
ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਜ਼ਦੀਕੀ ਪਿੰਡ ਤੁੰਗਵਾਲੀ ਵਿੱਚ ਭਾਈ ਜੀਵਨ ਸਿੰਘ ਜੈਤਾ ਜੀ ਦਾ ਸ਼ਹੀਦੀ ਦਿਹਾੜਾ ਧੂਮਧਾਮ ਮਨਾਇਆ।ਇਸ ਤੋਂ ਪਹਿਲਾਂ ਪਿੰਡ ਵਿੱਚ ਨਗਰ ਕੀਰਤਨ ਵੀ ਕੱਢਿਆ।ਲੋਕ ਗਾਇਕ ਸੋਮੀ ਤੁੰਗਵਾਲੀ ਤੇ ਸੱਤਪਾਲ ਸਿੰਘ ਗਿੱਲ ਦੇ ਕਵੀਸਰੀ ਜਥੇ ਨੇ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ‘ਤੇ ਗੀਤ ਤੇ ਕਵੀਸ਼ਰੀ ਪੇਸ ਕਰਕੇ ਸੰਗਤਾਂ ਨੂੰ ਅਦੁੱਤੀ ਇਤਿਹਾਸ ਤੋਂ ਜਾਣੂ ਕਰਵਾਇਆ।ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਬਚਾਓ ਫਰੰਟ ਦੇ ਸੂਬਾ ਆਗੂ ਜਗਰੂਪ ਸ਼ੂਦਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਅਖੋਤੀ ਪ੍ਰਚਾਰਕ ਭਾਈ ਜੀਵਨ ਸਿੰਘ ਜੈਤਾ ਦੀ ਕੁਰਬਾਨੀ ਨੂੰ ਕਰਾਮਾਤੀ ਰੰਗ ਵਿੱਚ ਰੰਗ ਕੇ ਉਹਨਾਂ ਦੀ ਕੁਰਬਾਨੀ ਰੋਲਣ ਦਾ ਕੰਮ ਕਰ ਰਹੇ ਹਨ, ਉਹਨਾਂ ਤੋਂ ਸੁਚੇਤ ਹੋਇਆ ਜਾਵੇ।ਉਹਨਾਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨਾਲ ਭਾਈ ਜੀਵਨ ਸਿੰਘ ਜੈਤਾ ਜੀ ਦੇ ਪਰਿਵਾਰਕ ਸਬੰਧਾਂ ‘ਤੇ ਇਤਿਹਾਸ ਪੱਖ ਦੀ ਜਾਣਕਾਰੀ ਦਿੱਤੀ।ਉਹਨਾਂ ਸਿੱਖ ਸੰਗਤਾਂ ਨੂੰ ਸਿੱਖ ਗੁਰਮਤਿ ਮਰਿਆਦਾ ਵਿਰੋਧੀ ਕੁਰੀਤੀਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ।ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਬਚਾਓ ਫਰੰਟ ਦੇ ਸੂਬਾ ਆਗੂ ਤੇ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਨੂੰ ਸਿਰੋਪਾ ਦੇ ਕੇ ਉਹਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਲੋਕ ਗਾਇਕ ਸੋਮੀ ਤੁੰਗਵਾਲੀ, ਪ੍ਰਬੰਧਕ ਕਮੇਟੀ ਵੱਲੋਂ ਅਮਰਜੀਤ ਸਿੰਘ, ਬਿੱਕਰ ਸਿੰਘ, ਮੋਹਨ ਸਿੰਘ ਤੇ ਹੋਰ ਮੈਂਬਰ ਵੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media