
ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਧਾਨ ਸਭਾ ਚੋਣਾਂ ਦੇ ਨੇੜੇ ਆਉਦਿਆਂ ਸਿਆਸੀ ਉਮਦੀਵਾਰਾਂ ਵੱਲੋ ਇੱਕ ਦੂਸਰੇ ਦੇ ਖੇਮੇ ਵਿਚ ਸੇਧ ਮਾਰੀ ਸ਼ੁਰੂ ਕਰ ਦਿੱਤੀ ਹੈ।ਸਿਆਸੀ ਪਾਰਟੀਆ ਤੋ ਨਿਰਾਸ਼ ਚੱਲ ਰਹੇ ਆਗੂਆਂ ਨੂੰ ਨੇੜੇ ਲਾਉਣ ਦੀਆ ਵਿਉਤਬੰਦੀਆਂ ਸ਼ੁਰੂ ਕਰ ਦਿੱਤੀਆ ਹਨ।ਬਠਿੰਡਾ ਸ਼ਹਿਰੀ ਤੋ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਬਾਦਲ ਵੱਲੋ ਉਸ ਸਮੇ ਸਭ ਨੂੰ ਹੈਰਾਨ ਕਰ ਦਿੱਤਾ ਜਦੋ ਬਠਿੰਡਾ ਨਗਰ ਕੌਸਲ ਦੇ ਕਿਸੇ ਸਮੇ ਪ੍ਰਧਾਨ ਰਹੇ ਅਤੇ ਟਕਸਾਲੀ ਆਗੂ ਭੁਪਿੰਦਰ ਸਿੰਘ ਭੁੱਲਰ ਦੇ ਘਰ ਅਚਾਨਕ ਆਮਦ ਕਰ ਦਿੱਤੀ।ਇਸ ਸਮੇ ਵੱਡੀ ਗਿਣਤੀ ਵਿਚ ਇੱਕਤਰ ਹੋਏ ਅਕਾਲੀ ਆਗੂਆਂ ਵੱਲੋ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦਾ ਸਵਾਗਤ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲ ਕਰਦਿਆ ਟਕਸਾਲੀ ਆਗੂ ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋ ਸ੍ਰੋਮਣੀ ਅਕਾਲੀ ਦਲ ਦੇ ਲੋਕਲ ਲੀਡਰਾਂ ਵੱਲੋ ਉਨਾਂ ਨਜਰਅੰਦਾਜ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਸ੍ਰੋਮਣੀ ਅਕਾਲੀ ਦਲ ਵਿਚ ਘੁਟਣ ਮਹਿਸੂਸ ਕਰ ਰਹੇ ਸਨ ਜਿਸ ਕਾਰਨ ਅੱਜ ਮਜਬੂਰਨ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਸਮਰਥਨ ਦੇਣ ਦਾ ਐਲਾਨ ਕਰਨਾ ਪਿਆ।ਉਨਾਂ ਸ੍ਰੋਮਣੀ ਅਕਾਲੀ ਦਲ ਵੱਲੋ ਟਕਸਾਲੀ ਆਗੂਆਂ ਨੂੰ ਵਿਸਾਰ ਕੇ ਅਜਿਹੇ ਆਗੂਆਂ ਨੂੰ ਸਰਪ੍ਰਸਤੀ ਦਿੱਤੀ ਗਈ ਹੈ ਜਿਨਾਂ ਕਈ ਵਿਵਾਦਾਂ ਵਿਚ ਨਾ ਬੋਲਦਾ ਹੈ।ਉਨਾਂ ਕਿਹਾ ਚੋਣ ਜਾਬਤਾਂ ਲੱਗਣ ਦੀ ਦੇਰ ਹੈ ਹੋਰ ਵੀ ਕਈ ਅਕਾਲੀ ਆਗੂ ਕਾਂਗਰਸ ਪਾਰਟੀ ਦਾ ਪੱਲਾ ਫੜਣਗੇ।ਇਸ ਸਮੇ ਮਨਪ੍ਰੀਤ ਬਾਦਲ ਵੱਲੋ ਭੁਪਿੰਦਰ ਸਿੰਘ ਭੁੱਲਰ ਸਣੇ ਸਾਬਕਾ ਅਕਾਲੀ ਕੌਸਲਰ ਸੋਭਾ ਸਿੰਘ, ਸਿਵਜੀ ਰਾਮ ਸਾਬਕਾ ਕੌਸਲਰ, ਮਹਿੰਦਰ ਸਿੰਘ ਸੋਹਲ, ਮਨਜੀਤ ਸਿੰਘ ਅਕਾਲੀ ਆਗ, ਦਰਸ਼ਨ ਕੁਮਾਰ ਦਰਸ਼ੀ ਸਾਬਕਾ ਕੌਸਲਰ ਦਾ ਸਵਾਗਤ ਕਰਦਿਆ ਆਖਿਆ ਕਿ ਸਰਕਾਰ ਬਣਨ ਤੋ ਇਨਾਂ ਆਗੂਆ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਇਸ ਤਰਾਂ ਹੀ ਟਕਸਾਲੀ ਅਕਾਲੀ ਆਗੂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦੇ ਹੱਕ ਭੁੱਗਤਣ ਲੱਗੇ ਤਾਂ ਬਾਦਲ ਦੇ ਪਰਿਵਾਰਕ ਹਲਕੇ ਤੇ ਕਾਂਗਰਸ ਦਾ ਕਬਜਾ ਹੋਣਾ ਤੈਅ ਹੈ?
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media