Monday, July 6, 2026

2017 ਵਿੱਚ ਕੈਪਟਨ ਪੰਜਾਬੀਆਂ ਨੂੰ ਸਾਫ ਸੁਥਰੀ ਕਾਂਗਰਸ ਸਰਕਾਰ- ਵਿਕਾਸ ਪਾਲ ਪ੍ਰਿੰਸ

ppn2312201616
ਜੰਡਿਆਲਾ ਗੁਰੂ, 23 ਦਸੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਪੰਜਾਬ ਵਿੱਚ ਬੀਤੇ ਦੱਸ ਸਾਲ ਅਕਾਲੀਆਂ ਨੇ ਪੰਜਾਬੀਆਂ ਨੂੰ ਚੰਗੀ ਤਰ੍ਹਾਂ ਲੁਟਿਆ, ਕੁਟਿਆ, ਅਤਿਆਚਾਰ ਅਤੇ ਝੂਠੇ ਕੇਸ ਕਰਵਾਉਣ ਤੋਂ ਇਲਾਵਾ ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਕਰਨ ਵਾਲਿਆਂ ਨੂੰ ਅੱਜ ਤੱਕ ਗ੍ਰਿਫਤਾਰ ਨਾ ਕਰਕੇ ਪੰਜਾਬ ਅਤੇ ਇਨਸਾਨੀਅਤ ਵਿਰੋਧੀ ਸਰਕਾਰ ਸਾਬਿਤ ਕੀਤਾ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਸਕੱਤਰ ਵਿਕਾਸਪਾਲ ਪ੍ਰਿਸ ਨੇ ਅਪਨੇ ਦਫਤਰ ਹੋਈ ਇਕ ਮੀਟਿੰਗ ਦੋਰਾਨ ਬੋਲਦਿਆਂ ਕਿਹਾ ਕਿ ਕੁਟੋ ਤੇ ਲੁਟੋ ਤੋਂ ਸਿਵਾਏ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ।ਪੰਜਾਬ ਦੀ ਜਨਤਾ ਬਾਦਲ ਸਰਕਾਰ ਦੇ ਜੁਲਮਾਂ ਤੋ ਤੰਗ ਆ ਚੁੱਕੀ ਹੈ ਅਤੇ ਹੁਣ 2017 ਦੀਆਂ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬੀ ਦੀ ਹਮਦਰਦ ਸਰਕਾਰ ਬਣਾਈ ਜਾ ਸਕੇ।ਅਕਾਲੀ ਭਾਜਪਾ ਸਰਕਾਰ ਨੇ ਨੋਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧਕੇਲਕੇ ਅਤੇ ਨਸ਼ੇੜੀਆਂ ਦਾ ਸਾਥ ਦੇਕੇ ਪੰਜਾਬ ਦਾ ਨਾਮ ਕੋਮੀ ਪੱਧਰ ਤੇ ਬਦਨਾਮ ਕੀਤਾ ਹੈ।ਉਹਨਾਂ ਕਿਹਾ ਕਿ ਇਸ ਜਾਲਮ ਸਰਕਾਰ ਨੇ ਤਾਂ ਲੋਕਤੰਤਰ ਦੇ ਚੋਥੇ ਥੰਮ੍ਹ ਮੀਡੀਆ ਨੂੰ ਵੀ ਨਹੀਂ ਬਖਸ਼ਿਆ ਅਤੇ ਉਹਨਾਂ ਉੱਪਰ ਵੀ ਲਾਠੀਚਾਰਜ ਕਰਵਾ ਕੇ ਇਹ ਸਿੱਧ ਕਰ ਦਿੱਤਾ ਕਿ ਜਾਲਮ ਸਰਕਾਰ ਦਾ ਖਿਤਾਬ ਹਾਸਿਲ ਕਰਨ ਵਿੱਚ ਪਿੱਛੇ ਨਹੀਂ ਰਹਿਣਗੇ।ਪੰਜਾਬ ਦੇ ਪਾਣੀਆਂ ਦੀ ਰਖਵਾਲੀ ਲਈ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਤੋਂ ਅਸਤੀਫਾ ਦੇਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ ਜਦੋਂ ਕਿ ਅਕਾਲੀ ਦਲ ਦੇ ਨਾਲ ਨਾਲ ਆਪ ਦਾ ਸੁਪਰੀਮੋ ਕੇਜਰੀਵਾਲ ਵੀ ਡਰਾਮੇਬਾਜ਼ੀ ਕਰਕੇ ਪੰਜਾਬੀਆਂ ਨੂੰ ਥੋਖਾ ਦੇ ਰਹੇ ਹਨ।ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚੋਂ ਜਾਲਮ ਸਰਕਾਰ ਦਾ ਵਿਨਾਸ਼ ਕਰਕੇ ਪੰਜਾਬੀਆਂ ਦੀ ਹਮਦਰਦ ਕਾਂਗਰਸ ਸਰਕਾਰ 2017 ਵਿੱਚ ਬਣਾਉਣ ਲਈ ਖੁਲਕੇ ਮੈਦਾਨ ਵਿੱਚ ਕੁਦ ਪੈਣ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply