Monday, July 6, 2026

ਰੱਖਿਆ ਸੈੇਨਾਵਾਂ ਵਿਚ ਤਾਇਨਾਤ ਮੁਲਾਜ਼ਮਾਂ ਲਈ ਆਨਲਾਈਨ ਰਜਿਸਟ੍ਰੇਸ਼ਨ 30 ਦਸੰਬਰ ਤੱਕ

Isha Kalia DC
ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ)- ਭਾਰਤ ਚੋਣ ਕਮਿਸ਼ਨ ਵੱਲੋ ਰੱਖਿਆ ਸੈੇਨਾਵਾਂ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਵੋਟਰ ਸੂਚੀ ਦੇ ਅੰਤਿਮ ਭਾਗ ਵਿਚ ਸ਼ਾਮਲ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਸਮਾਂ ਵਧਾਕੇ ਮਿਤੀ 30 ਦਸੰਬਰ 2016 ਤੱਕ ਨਿਰਧਾਰਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ – ਕਮ – ਜਿਲ੍ਹਾ ਚੋਣ ਅਫਸਰ, ਫਾਜ਼ਿਲਕਾ, ਸ਼੍ਰੀਮਤੀ ਇਸ਼ਾ ਕਾਲੀਆ, ਆਈ.ਏ.ਐਸ ਨੇ ਦੱਸਿਆ ਕਿ ਰੱਖਿਆ ਸੈੇਨਾਵਾਂ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਰੱਖਿਆ ਸੇੈਨਾਵਾਂ ਦੇ ਮੁਲਾਜ਼ਮਾਂ ਵੱਲੋ ਫਾਰਮ ਨੰ. 2 ਜਾਂ 2-ਏ ਆਪਣੇ ਰਿਕਾਰਡ ਦਫਤਰਾਂ ਰਾਹੀਂ ਆਪਣੇ ਜਿਲ੍ਹੇ ਦੇ ਜ਼ਿਲ੍ਹਾ ਚੋਣ ਅਫਸਰ ਨੂੰ ਭੇਜੇ ਜਾਂਦੇ ਹਨ। ਇਹਨਾਂ ਫਾਰਮਾਂ ਦੇ ਆਧਾਰ ਤੇ ਰੱਖਿਆਂ ਸੈਨਾਵਾਂ ਦੇ ਮੁਲਾਜ਼ਮਾਂ ਨੂੰ ਵੋਟਰ ਸੂਚੀ ਦੇ ਅੰਤਿਮ ਹਿਸੇ ਵਿਚ ਸ਼ਾਮਲ ਕੀਤਾ ਜਾਂਦਾ ਹੈ।
ਵੋਟਰ ਸੂਚੀ ਦੀ ਸਰਸਰੀ ਸੁਧਾਈ 2017 ਲਈ ਅੰਤਿਮ ਹਿਸੇ ਵਿਚ ਨਾਮ ਸ਼ਾਮਲ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 24-12-2016 ਸੀ, ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ 30-12-2016 ਕਰ ਦਿੱਤੀ ਗਈ ਹੈ, ਇਸ ਮਿਤੀ ਤੱਕ ਰੱਖਿਆ ਸੈਨਾਵਾਂ ਵਿਚ ਤਾਇਨਾਤ ਕੋਈ ਵੀ ਮੁਲਾਜ਼ਮ ਆਪਣੀ ਅਤੇ ਆਪਣੀ ਪਤਨੀ (ਜੇਕਰ ਉਹ ਪੋਸਟਿੰਗ ਵਾਲੇ ਸਟੇਸ਼ਨ ਤੇ ਨਾਲ ਰਹਿੰਦੀ ਹੋਵੇ) ਦੀ ਵੋਟ ਬਣਵਾ ਸਕਦਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply