Wednesday, July 8, 2026

ਸਮਰਬੀਰ ਸਿੰਘ ਦੀ ਮਾਤਾ ਨੇ ਪੁੱਤਰ ਦੇ ਹੱਕ ਵਿੱਚ ਕੀਤਾ ਪ੍ਰਚਾਰ

ppn1612201630
ਫਾਜ਼ਿਲਕਾ, 16 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਹਲਕੇ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਦੀ ਮਾਤਾ ਸ੍ਰੀਮਤੀ ਜਸ਼ਨਦੀਪ ਕੌਰ ਨੇ ਅਪਣੇ ਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਿਰਨੀ ਰੋੜ ਅਤੇ ਆਦਰਸ਼ ਨਗਰ ਵਿਖੇ ਪ੍ਰਚਾਰ ਕਰਦੇ ਹੋਏ ਵੋਟਾਂ ਦੀ ਅਪੀਲ ਕੀਤੀ। ਸ੍ਰੀਮਤੀ ਜਸ਼ਨਦੀਪ ਕੌਰ ਨੇ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕੀ ਉਹ 2017 ਦੀਂਆਂ ਵਿਧਾਨਸਭਾ ਚੋਣਾਂ ਵਿੱਚ ਇਕ ਇਮਾਨਦਾਰ ਅਤੇ ਨੋਜਵਾਨ ਉਮੀਦਵਾਰ ਦੀ ਚੋਣ ਕਰਨ ਅਤੇ ਨੋਜਵਾਨ ਪੀੜ੍ਹੀ ਨੂੰ ਵੀ ਅੱਗੇ ਆ ਕੇ ਦੇਸ ਅਤੇ ਸਮਾਜ ਲਈ ਕੰਮ ਕਰਨ ਦਾ ਮੋਕਾ ਦੇਂਣ। ਸਮਰਬੀਰ ਬਾਰੇ ਦੱਸਦੇ ਉਹਨਾ ਦੇ ਮਾਤਾ ਜੀ ਨੇ ਕਿਹਾ ਕਿ ਉਹਨਾਂ ਦਾ ਬੇਟਾ ਸਮਰਬੀਰ ਸਿੰਘ ਇਕ ਪੜ੍ਹਿਆ ਲਿਖਿਆ ਅਤੇ ਸੂਝਵਾਨ ਨੋਜਵਾਨ ਹੈ ਜੋ ਕਿ ਇਕ ਚੰਗੀ ਸੋਚ ਲੈ ਕੇ ਚੋਂਣ ਮੈਦਾਨ ਵਿੱਚ ਆਇਆਂ ਹੈ ਅਤੇ ਉਸਦਾ ਮੁੱਖ ਮੰਤਵ ਇਕ ਵਿਕਸਿਤ ਅਤੇ ਭ੍ਰਸਟਾਚਾਰ ਮੁਕਤ ਸਮਾਜ ਦੀ ਉਸਾਰੀ ਕਰਨਾ ਹੈ। ਉਹਨਾਂ ਦੱਸਿਆ ਕਿ ਸਮਰਬੀਰ ਵਿੱਚ ਕਿਸੇ ਕਿਸਮ ਦਾ ਕੋਈ ਵੈਲ ਨਹੀ ਹੈੇ, ਉਹ ਨਸਾਂਖੋਰੀ ਅਤੇ ਭ੍ਰਸਟਾਚਾਰ ਤੋ ਦੁਰ ਹੈ, ਉਹ ਇਕ ਠੰਡੇ ਅਤੇ ਮਿਠੇ ਸੁਭਾਅ ਵਾਲਾ ਵਿਅਕਤੀ ਹੈ ਜੋ ਕਿਸੇ ਨਾਲ ਇਰਖਾ ਨਹੀ ਕਰਦਾ  ਅਤੇ ਆਪਣੇ ਤੋ ਵੱਡੇ ਹਰੇਕ ਵਿਅਕਤੀ ਦਾ ਸਤਕਾਰ ਕਰਦਾ ਹੈ ਭਾਵੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ। ਇਹਨਾਂ ਕਾਰਨਾ ਕਰਕੇ ਲੋਕ ਵੀ ਸਮਰਬੀਰ ਨੂੰ ਪਸੰਦ ਕਰਦੇ ਹਨ। ਉਹਨਾਂ ਕਿਹਾ ਕਿ ਲੋਕ ਹੁਣ ਕਾਂਗਰਸ ਅਤੇ ਅਕਾਲੀ=ਭਾਜਪਾ ਸਰਕਾਰਾਂ ਤੋ ਦੁਖੀ ਹੋ ਚੁਕੇ ਹਨ ਅਤੇ ਬਦਲਾਵ ਚਾਹੁੰਦੇ ਹਨ। ਕਾਂਗਰਸ ਅਤੇ ਅਕਾਲੀ=ਭਾਜਪਾ ਦੀ ਸਰਕਾਰ ਨੇ ਵਾਰੀ ਸਿਰ ਸੱਤਾ ਵਿੱਚ ਆ ਕੇ ਲੋਕਾਂ ਨੂੰ ਲੁਟਿਆ ਹੈ ਅਤੇ ਗ਼ਰੀਬਾਂ ਦਾ ਖੁਨ ਚੁਸਿਆ ਹੈ। ਆਮ ਆਦਮੀ ਪਾਰਟੀ ਬਾਰੇ ਉਹਨਾਂ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਅਤੇ ਇਸਦਾ ਮੁੱਖ ਟਿਚਾ ਆਮ ਆਦਮੀ ਦੇ ਹੱਕਾ ਦੀ ਰੱਖਿਆ ਕਰਨਾ ਹੈ । ਇਸ ਮੋਕੇ ਉਹਨਾਂ ਦੇ ਨਾਲ ਮਨਦੀਪ ਕੋਰ, ਅਮਰਿੰਦਰ ਕੋਰ, ਛਿੰਦਰਪਾਲ ਕੋਰ, ਸਰਬਜੀਤ ਕੋਰ, ਸ਼ਿਮਲਾ ਰਾਣੀ, ਮਮਤਾ ਰਾਣੀ, ਸਿਮਰਨ, ਮਥਰਾ ਦੇਵੀ, ਮਾਨਵਦੀਪ ਸਿੰਘ, ਬੁਧਰਾਜ ਆਦੀ ਨੇ ਵੀ ਲੋਕਾਂ ਨੂੰ ਸਮਰਬੀਰ ਸਿੰਘ ਨੂੰ ਵੱਧ ਤੋ ਵੱਧ ਵੋਟਾਂ ਨਾਲ ਜੇਤੂ ਬਨਾਉਣ ਦੀ ਅਪੀਲ ਕੀਤੀ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply