
ਫਾਜ਼ਿਲਕਾ, 14 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਦੇ ਰੇਲਵੇ ਫਾਟਕ ਤੇ ਅੰਡਰਬਿਜ਼ ਬਣਾਉਣ ਲਈ ਕੀ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਲੋਕਾਂ ਦੇ ਸੰਘਰਸ਼ ਦੀ ਉਡੀਕ ਕਰ ਰਹੇ ਹਨ, ਕਿਉਂਕਿ ਪਿਛਲੇ 10 ਵਰ੍ਹਿਆਂ ਤੋਂ ਸੱਤਾ ਵਿਚ ਰਹਿਣ ਦੇ ਬਾਵਜੂਦ ਇਸ ਨੂੰ ਨਹੀਂ ਬਣਾਇਆ ਗਿਆ ਅਤੇ ਹੁਣ ਵਿਧਾਨਸਭਾ ਚੋਣਾਂ ਨੂੰ ਨੇੜੇ ਆਉਂਦਾ ਵੇਖਕੇ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਦੇ ਲਈ ਅੰਡਰਬ੍ਰਿਜ਼ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਵਿਧਾਨਸਭਾ ਤੋਂ ਉਮੀਦਵਾਰ ਸਮਰਬੀਰ ਸਿੰਘ ਨੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਕਹੇ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅੰਡਰਬ੍ਰਿਜ਼ ਦੇ ਉਦਘਾਟਨ ਦੀਆਂ ਖ਼ਬਰਾਂ ਨੂੰ ਅਖ਼ਬਾਰਾਂ ਵਿਚ ਲਗਵਾਕੇ ਅੰਡਰਬ੍ਰਿਜ਼ ਬਣਾਉਣ ਦੇ ਸੱਤਾਪੱਖ ਦੇ ਲੋਕਾਂ ਅਤੇ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਨੇ ਜਲਦੀ ਰੇਲਵੇ ਫਾਟਕ ਤੇ ਅੰਡਰਬ੍ਰਿਜ਼ ਬਣਾਉਣ ਦੇ ਕੰਮ ਸ਼ੁਰੂ ਹੋਣ ਦਾ ਦਾਅਵਾ ਕੀਤਾ ਸੀ। ਪਰ ਅੱਜ ਕਈ ਦਿਨ ਬੀਤ ਜਾਣ ਦੇ ਬਾਅਦ ਵੀ ਉੱਥੇ ਕਿਉਂ ਨਹੀਂ ਕੰਮ ਸ਼ੁਰੂ ਕੀਤਾ ਗਿਆ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸੱਤਾ ਪੱਖ ਦੇ ਲੋਕ ਜਨਤਾ ਦੇ ਸੰਘਰਸ਼ ਦੇ ਇੰਤਜ਼ਾਰ ਵਿਚ ਹਨ, ਤਾਕਿ ਇਹ ਲੋਕ ਰਾਜਨੀਤੀ ਰੋਟੀਆਂ ਸੇਕਕੇ ਲੋਕਾਂ ਤੋਂ ਵੋਟ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਅੱਜ ਫਾਜ਼ਿਲਕਾ ਵਿਚ ਕੋਈ ਕੰਮ ਲੋਕਾਂ ਦੇ ਸੰਘਰਸ਼ ਦੇ ਬਿਨਾਂ ਮੰਤਰੀ ਜੀ ਨੇ ਨਹੀਂ ਕੀਤਾ, ਕੀ ਉਨ੍ਹਾਂ ਨੂੰ ਫਾਜ਼ਿਲਕਾ ਦੀਆਂ ਮੁਸ਼ਕਲਾਂ ਦਾ ਪਤਾ ਨਹੀਂ? ਫਿਰ ਕੀ ਉਹ ਆਪਣੇ ਚੋਣ ਅਭਿਆਨ ਦੇ ਸਮੇਂ ਲੋਕਾਂ ਨਾਲ ਝੂਠੇ ਵਾਅਦੇ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਨੇ ਫਾਜ਼ਿਲਕਾ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਭੁਲਕੇ ਸਿਰਫ਼ ਆਪਣੇ ਨਿਜੀ ਫਾਇਦੇ ਦੇ ਲਈ ਕੰਮ ਕੀਤਾ ਹੈ ਅਤੇ ਫਾਜ਼ਿਲਕਾ ਦੇ ਲੋਕਾਂ ਨੇ ਆਪਣੇ ਹੱਕ ਲੜਾਈ ਲੜ ਕੇ ਪ੍ਰਾਪਤ ਕੀਤੇ ਨਾਕਿ ਅਕਾਲੀ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੇ ਫਾਜ਼ਿਲਕਾ ਦੀ ਹਰ ਮੁਸ਼ਕਲ ਨੂੰ ਬਿਨਾ ਦੇਰੀ ਕੀਤੇ ਹੱਲ ਕੀਤਾ ਜਾਵੇਗਾ।
Punjab Post Daily Online Newspaper & Print Media