Tuesday, March 17, 2026

ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ੫ਵੀਂ ਦੇ ਵਿਦਿਆਰਥੀਆਂ ਲਈ ‘ਮਾਡਲ ਕਲਾਸ’ ਦਾ ਆਯੋਜਨ

PPN040611
ਅੰਮ੍ਰਿਤਸਰ, 4 ਜੂਨ (ਪ੍ਰੀਤਮ ਸਿੰਘ) – ਹਰ ਵਿਦਿਆਰਥੀ ‘ਚ ਕੋਈ ਨਾ ਕੋਈ ਹੁਨਰ ਲੁਕਿਆ ਹੁੰਦਾ ਹੈ ਅਤੇ ਵਿਦਿਆਰਥੀਆਂ ਦੇ ਇਸੇ ਗੁਣਾ ਨੂੰ ਉਜਾਗਰ ਕਰਨ ਦੇ ਮੰਤਵ ਤਹਿਤ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ੫ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਮਾਡਲ ਕਲਾਸ’ ਦਾ ਆਯੋਜਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਅਗਵਾਈ ਹੇਠ ਆਯੋਜਿਤ ਮਾਡਲ ਕਲਾਸ ਦੀ ਪ੍ਰਦਰਸ਼ਨੀ ਦਾ ਅਗਾਜ਼ ਵਿਦਿਆਰਥੀਆਂ ਵੱਲੋਂ ਸ਼ਬਦ-ਕੀਰਤਨ ਗਾਇਨ ਕਰਕੇ ਕੀਤਾ ਗਿਆ। ਇਸ ਮੌਕੇ ਵਿਦਿਆਥੀਆਂ ਨੇ ਡਾਂਸ, ਗੀਤ, ਸਕਿੱਟ, ਕਵਿੱਜ, ਸਾਇੰਸ ਤਜਰਬੇ, ਭੰਗੜਾ ਅਤੇ ਗਿੱਧਾ ਵਰਗੀਆਂ ਕਲਾਵਾਂ ਦਾ ਦਿਲ ਖਿੱਚਵਾਂ ਪ੍ਰਦਰਸ਼ਨ ਕੀਤਾ। ਜਿਨ੍ਹਾਂ ਦੇ ਹੁਨਰ ਦੀ ਅਧਿਆਪਕ ਸਟਾਫ਼ ਤੇ ਹਾਜ਼ਰ ਮਾਪਿਆਂ ਨੇ ਖ਼ੂਬ ਤਾਰੀਫ਼ ਕੀਤੀ। ਪ੍ਰਿੰ: ਡਾ. ਬਰਾੜ ਨੇ ਸਮਾਰੋਹ ਦੌਰਾਨ ਏ-1 ਅਤੇ ਏ-2 ਗ੍ਰੇਡ ਪ੍ਰਾਪਤ ਕਰਨ ਵਾਲੇ ੫ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਜੌਹਰ ਦੀ ਸਲਾਹੁਣਾ ਕਰਦਿਆ ਉਨ੍ਹਾਂ ਨੂੰ ਜ਼ਿੰਦਗੀ ‘ਚ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਡਾ. ਬਰਾੜ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਘੱਟ ਗਿਣਤੀ ਨਾਲ ਸਬੰਧ ਰੱਖਣ ਵਾਲੇ 32 ਵਿਦਿਆਰਥੀਆਂ ਨੂੰ ‘ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ’ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਸ ਲਈ 149000 ਦੀ ਰਕਮ ‘ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਫ਼ਾਰ ਮੇਨਿਓਰਿਟੀ ਕਮਿਉਨਿਟੀ ਸਟੂਡੈਂਟਜ਼’ ਹੇਠ ਸਕੂਲ ਵਲੋਂ ਪ੍ਰਾਪਤ ਕੀਤੀ ਜਾ ਚੁੱਕੀ ਹੈ। ਡਾ. ਬਰਾੜ ਨੇ ਖ਼ਾਲਸਾ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦਾ ਧੰਨਵਾਦ ਕਰਦਿਆ ਕਿਹਾ ਕਿ ਵਿਦਿਆਰਥੀਆਂ ਨੂੰ ‘ਹਰਫ਼ਨਮੌਲਾ’ ਵਜੋਂ ਸੰਸਾਰ ‘ਚ ਉਭਾਰਣਾ ਮੈਨੇਜ਼ਮੈਂਟ ਦਾ ਮੁੱਖ ਟੀਚਾ ਹੈ ਤਾਂ ਕਿ ਅਗਾਂਹ ਜ਼ਿੰਦਗੀ ਦੀਆਂ ਕਠਿਨਾਈਆਂ ਦਾ ਸਾਹਮਣਾ ਕਰਨ ਲਈ ਉਹ ਤੱਤਪਰ ਰਹੇ ਅਤੇ ਕਾਮਯਾਬੀ ਨੂੰ ਹਾਸਲ ਕਰਨ ਲਈ ਉਨ੍ਹਾਂ ‘ਚ ਇਕ ਜਨੂੰਨ ਹੋਵੇ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply