Tuesday, July 7, 2026

ਨਸ਼ੇ ਨੂੰ ਲੈ ਕੇ ਹੋਏ ਝਗੜੇ ਵਿਚ ਇੱਕ ਜ਼ਖ਼ਮੀ

U
U

ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਨਸ਼ਾ ਨਾ ਵੇਚਣ ਨੂੰ ਲੈਕੇ ਹੋਏ ਝਗੜੇ ਵਿਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਮਹਾਦਯ (25) ਵਾਸੀ ਸਥਾਨਕ ਰਾਧਾ ਸਵਾਮੀ ਕਲੋਨੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਲੋਨੀ ਵਾਸੀ ਇੱਕ ਵਿਅਕਤੀ ਅਖੌਤੀ ਰੂਪ ਨਾਲ ਉਨ੍ਹਾਂ ਦੇ ਬੇਟੇ ਮਹਾਦਯ ਤੇ ਨਸ਼ਾ ਵੇਚਣ ਲਈ ਦਬਾਅ ਬਣਾਉਂਦਾ ਹੈ। ਜਿਸ ਤੋਂ ਇਨਕਾਰ ਕਰਨ ਤੇ ਉਕਤ ਵਿਅਕਤੀ ਨੇ ਬੀਤੀ ਰਾਤ ਉਸਦੇ ਨਾਲ ਝਗੜਾ ਕੀਤਾ। ਜਦੋਂ ਉਨ੍ਹਾਂ ਨੇ ਵਿਚ ਵਚਾਅ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਉੱਥੋਂ ਚਲਾ ਗਿਆ। ਮਹਾਦਯ ਨੇ ਦੱਸਿਆ ਕਿ ਬੀਤੇ ਦਿਨ ਉਸਦਾ ਪਰਸ ਗੁੰਮ ਹੋ ਗਿਆ ਸੀ ਅਤੇ ਉਹ ਅੱਜ ਦੁਪਹਿਰ ਲਗਭਗ 1.00 ਵਜੇ ਗਲੀ ਵਾਸੀ ਉਕਤ ਵਿਅਕਤੀ ਦੇ ਨਾਲ ਪਰਸ ਸਬੰਧੀ ਗੱਲ ਕਰ ਰਿਹਾ ਸੀ ਕਿ ਉਕਤ ਵਿਅਕਤੀ ਆਪਣੇ ਇੱਕ ਹੋਰ ਸਾਥੀ ਦੇ ਨਾਲ ਫਿਰ ਤੋਂ ਆਇਆ ਅਤੇ ਉਸਦੇ ਵੱਲੋਂ ਨਸ਼ਾ ਨਾ ਵੇਚਣ ਕਾਰਨ ਉਸਦੇ ਨਾਲ ਮਾਰਕੁੱਟ ਕੀਤੀ। ਜਿਸ ਕਾਰਨ ਉਸਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗੀਆਂ ਹਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply