Wednesday, March 25, 2026

ਮਝੈਲਾਂ ਵੱਲੋਂ ਦਰਕਿਨਾਰ ਕਰਨ ਨਾਲ ਕੇਜਰੀਵਾਲ ਦੀ ਰੈਲੀ ਫਲਾਪ ਸ਼ੋਅ ਸਾਬਿਤ ਹੋਇਆ- ਮਜੀਠੀਆ

ppn1412201631ਜੈਂਤੀਪੁਰ , 14 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋਂ ਕਰਾਈ ਗਈ ਮਾਝਾ ਫ਼ਤਿਹ ਰੈਲੀ ਪ੍ਰਤੀ ਮਝੈਲਾਂ ਵੱਲੋਂ ਦਰਕਿਨਾਰ ਕਰ ਦਿਆਂ ਉਸ ਨੂੰ ਮੂੰਹ ਤੋੜ ਜਵਾਬ ਦੇਣ ਨਾਲ ਰੈਲੀ ਫਲਾਪ ਸ਼ੋਅ ਸਾਬਤ ਹੋ ਗਿਆ ਹੈ।
ਮਜੀਠੀਆ ਅੱਜ ਪਿੰਡ ਮਰੜੀ ਕਲਾਂ ਵਿਖੇ 45 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਾਈਟੈੱਕ ਸਪੋਰਟਸ ਪਾਰਕ ਦਾ ਉਦਘਾਟਨ ਕਰਨ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਦੀ ਮਾਝੇ ਦੀ ਰੈਲੀ ’ਚ ਮਝੈਲਾਂ ਦੀ ਦੋ ਫੀਸਦੀ ਤੋਂ ਵੀ ਘਟ ਹਾਜ਼ਰੀ ਨੇ ਇਹ ਦਸ ਦਿੱਤਾ ਹੈ ਕਿ ਮਝੈਲਾਂ ਨੂੰ ਕੇਜਰੀਵਾਲ ’ਤੇ ਰਤਾ ਵੀ ਵਿਸ਼ਵਾਸ ਨਹੀਂ ਹੈ।ਇਹੀ ਹਾਲ ਕੇਜਰੀਵਾਲ ਦਾ ਹੈ, ਜੇ ਉਸ ਨੂੰ ਮਾਝੇ ਦੇ ਲੋਕਾਂ ’ਤੇ ਵਿਸ਼ਵਾਸ ਹੁੰਦਾ ਤਾਂ ਉਹ ਮਾਝੇ ਦੇ ਨਾਮ ’ਤੇ ਰੈਲੀ ਕਰਦਿਆਂ ਮਾਝੇ ਤੋਂ ਬਾਹਰ ਮਾਲਵਾ ਅਤੇ ਦੁਆਬੇ ਤੋਂ ਲੋਕਾਂ ਜਿਨ੍ਹਾਂ ’ਚ ਫਾਜ਼ਿਲਕਾ, ਮਾਨਸਾ, ਧਰਮਕੋਟ, ਦਿੜ੍ਹਬਾ ਆਦਿ ਦੂਰ ਦੁਰਾਡੇ ਥਾਵਾਂ ਤੋਂ ਦਿਹਾੜੀ ’ਤੇ ਲੋਕਾਂ ਨੂੰ ਕਦੀ ਵੀ ਨਾ ਲਿਆਉਂਦਾ।ਉਹਨਾਂ ਕਿਹਾ ਕਿ ਕੇਜਰੀਵਾਲ ਨੇ ਜਿਨ੍ਹਾਂ ਨੂੰ ਟਿਕਟਾਂ ਦਿੱਤਿਆਂ ਜੇ ਉਹੀ 4-4 ਗੱਡੀਆਂ ਲੈ ਆਉਂਦਾ ਤਾਂ ਵੀ ਇਨ੍ਹਾਂ ਕੁ ਇਕੱਠ ਜ਼ਰੂਰ ਕਰ ਲੈਂਦਾ, ਜਿਸ ਨਾਲ ਕਿ ਉਸ ਦਾ ਕੁੱਝ ਭਰਮ ਤਾਂ ਜ਼ਰੂਰ ਰਹਿ ਜਾਂਦਾ।ਮਜੀਠੀਆ ਨੇ ਕਿਹਾ ਕਿ ਕਿਸੇ ਵੀ ਧਾੜਵੀ ਕੋਲੋਂ ਮਾਝਾ ਫ਼ਤਿਹ ਨਹੀਂ ਹੋ ਸਕਿਆ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਅੱਜ ਕੇਜਰੀਵਾਲ ਦਾ ਭੁਲੇਖਾ ਵੀ ਨਿਕਲ ਜਾਣਾ ਚਾਹੀਦਾ ਹੈ।ਕੇਜਰੀਵਾਲ ਵੱਲੋਂ ਮਜੀਠੀਆ ਦਾ ਕਾਲਰ ਫੜਨ ਦੀ ਗੱਲ ’ਤੇ ਉਹਨਾਂ ਕਿਹਾ ਕਿ ਮਝੈਲ ਪਹਿਲਾਂ ਤਾਂ ਪਿਆਰ ਨਾਲ ਸਮਝਾਉਂਦੇ ਹਨ, ਫਿਰ ਜੋ ਕਹਿੰਦੇ ਹਨ ਕਰ ਕੇ ਦਿਖਾਉਂਦੇ ਹਨ। ਮਜੀਠੀਆ ਨੇ ਕਿਹਾ ਕਿ ਉਹਨਾਂ ਕੇਜਰੀਵਾਲ ਨੂੰ ਕੋਰਟ ਵਿੱਚ ਘੜੀਸਣ ਦੀ ਗੱਲ ਕੀਤੀ ਤਾਂ ਉਸ ਨੂੰ ਪੂਰਾ ਕੀਤਾ ਤੇ ਅੱਜ ਕੇਜਰੀਵਾਲ ਕੋਰਟ ਵਿੱਚ ਮੁਲਜ਼ਮ ਬਣਿਆ ਅਤੇ ਉਸ ’ਤੇ ਚਾਰਜ ਲੱਗੇ ਹਨ। ਉਹ ਦਿਨ ਦੂਰ ਨਹੀਂ ਜਦ ਉਸ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਭੇਜਿਆ ਜਾਵੇਗਾ।ਉਹਨਾਂ ਕਿਹਾ ਕਿ ਪੰਜਾਬੀਆਂ ਨਾਲ ਐੱਸ ਵਾਈ ਐੱਲ ਮੁੱਦੇ ’ਤੇ ਪੈਰ ਪੈਰ ’ਤੇ ਵਿਸ਼ਵਾਸਘਾਤ ਕਰਨ ਵਾਲੇ ਕੇਜਰੀਵਾਲ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਕਾਹਲੇ ਹਨ।
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੈਪਟਨ ਨੇ ਅੰਮ੍ਰਿਤਸਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹ ਹਲਕੇ ਨੂੰ ਛੱਡ ਕੇ ਤੁਰਦਾ ਬਣਿਆ ਹੈ।ਸਮਾਰਟ ਫੋਨ ਵੰਡਣ ਦੇ ਲਾਰੇ ਪ੍ਰਤੀ ਵਿਅੰਗ ਕੱਸਦਿਆਂ ਉਹਨਾਂ ਕਿਹਾ ਕਿ ਜਿਹੜਾ ਬੰਦਾ ਆਪਦੀ ਅਸਲ ਘਰ ਵਾਲੀ ਨੂੰ ਕਦੀ ਫੋਨ ਤੱਕ ਨਹੀਂ ਮਿਲਾਉਂਦਾ ਉਸ ਵੱਲੋਂ ਅੱਜ ਦੂਜਿਆਂ ਨੂੰ ਫੋਨ ਵੰਡਣ ਦੀ ਗਲ ਕਰਨੀ ਹਾਸੋਹੀਣੀ ਲਗ ਰਹੀ ਹੈ।ਉਹਨਾਂ ਕਿਹਾ ਕਿ ਨੌਜਵਾਨ ਕੈਪਟਨ ਦੇ ਲਾਰੇ ਜਾਂ ਝਾਂਸੇ ਵਿੱਚ ਕਦੀ ਵੀ ਨਹੀਂ ਆਉਣਗੇ। ਮਜੀਠੀਆ ਨੇ ਕਿਹਾ ਕਿ ਉਸ ਨੇ ਹਲਕੇ ਦੇ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰਾ ਉਤਰ ਸਕਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।ਹਲਕੇ ’ਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਕੋਈ ਅਜਿਹਾ ਕੰਮ ਨਹੀਂ ਜਿਸ ਨੂੰ ਪੂਰਾ ਨਾ ਕੀਤਾ ਗਿਆ ਹੋਵੇ।ਕਿਹਾ ਕਿ ਵਿਕਾਸ ਕਰਾਉਣ ਵਿੱਚ ਉਹਨਾਂ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ, ਅੱਗੇ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਉਹ ਅਤੇ ਉਨਾਂ ਦਾ ਪਰਿਵਾਰ ਗੁਰੂ ਦੀ ਬਖਸ਼ਿਸ਼ ਅਤੇ ਲੋਕਾਂ ਦੇ ਪਿਆਰ ਸਦਕਾ ਮਜੀਠਾ ਦੇ ਲੋਕਾਂ ਦੀ ਸੇਵਾ ਨੂੰ ਸਦਾ ਹੀ ਸਮਰਪਿਤ ਰਹੇਗਾ। ਨਵੇਂ ਬਣਾਏ ਗਏ ਪਾਰਕ ਦੀ ਗਲ ਕਰਦਿਆਂ ਉਹਨਾਂ ਇਸ ਨੂੰ ਸਾਫ਼ ਅਤੇ ਸੰਭਾਲਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹਨਾਂ ਦੀ ਤਸੱਲੀ ਉਸ ਦਿਨ ਹੋਵੇਗੀ ਜਦ ਇੱਥੇ ਬਜੁਰਗ ਸੈਰ ਕਰਨ ਅਤੇ ਬਚੇ ਖੇਡ ਕੇ ਖੁਸ਼ੀ ਮਹਿਸੂਸ ਕਰਨ ਅਤੇ ਨੌਜਵਾਨ ਖੇਡਾਂ ਵਲ ਵਿਸ਼ੇਸ਼ ਧਿਆਨ ਦੇਣਗੇ।ਉਹਨਾਂ ਇਹ ਵੀ ਕਿਹਾ ਕਿ ਕੋਈ ਵੀ ਪਿੰਡ ਕਿਤੇ ਵੀ 4-4 ਕਿਲੇ ਜ਼ਮੀਨ ਦੇਣ ’ਤੇ ਅਜਿਹੇ ਪਾਰਕ ਬਣਾ ਕੇ ਦਿੱਤੇ ਜਾਣਗੇ।
ਇਸ ਮੌਕੇ ਮੇਜਰ ਸ਼ਿਵੀ, ਬਾਵਾ ਸਿੰਘ ਮਰੜੀ, ਮਾਸਟਰ ਸਤਨਾਮ ਸਿੰਘ, ਸਰਪੰਚ ਸੁਲਖਣ ਸਿੰਘ ਭੰਗਾਲੀ, ਹਰਦੇਵ ਸਿੰਘ, ਹਰਭਜਨ ਸਿੰਘ, ਪਿੰਟੂ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਨਰ ਚੰਦਰ ਭੰਗਾਲੀ, ਮੁਕੇਸ਼ ਨੰਦਾ, ਗੁਰਭੇਜ ਸਿੰਘ ਸ਼ਾਮਨਗਰ, ਮਲਕੀਤ ਸਿੰਘ ਸ਼ਾਮਨਗਰ, ਬਬੀ ਸਰਪੰਚ, ਹਰਭਜਨ ਸੈਕਟਰੀ, ਮੇਵਾ ਸਿੰਘ ਮਰੜੀ, ਚੰਦਰ ਮੋਹਨ ਸਿੰਘ, ਕਸ਼ਮੀਰ ਸਿੰਘ ਤਲਵੰਡੀ, ਮਨਿਦਰ ਸਿੰਘ ਸਰਪੰਚ, ਦਿਲਬਾਗ ਲਹਿਰਕਾ, ਇਕਬਾਲ ਸਿੰਘ ਗੁਜਰਪੁਰਾ, ਕਾਰਜ ਸਿੰਘ ਭੰਗਾਲੀ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply