Sunday, August 9, 2026

ਜੀ.ਐਸ.ਟੀ ਪ੍ਰਣਾਲੀ ਦੇਸ਼ ਦੇ ਹਿੱਤ ਵਿੱਚ- ਨਵਜੋਤ ਸ਼ਰਮਾ

ppn1112201617ਅੰਮ੍ਰਿਤਸਰ, 11 ਦਸੰਬਰ (ਜਗਦੀਪ ਸੰਘ ਸੱਗੂ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੀ ਗਈ ਜੀਐਸਟੀ ਪ੍ਰਣਾਲੀ ਪੂਰੀ ਤਰਾਂ ਦੇਸ਼ ਦੇ ਹਿੱਤ ਵਿੱਚ ਹੈ। ਇਸਦੇ ਬਾਰੇ ਵਿੱਚ ਹੋ ਰਹੇ ਮਾੜੇ ਪ੍ਰਚਾਰ ਨੂੰ ਰੋਕਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।    ਉਕਤ ਵਿਚਾਰ ਅੰਮ੍ਰਿਤਸਰ ਦੀ ਈ.ਟੀ.ਓ. ਡਾਕਟਰ ਨਵਜੋਤ ਸ਼ਰਮਾ ਨੇ ਪਾਇਟੈਕਸ ਮੇਲੇ ਦੌਰਾਨ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਜਿਸਨੂੰ ਸੰਬੋਧਨ ਕਰਦਿਆਂ ਨਵਜੋਤ ਸ਼ਰਮਾ ਨੇ ਕਿਹਾ ਕਿ ਚੈਂਬਰ ਦੀ ਤਰਾਂ ਹੋਰਨਾਂ ਜਥੇਬੰਦੀਆਂ ਨੂੰ ਵੀ ਇਸ ਤਰਾਂ ਦੇ ਪ੍ਰੋਗਰਾਮਾਂ ਦੇ ਆਯੋਜਨ ਕਰਨਾ ਚਾਹੀਦਾ ਹੈ।
ਜਿਸ ਨਾਲ ਵੱਧ ਤੋਂ ਵਧੱ ਲੋਕਾਂ ਨੂੰ ਇਸ ਬਾਰੇ ਚ ਜਾਣਕਾਰੀ ਮਿਲ ਸਕੇ। ਇਸ ਮੌਕੇ ਤੇ ਬੋਲਦਿਆਂ ਸੀ.ਏ. ਵਿਨਮਾਰ ਗੁਪਤਾ ਨੇ ਕਿਹਾ ਕਿ ਇੱਕ ਦੇਸ਼-ਇੱਕ ਟੈਕਸ ਦਾ ਨਿਯਮ ਲਾਗੂ ਕੀਤਾ ਜਾਣਾ ਸਮੇਂ ਦੀ ਮੰਗ ਹੈ।ਪ੍ਰੋਗਰਾਮ ਦੌਰਾਨ ਈ.ਟੀ.ਓ. ਸੰਦੀਪ ਗੁਪਤਾ ਨੇ ਸਨਅਤਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ।ਇਸ ਤੋਂ ਪਹਿਲਾਂ ਚੈਂਬਰ ਦੇ ਕੋ-ਚੇਅਰਮੈਨ ਆਰ.ਐਸ. ਸਚਦੇਵਾ ਨੇ ਆਏ ਹੋਏ ਲੋਕਾਂ ਦਾ ਸਵਾਗਤ ਕੀਤਾ।ਇਸ ਮੌਕੇ ਤੇ ਪੀ.ਐਚ.ਡੀ. ਚੈਂਬਰ ਦੇ ਸਥਾਨਕ ਕੁਆਰਡੀਨੇਟਰ ਜੈਦੀਪ ਸਿੰਘ, ਚੈਂਬਰ ਦੇ ਸਥਾਨ ਸਹਾਇਕ ਡਾਇਰੈਕਟਰ ਆਰ.ਸੀ. ਪਾਹੁਜਾ, ਚੈਂਬਰ ਦੀ ਰੈਜੀਡੈਂਟ ਮੈਨੇਜਰ ਰਮਨੀਤ ਕੌਰ ਤੋਂ ਇਲਾਵਾ ਕਈ ਪਤਵੰਤੇ ਹਾਜਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply