾ। ਇਸੇ ਤਰ੍ਹਾਂ ਨਗਰ ਨਿਗਮ ਬਠਿੰਡਾ ਨੂੰ ਹਦਾਇਤ ਦਿੱਤੀ ਗਈ ਕਿ ਸਮਾਗਮ ਵਾਲੀ ਥਾਂ ਨੂੰ ਪੱਧਰ ਕਰਕੇੇ ਪਾਣੀ ਦਾ ਛਿੜਕਾਅ ਵੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਹਵਾਈ ਅੱਡਾ ਚਾਲੂ ਹੋਣ ‘ਤੇ ਵਿਦਿਆਰਥੀਆਂ, ਵਪਾਰੀਆਂ, ਫੌਜੀਆਂ ਅਤੇ ਕਾਰਪੋਰੇਟ ਸੈਕਟਰ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋਵੇਗਾ ਅਤੇ ਇੱਥੇ ਯਾਤਰੀਆਂ ਲਈ ਹਰ ਪ੍ਰਕਾਰ ਦੀ ਸੁਵਿਧਾ ਜਿਵੇਂ ਕਿ ਕਨਵੇਅਰ ਬੈਲਟ, ਚੈਕਿੰਗ ਕਾਉਂਟਰ, ਜਨਤਕ ਐਲਾਨ ਦਾ ਸਿਸਟਮ, ਕੁਰਸੀਆਂ ਅਤੇ ਟਰਾਲੀਆਂ, ਪਾਰਕਿੰਗ ਲਈ ਥਾਂ, ਵੀ.ਆਈ.ਪੀ ਲਈ ਥਾਂ, ਆਰ.ਓ. ਦਾ ਪਾਣੀ ਆਦਿ ਮੁਹੱਈਆ ਕਰਵਾਈ ਗਈਆਂ ਹਨ ਇਸ ਮੌਕੇ ‘ਤੇ ਐਸ.ਡੀ.ਐਮ ਤਲਵੰਡੀ ਸਾਬੋ ਸੁਭਾਸ਼ ਚੰਦਰ, ਐਸ.ਡੀ.ਐਮ. ਰਾਮਪੁਰਾ ਫੂਲ, ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਮੌੜ ਲਤੀਫ ਅਹਿਮਦ, ਸਹਾਇਕ ਕਮਿਸ਼ਨਰ ਮੈਡਮ ਵੀਰਪਾਲ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰੂਪ ਸਿੰਘ, ਸਿਵਲ ਸਰਜਨ ਰਘੂਵੀਰ ਸਿੰਘ ਰੰਧਾਵਾਂ, ਐਸ.ਪੀ. (ਹੈਡਕੁਆਟਰ) ਚਰਨਜੀਤ ਸਿੰਘ ਜੁਆਇੰਟ ਕਮਿਸ਼ਨਰ ਬੀ.ਡੀ. ਸਿੰਗਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media