Monday, February 23, 2026

ਮੰਗ ਅਨੁਸਾਰ ਉਦਪਾਦਨ ਵਿੱਚ ਤਬਦੀਲੀ ਕਰਨ ਸਨਅਤਕਾਰ- ਮਿਤਲ

ppn0912201622

ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਇੰਡਸਟਰੀ ਅਤੇ ਕਾਮਰਸ ਮੰਤਰੀ ਮਦਨ ਮੋਹਨ ਮਿਤੱਲ ਨੇ ਸ਼ਨਿਵਾਰ ਨੂੰ ਪੰਜਾਬ ਅੰਤਰਰਾਸ਼ਟਰੀ ਵਪਾਰ ਐਕਸਪੋ (ਪਾਇਟੈਕਸ) ਦੀ ਲੜੀ ਵਿੱਚ 11ਵੀਂ ਪੰਜ ਰੋਜਾ ਮੈਗਾ ਵਪਾਰ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਸਾਰਕ ਦੇਸ਼ਾਂ ਦੇ ਪ੍ਰਤੀਨਿੱਧਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮਾਂ ਨਾਲ ਸਨਅਤਕਾਰਾਂ ਨੂੰ ਆਪਣੇ ਵਿਚਾਰਾਂ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ।ਜਿਸ ਨਾਲ ਸਨਅਤਕਾਰਾਂ ਦੇ ਉਤਪਾਦ ਵਿੱਚ ਲੋਕਾਂ ਦੀ ਮੰਗ ਅਨੁਸਾਰ ਬਦਲਾਅ ਕੀਤਾ ਜਾ ਸਕਦਾ ਹੈ।
ਮਿਤੱਲ ਨੇ ਕਿਹਾ ਕਿ ਕਿਸੇ ਵੀ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਵਿਚਾਰਾਂ ਦਾ ਵਟਾਂਦਰਾ ਕਰਨਾ ਜਰੂਰੀ ਹੈ। ਵੱਖ-ਵੱਖ ਦੇਸ਼ਾਂ ਵਿੱਚ ਸਨਅਤੀ ਸਬੰਧ ਮਜਬੂਤ ਕੀਤਾ ਜਾਣਾ ਸਮੇਂ ਦੀ ਮੰਗ ਹੈ।ਸਨਅਤੀ ਵਿਕਾਸ ਦੇ ਨਾਲ-ਨਾਲ ਸਮਾਜਿਕ ਅਤੇ ਸਭਿਆਚਾਰਕ ਵਿਕਾਸ ਦੀ ਮਜਬੂਤੀ ਤੇ ਜੋਰ ਦਿੰਦੇ ਹੋਏ ਮਿਤੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ ਤੇ ਵੀ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਸਨਅਤੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਮਿਤਲ ਨੇ ਪੰਜਾਬ ਦੀ ਸਨਅਤੀ ਨੀਤੀ ਦੀ ਪ੍ਰਸ਼ੰਸਾ ਕਰਦੇ ਹੋਏ ਸਨਅਤੀ ਘਰਾਨਿਆਂ ਨੂੰ ਪੰਜਾਬ ਵਿੱਚ ਪੂੰਜੀ ਨਿਵੇਸ਼ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਅੱਜ ਪੰਜਾਬ ਸਰਕਾਰ ਦੀ ਚੰਗੀ ਨੀਤੀਆਂ ਕਾਰਨ ਕਈ ਸਨਅਤੀ ਘਰਾਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਪੀ.ਐਚ.ਡੀ. ਚੈਂਬਰ ਆਫ ਪੰਜਾਬ ਕਮੇਟੀ ਦੇ ਕੋ-ਚੇਅਰਮੈਨ ਆਰ.ਐਸ ਸਚਦੇਵਾ ਨੇ ਕਿਹਾ ਕਿ ਐਮ.ਐਸ.ਐਮ.ਈ ਸੈਕਟਰ ਕਿਸੇ ਵੀ ਦੇਸ਼ ਦੀ ਆਰਥਿਕ ਤਰੱਕੀ ਅਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉੰਦਾ ਹੈ। ਇਸ ਖੇਤਰ ਨੂੰ ਜੇਕਰ ਮਜਬੂਤ ਕੀਤਾ ਜਾਵੇਗਾ ਤਾਂ ਦੇਸ਼ ਪੂਰੀ ਤਰਾਂ ਵਿਕਸਤ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ 90 ਪ੍ਰਤੀਸ਼ਤ ਭੂਮਿਕਾ ਐਮ.ਐਸ.ਐਮ.ਈ ਦੀ ਹੁੰਦੀ ਹੈ।ਅੰਮ੍ਰਿਤਸਰ ਦੇ ਏ.ਡੀ.ਸੀ ਟੀ.ਪੀ.ਐਸ ਸੰਧੂ ਨੇ ਕਿਹਾ ਕਿ ਪਾਇਟੈਕਸ ਦੇ ਆਯੋਜਨ ਵਿੱਚ ਜਿਲ੍ਹਾ ਪ੍ਰਸ਼ਾਸਨ ਵਲੋਂ ਪੀ.ਐਚ.ਡੀ ਚੈਂਬਰ ਨੂੰ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਪੰਜਾਬ ਖਾਦੀ ਬੋਰਡ ਦੇ ਮੈਂਬਰ ਸਕੱਤਰ ਐਚ.ਐਸ. ਪਨੂੰ ਨੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।ਮੇਅਰ ਬਕਸ਼ੀ ਰਾਮ ਅਰੋੜਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਲਈ ਇਹ ਫਕਰ ਦੀ ਗੱਲ ਹੈ ਕਿ ਇਥੇ ਪਾਇਟੈਕਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਦੇ ਸੈਕਟਰੀ ਜਰਨਲ ਸੌਰਵ ਸਾਨਿਆਲ, ਚੰਡੀਗੜ੍ਹ ਸਰਕਲ ਦੇ ਚੇਅਰਮੈਨ ਵਿਕਰਮ ਸਹਿਗਲ, ਖੇਤਰੀ ਡਾਇਰੈਕਟਰ ਡਾਕਟਰ ਪ੍ਰਵੀਨ ਰਾਠੀ, ਜੈਦੀਪ ਸਿੰਘ ਤੋਂ ਇਲਾਵਾ ਕਈ  ਪਤਵੰਤੇ ਹਾਜਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply