
ਅੰਮ੍ਰਿਤਸਰ, 7 ਦਸੰਬਰ (ਜਗਦੀਪ ਸਿੰਘ ਸੱਗੂ) – ਕ੍ਰਿਸਮਿਸ ਦੇ ਆਗਮਨ ਦੇ ਸੰਬੰਧ ਵਿਚ ਹੋਟਲ ਐਚ ਕੇ ਕਲਾਰਕਸ ਇਨ ਵਿੱਚ ਤਿਆਰ ਹੋਣ ਜਾ ਰਹੇ ਵਿਸ਼ੇਸ਼ ਕੇਕ ਦੀ ਮਿਕਸਿੰਗ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਅਤੇ ਕ੍ਰਿਸਮਿਸ ਤੇ ਨਵੇਂ ਸਾਲ ਦੀਆਂ ਤਿਆਰੀਆਂ ਸੰਬੰਧੀ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਦਿੱਤੀ ਗਈ।ਹੋਟਲ ਕੰਪਲੇਕਸ ਵਿਚ ਕਰਵਾਈ ਪ੍ਰੈਸ ਕਾਨਫਰੰਸ ਦੌਰਾਨ ਹੋਟਲ ਦੇ ਜਨਰਲ ਮੈਨੇਜਰ ਤਰਸੇਮ ਸਿੰਘ ਨੇ ਦਸਿਆ ਕਿ ਕ੍ਰਿਸਮਿਸ ਕੇਕ ਇਕ ਮਹੀਨਾ ਪਹਿਲਾਂ ਹੀ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਹਨ। ਕੇਕ ਮਿਕਸਿੰਗ ਸੈਰੇਮਨੀ ਖੁਸ਼ੀਆਂ ਭਰੇ ਕ੍ਰਿਸਮਿਸ ਤੇ ਨਵੇਂ ਸਾਲ ਦੇ ਸੁਆਗਤ ਦਾ ਸੂਚਕ ਮੰਨਿਆਂ ਜਾਂਦਾ ਹੈ।ਹੋਟਲ ਦੇ ਸ਼ੈਫ ਸੁਰਿੰਦਰ ਕੁਮਾਰ ਨੇ 35-40 ਕਿਲੋ ਦੇ ਬਣਨ ਜਾ ਰਹੇ ਵਜਨਦਾਰ ਕੇਕ ਦੀ ਕੇਕ ਮਿਕਸਿੰਗ ਸੈਰੇਮਨੀ ਮੌਕੇ ਸਾਰਿਆ ਦੇ ਸਾਹਮਣੇ ਕੇਕ ਦੀ ਸਮਗਰੀ ਮਿਕਸ ਕੀਤੀ।ਉਹਨਾਂ ਅਨੁਸਾਰ ਕੇਕ ਵਿਚ ੧੫ ਕਿੱਲੋ ਡਰਾਈ ਫਰੂਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸ ਵਿਚ ਮੁੱਖ ਰੂਪ ਵਿਚ ਅੰਜੀਰ, ਕਾਜੂ, ਬਦਾਮ, ਅਖਰੋਟ, ਕਿਸ਼ਮਿਸ਼, ਤੋਂ ਇਲਾਵਾ ਗਰੀਨ ਤੇ ਰੈੱਡ ਚੈਰੀ, ਇਲਾਚੀ ਪਾਉਡਰ ਆਰੇਂਜ ਪੀਚ ਜੂਸ, ਸੁੰਢ ਪਾਉਡਰ, ਰਮ, ਰੈੱਡ ਵਾਈਨ ਅਤੇ ਮਿਕਸ ਫਰੂਟ ਜੂਸ ਪਾਏ ਗਏ ਹਨ।ਸੀਨੀਅਰ ਮੈਨੇਜਰ ਵਿਜੈ ਕੁਮਾਰ (ਫੂਡ ਐਂਡ ਬੀਵਰੇਜ ਮੈਨੇਜਰ ) ਨੇ ਦਸਿਆ ਕਿ ਕ੍ਰਿਸਮਿਸ ਮੌਕੇ ਸਵਾਦਿਸ਼ਟ ਪਲਮ ਕੇਕ, ਯੂ ਲਾਈਕ ਕੇਕ ਤੇ ਪਲਮ ਪੁਡਿੰਗ ਕੇਕ ਤਿਆਰ ਕੀਤੇ ਜਾਣਗੇ।ਕ੍ਰਿਸਮਿਸ ਤੇ ਹੋਟਲ ਨੂੰ ਵਿਸ਼ੇਸ਼ ਰੂਪ ਨਾਲ ਸਜਾਇਆ ਜਾਵੇਗਾ ਅਤੇ ਆਉਣ ਵਾਲੇ ਮਹਿਮਾਨ ਬੱਚਿਆਂ ਨੂੰ ਗਿਫਟ ਦਿੱਤੇ ਜਾਣਗੇ।ਜਨਰਲ ਮੈਨੇਜਰ ਤਰਸੇਮ ਸਿੰਘ ਨੇ ਕਿਹਾ ਕਿ ਹੋਟਲ ਐਚ.ਕੁੇ੫੨ ਗੈਲੇਕਸੀ ਵਿਖੇ ਨਵੇਂ ਸਾਲ ਦੇ ਆਮਦ ਮੌਕੇ ਆਕਰਸ਼ਕ ਰੰਗੀਨ ਰੋਸ਼ਨੀਆਂ ਵਿਚ ਇਕ ਸ਼ਾਨਦਾਰ ਮਨੋਰੰਜਕ ਪਾਰਟੀ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media