ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਊਰਜਾ ਦਿਵਸ” ਮਨਾਇਆ ਗਿਆ।ਲੋਕਾਂ ਨੂੰ ਊਰਜਾ ਬਚਾਉਣ ਸਬੰਧੀ ਜਾਗਰੁਕ ਕਰਨ ਲਈ “ਊਰਜਾ ਦਿਵਸ” ਹਰ ਸਾਲ 14 ਦਸੰਬਰ ਨੂੰ ਰਾਸ਼ਟਰੀ ਪੱਧਰ `ਤੇ ਮਨਾਇਆ ਜਾਂਦਾ ਹੈ।ਸਕੂਲ ਦੇ ਬੱਚਿਆਂ ਨੇ ਊਰਜਾ ਬਚਾਉਣ ਸਬੰਧੀ ਚਾਰਟ ਅਤੇ ਬੈਨਰ ਬਣਾ ਕੇ ਲੋਕਾਂ ਨੂੰ ਸੰਦੇਸ਼ ਦੇਂਦੀ ਇੱਕ ਰੈਲੀ ਕੱਢੀ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਊਰਜਾ ਬਚਾਉਣ ਲਈ ਬਿਜਲੀ ਅਤੇ ਪੈਟਰੋਲ ਦੀ ਬੱਚਤ ਕਰਨ ਦੀ ਪ੍ਰੇਰਣਾ ਕੀਤੀ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media