Sunday, February 22, 2026

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਸਾਲਾਨਾ ਚੋਣ ਸਰਬ ਸੰਮਤੀ ਨਾਲ ਹੋਈ

ppn1912201605
ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਨਿਰੋਲ ਧਾਰਮਿਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਸਾਲਾਨਾ ਚੋਣ ਸਰਬ ਸੰਮਤੀ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ ਕੀਤੀ ਗਈ। ਚੋਣ ਪ੍ਰਕਿਰਿਆਂ ਸ਼ੁਰੂ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕੀਤਾ ਗਿਆ ਅਤੇ ਭਾਈ ਰਾਮ ਸਿੰਘ ਜੋ ਕਿ ਸੁਸਾਇਟੀ ਦੇ ਮੈਂਬਰ ਪਿਛਲੇ ਦਿਨੀਂ ਸਦੀਵੀਂ ਵਿਧੋੜਾ ਦੇ ਚੁੱਕੇ ਸਨ ਉਨ੍ਹਾਂ ਦੀ ਯਾਦ ਵਿਚ ਚੌਪਈ ਸਾਹਿਬ ਦਾ ਪਾਠ ਕੀਤਾ ਗਿਆ। ਚੋਣ ਮੀਟਿੰਗ ਵਿਚ  ਭਾਈ ਜਰਨੈਲ ਸਿੰਘ ਲਾਲ ਸਿੰਘ ਬਸਤੀ ਵਾਲੇ  ਨੂੰ ਸਰਬ ਸੰਮਤੀ ਨਾਲ ਅਗਲੇ ਸਾਲ ਲਈ ਮੁੱਖ ਸੇਵਾਦਾਰ ਚੁਣਿਆ ਗਿਆ।ਇਸ ਤੋਂ ਪਹਿਲਾ ਚੋਣ ਮੀਟਿੰਗ ਵਿਚ ਪਿਛਲੇ ਨੌ ਸਾਲਾਂ ਤੋਂ ਚਲੇ ਆ ਰਹੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਨੇ ਪਹਿਲੀ ਕਾਰਜਕਾਰੀ ਕਮੇਟੀ ਭੰਗ ਕਰਦਿਆਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਉਨ੍ਹਾਂ ਦਾ ਹਰ ਪੱਖੋਂ ਧਾਰਮਿਕ ਖੇਤਰ ਵਿਚ ਭਰਪੂਰ ਸਹਿਯੌਗ ਦਿੱਤਾ।ਭਾਈ ਅਵਤਾਰ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਰਪ੍ਰਸਤ ਸੁਖਦੇਵ ਸਿੰਘ ਨੇ ਗੁਰੂ ਦੀ ਬਖ਼ਸ਼ ਸਿਰਪੋਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ।ਭਾਈ ਜਰਨੈਲ ਸਿੰਘ ਮੁੱਖ ਸੇਵਾਦਾਰ ਤੋਂ ਬਾਅਦ ਸਕੱਤਰ ਭਾਈ ਅਮਰਜੀਤ ਸਿੰਘ ਧਫ਼ੂਵਾਲੇ,ਖਜ਼ਾਨਚੀ ਗੁਰਦਰਸ਼ਨ ਸਿੰਘ ਅਤੇ ਚਰਨਜੀਤ ਸਿੰਘ,ਅਡੀਟਰ ਅਬਨਾਸ਼ ਸਿੰਘ ਸੋਢੀ, ਸਟੋਰ ਕੀਪਰ ਦਲਜੀਤ ਸਿੰਘ, ਗੁਰਿੰਦਰ ਸਿੰਘ ਡਿੰਪੀ,ਕਰਨੈਲ  ਸਿੰਘ ਬਿੱਟੂ ਬਣਾਏ ਗਏ ਹਨ।ਹਾਜ਼ਰੀਨ ਮੈਂਬਰਾਂ ਵਿਚ ਭਾਈ ਰਾਕੇਸ਼ ਸਿੰਘ, ਦਿਲਬਾਗ ਸਿੰਘ, ਇੰਦਰਜੀਤ ਸਿੰਘ,ਜੋਗਿੰਦਰ ਸਿੰੰਘ ਮੱਕੜ,ਗੁਰਿੰਦਰਜੀਤ ਸਿੰਘ ਸਾਹਨੀ, ਜਰਨੈਲ ਸਿੰਘ, ਬੇਅੰਤ ਸਿੰਘ, ਕਰਨਜੀਤ ਸਿੰਘ, ਕੇਵਲ ਸਿੰਘ, ਕੁਲਦੀਪ ਸਿੰਘ ਆਦਿ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply