
ਪੱਟੀ, 22 ਦਸਬੰਰ (ਅਵਤਾਰ ਸਿੰਘ ਢਿੱਲੋਂ)- ਸਿੱਖਿਆ ਵਿਭਾਗ ਪੰਜਾਬ ਸਰਕਾਰ ਵਲੋਂ ਤਰਨ ਤਾਰਨ ਜਿਲ੍ਹੇ ਵਿਚ ਨਿਯੁਕਤ ਕੀਤੇ ਗਏ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:)ਤਰਨ ਤਾਰਨ ਗੁਰਭਜਨ ਸਿੰਘ ਲਾਸਾਨੀ ਨੂੰ ਸਟੇਟ ਅਵਾਰਡੀ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ, ਜਿਲ੍ਹਾ ਸਾਇੰਸ ਸੁਪਰਵਾਇਜ਼ਰ ਮੈਡਮ ਰਜਿੰਦਰ ਕੋਰ ਸਕੂਲ ਸਟਾਫ ਰਵੀ ਪ੍ਰਸ਼ਰਮਾ ਵਲੋਂ ਬਤੋਰ ਜਿਲ੍ਹਾ ਅਧਿਕਾਰੀ ਨਿਯੁੱਕਤੀ ਤੇ ਜੀ ਆਇਆ ਕਹਿੰਦੇ ਹੋਏ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਸਵਾਗਤ ਕੀਤਾ।ਇਸ ਮੋਕੇ ਜਿਲ੍ਹਾ ਸਿੱਖਿਆ ਅਧਿਕਾਰੀ ਗੁਰਭਜ਼ਨ ਸਿੰਘ ਲਾਸਾਨੀ ਨੇ ਕਿਹਾ ਕਿ ਮੇਰਾ ਜਿਲ੍ਹੇ ਵਿਚ ਮੁੱਖ ਮੰਤਵ ਵਿਦਿਆਰਥੀ ਪੜ੍ਹਾਈ ਦੇ ਪੱਧਰ ਨੂੰ ਹੋਰ ਵੀ ਉਚਾ ਚੁੱਕਣਾਂ ਹੋਵੇਗਾ।ਉਨ੍ਹਾਂ ਵਿਦਿਆਰਥੀ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਅਧਿਆਪਕਾਂ ਨਾਲ ਆਪਣੇ ਬੱਚੇ ਦੀ ਪੜ੍ਹਾਈ ਪ੍ਰਤੀ ਉਨ੍ਹਾਂ ਦੇ ਸੰਪਰਕ ਵਿਚ ਰਹਿਣ ਅਤੇ ਬਚਿੱਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦੇਣ ਕਿੳਂਕਿ ਅਜੋਕੇ ਸਮੇਂ ਵਿਚ ਹਰੇਕ ਇਨਸਾਨ ਦਾ ਪੜ੍ਹਿਆਂ ਲਿਖਿਆ ਹੋਣਾ ਬਹੁਤ ਹੀ ਜਰੂਰੀ ਹੈ।ਇਕ ਪੜ੍ਹਿਆ ਲਿਖਿਆ ਵਰਗ ਹੀ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ ।ਇਸ ਮੋਕੇ ਬੀਰਇੰਦਰ ਸਿੰਘ ਜਿਲ੍ਹਾ ਕੋਆਰਡੀਨੇਟਰ,ਰਵੀ ਪ੍ਰਕਾਸ ਸ਼ਰਮਾ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media