Sunday, February 22, 2026

ਪਾਕਿਸਤਾਨ ਦੀ ਜੇਲ ਵਿਚੋਂ 439 ਮਛੇਰੇ ਰਿਹਾਅ ਕਰਵਾਏ

indian-fishermen
ਅੰਮ੍ਰਿਤਸਰ, 23 ਦਸੰਬਰ (ਦੀਪ ਦਵਿੰਦਰ ਸਿੰਘ)- ਫੋਕਲੋਰ ਰਿਸਰਚ ਅਕਾਦਮੀ ਅਤੇ ਹਿੰਦ-ਪਾਕਿ ਦੋਸਤੀ ਮੰਚ ਵੱਲੋਂ ਕਰਾਮਤ ਅਲੀ ਡਾਇਰੈਕਟਰ ਪਾਕਿ ਇੰਸਟੀਚਿਊਟ ਲੇਬਰ ਐਜੂਕੇਸ਼ਨ ਐਂਡ ਰਿਸਰਚ ਅਤੇ ਜਤਿਨ ਦੇਸਾਈ ਸਕੱਤਰ ਭਾਰਤ ਪਾਕਿਸਤਾਨ ਫੋਰਮ ਪੀਸ ਐਂਡ ਡੈਮੋਕਰੇਟਿਵ ਦੇ ਸਾਂਝੇ ਯਤਨਾਂ ਨਾਲ ਪਾਕਿਸਤਾਨ ਦੀ ਜੇਲ ਵਿਚੋਂ 439 ਮਛੇਰੇ ਰਿਹਾਅ ਕਰਵਾਏ ਗਏ।ਸਤਨਾਮ ਸਿੰਘ ਮਾਣਕ, ਰਮੇਸ਼ ਯਾਦਵ ਅਤੇ ਗੁਰਦੇਵ ਸਿੰਘ ਮਹਿਲਾਂਵਾਲਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੋ ਕਿ ਕਰਮਵਾਰ 225 ਮਛੇਰੇ 25/12/2016 ਨੂੰ ਅਤੇ 219 ਮਛੇਰੇ 6/12/2016 ਨੂੰ ਪਾਕਿਸਤਾਨ ਦੀ ਜੇਲ ਵਿਚੋਂ ਰਿਹਾ ਕੀਤੇ ਜਾਣਗੇ। ਉਨਾਂ ਕਿਹਾ ਕਿ ਇਹਨਾਂ ਨੂੰ ਰਿਹਾ ਕੀਤਾ ਜਾਣ ਤੇ ਪਾਕਿਸਤਾਨ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਅਤੇ ਭਾਰਤ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਪਾਕਿਸਤਾਨ ਵਿਚੋਂ ਅਨਜਾਣਪੁਣੇ ਵਿੱਚ ਬਾਰਡਰ ਪਾਰ ਕਰਕੇ ਗਏ ਲੋਕਾਂ ਅਤੇ ਮਛੇਰਿਆਂ ਨੂੰ ਰਿਹਾਅ ਕੀਤਾ ਜਾਵੇ।ਪਾਕਿਸਤਾਨ ਦੇ ਇਸ ਕਦਮ ਨਾਲ ਦੋਹਾਂ ਦੇਸ਼ਾਂ ਵਿੱਚ ਗੱਲਬਾਤ ਲਈ ਆਸ ਕਰਦੇ ਹਾਂ ਕਿ ਸੁਖਾਵਾਂ ਮਾਹੌਲ ਬਣੇਗਾ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply