ਬਠਿੰਡਾ, 15 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀ ਪਰਮਜੀਤ ਸਿੰਘ ਜੀਆਂ ਨਾਲ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਵਿਕਰਾਂਤ ਕੁਮਾਰ, ਸੇ.ਜੀ.ਐਮ, ਸ਼੍ਰੀ ਪਰਸਮੀਤ ਰਿਸ਼ੀ, ਜੇ.ਐਮ.ਆਈ.ਸੀ ਅਤੇ ਸ਼੍ਰੀਮਤੀ ਰੀਟਾ ਹੰਸ, ਜੇ.ਐਮ.ਆਈ.ਸੀ ਬਠਿੰਡਾ ਵੱਲੋਂ ਅੱਜ 14.12.2016 ਨੂੰ ਸੈਂਟਰਲ ਜੇਲ੍ਹ ਬਠਿੰਡਾ ਦਾ ਦੌਰਾ ਕੀਤਾ ਗਿਆ, ਜਿਸ ਵਿਚ ਉਨ੍ਹਾਂ ਵੱਲੋਂ ਸਾਰੇ ਬਲਾਕਾਂ ਜਿਵੇਂ ਹਸਪਤਾਲ, ਫੈਕਟਰੀ, ਜਨਾਨਾ ਵਾਰਡ ਅਤੇ ਖੇਡ ਕੇਂਦਰ ਦਾ ਦੌਰਾ ਕੀਤਾ ਗਿਆ।ਕਾਫੀ ਕੈਂਦੀਆਂ ਨੇ ਉਕਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਹੋਈਆਂ ਸਜਾਵਾਂ ਦੀਆਂ ਅਪੀਲਾਂ ਕਰਨੀਆਂ ਚਾਹੁੰਦੇ ਹਨ ਅਤੇ ਉਕਤ ਅਧਿਕਾਰੀਆਂ ਨੇ ਸੁਪਰਡੈਂਟ, ਸੈਂਟਰਲ ਜੇਲ੍ਹ ਬਠਿੰਡਾ ਨੂੰ ਹਦਾਇਤ ਕੀਤੀ ਕੇ ਇਹ ਅਪੀਲਾਂ ਹਾਈਕੋਰਟ ਕਾਨੂੰਨੀ ਸੇਵਾਵਾਂ ਅਥਾਰਟੀ ਕਮੇਟੀ ਅਤੇ ਸੁਪਰੀਮ ਕੋਰਟ ਸੇਵਾਵਾਂ ਕਮੇਟੀ ਨੂੰ ਭੇਜੀਆਂ ਜਾਣ।ਉਨ੍ਹਾਂ ਨੇ ਕੈਦੀਆਂ ਨੂੰ ਉਨ੍ਹਾਂ ਦੇ ਕੇਸਾਂ ਦੇ ਛੇਤੀ ਨਿਪਟਾਰੇ ਬਾਰੇ ਭਰੋਸਾ ਦਿਵਾਇਆ ਅਤੇ ਉਨ੍ਹਾਂ ਕੈਦੀਆਂ ਦੇ ਨਾਮ ਵੀ ਨੋਟ ਕੀਤਾ ਜਿਨ੍ਹਾਂ ਦੀ ਸਜ਼ਾ ਤੋਂ ਵੱਧ ਕੈਂਦ ਹੋ ਚੁੱਕੀ ਹੈ।ਉਨ੍ਹਾਂ ਵੱਲੋਂ ਸੁਪਰਡੈਂਟ ਕੇਂਦਰੀ ਜੇਲ੍ਹ ਬਠਿੰਡਾ ਨੂੰ ਕੈਦੀਆਂ ਦੀ ਜੇਲ੍ਹ ਬਦਲੀ ਬਾਰੇ ਨਿਯਮਾਂ ਅਨੁਸਾਰ ਬਣਦੇ ਉਚੇਚੇ ਕਦਮ ਚੁੱਕਣ ਦੀ ਹਦਾਇਤ ਕੀਤੀ।ਮਾਨਯੋਗ ਜਿਲਾ ਤੇ ਸੈਸ਼ਨ ਜੱਜ ਜੀਆਂ ਨੇ ਜੇਲ੍ਹ ਸੁਪਰਡੈਂਟ ਨੂੰ ਬੈਰਕਾਂ ਵਿਚ ਬਣੇ ਪਖਾਨਿਆਂ ਦੀ ਸਫਾਈ ਬਾਰੇ ਵੀ ਕਿਹਾ।ਇਸ ਉਪਰੰਤ ਉਹ ਜੇਲ੍ਹ ਵਿਚ ਬਣੇ ਹਸਪਤਾਲ ਵਿਖੇ ਗਏ ਅਤੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਕੈਦੀਆਂ ਨੂੰ ਤਣਾਅ ਰਹਿਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਵੱਲੋਂ ਮਹਿਲਾਂ ਬੈਰਕ ਦਾ ਵੀ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਦੇ ਕੇਸਾਂ ਦੇ ਛੇਤੀ ਨਿਪਟਾਰੇ ਦਾ ਭਰੋਸਾ ਦਿਵਾਇਆ ਇਸ ਦੇ ਨਾਲ ਹੀ ਸ਼੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੂੰ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਅਤੇ ਹੋਰ ਬਣਦੀ ਸਹਾਇਤਾ ਦੇਣ ਲਈ ਕਿਹਾ।ਉਨ੍ਹਾਂ ਨੇ ਕੇਂਦਰੀ ਜੇਲ੍ਹ ਦੀ ਰਸੋਈ ਦਾ ਦੌਰਾ ਕੀਤਾ।ਇਸ ਉਪਰੰਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀ ਪਰਮਜੀਤ ਸਿੰਘ ਜੀਆਂ ਨਾਲ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਵਿਕਰਾਂਤ ਕੁਮਾਰ, ਸੇ.ਜੀ.ਐਮ, ਬਠਿੰਡਾ ਵੱਲੋਂ ਚਿਲਡਨ ਹੋਮ ਬਠਿੰਡਾ ਦਾ ਦੌਰਾ ਕੀਤਾ ਗਿਆ ਜਿਥੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੱਦਦ ਨਾਲ ਛੇ ਦਿਨਾਂ ਦਾ ਆਰਟ ਔਫ ਲਿਵਿੰਗ ਦਾ ਕੈਂਪ ਲਗਾਇਆ, ਜਿਸ ਨਾਲ ਉਥੇ ਰਹਿੰਦੇ ਬੱਚੇ ਬਹੁਤ ਖੁਸ਼ ਹੋਏ ਅਤੇ ਇਸ ਕੈਂਪ ਦੀ ਮੱਦਦ ਨਾਲ ਉਨ੍ਹਾਂ ਬੱਚਿਆਂ ਦੀ ਯਾਦਾਸ਼ਤ ਵਿਚ ਬਹੁਤ ਵਾਧਾ ਹੋਇਆ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media