
ਫਾਜ਼ਿਲਕਾ, 26 ਦਸੰਬਰ (ਵਿਨੀਤ ਅਰੋੜਾ) – ਪੇਰੈਂਟਸ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਰਜਿੰਦਰ ਛਪੋਲਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੂੰ ਮਿਲਿਆ। ਜ਼ਿਲ੍ਹਾ ਪ੍ਰਧਾਨ ਰਜਿੰਦਰ ਛਪੋਲਾ ਨੇ ਡਿਪਟੀ ਕਮਿਸ਼ਨਰ ਨੂੰ ਨਿਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਜ਼ਿਲ੍ਹੇ ਦੇ ਕੁਝ ਨਿਜੀ ਸਕੂਲਾਂ ਵੱਲੋਂ ਮਾਪਿਆਂ ਤੋਂ ਲਈ ਜਾ ਰਹੀ ਤਿੰਨ ਮਹੀਨਿਆਂ ਦੀ ਅਡਵਾਂਸ ਫੀਸ ਨੂੰ ਬੰਦ ਕਰਵਾਉਣਾ, ਜ਼ਿਲ੍ਹੇ ਦੇ ਸਾਰਿਆਂ ਨਿਜੀ ਸਕੂਲਾਂ ਵਿਚ ਚੱਲ ਰਹੀਆਂ ਖਟਾਰਾ ਵੈਨਾਂ ਅਤੇ ਆਟੋ ਰਿਕਸ਼ਾ ਨੂੰ ਜਲਦੀ ਪ੍ਰਭਾਵ ਨਾਲ ਬੰਦ ਕਰਵਾਉਣਾ, ਸਾਰਿਆਂ ਨਿਜੀ ਸਕੂਲ ਬੱਸਾਂ ਅਤੇ ਵੈਨਾਂ ਦੇ ਡਰਾਇਵਰਾਂ ਦਾ ਡੋਪ ਟੈਸਟ ਕਰਵਾਇਆ ਜਾਵੇ, ਜ਼ਿਲ੍ਹਾ ਮੋਨੀਟਰਿੰਗ ਕਮੇਟੀ ਵਿਚ ਪੇਰੈਂਟਸ ਐਸੋਸੀਏਸ਼ਨ ਨੂੰ ਸ਼ਾਮਲ ਕਰਨਾ ਯਕੀਨੀ ਬਣਾਇਆ ਜਾਵੇ, ਵਿਦਿਅਕ ਸੈਸ਼ਨ 2017-18 ਲਈ ਸਕੂਲਾਂ ਵੱਲੋਂ ਲਗਾਈਆਂ ਜਾਣ ਵਾਲੀਆਂ ਕਿਤਾਬਾ ਦੀ ਲਿਸਟ, ਲੇਖਕ ਦੀ ਲਿਸਟ ਅਤੇ ਕਿਤਾਬਾਂ ਦੇ ਮੁੱਲ ਦੀ ਲਿਸਟ ਸਕੂਲਾਂ ਦੇ ਨੋਟਿਸ ਬੋਰਡ, ਸਕੂਲ ਦੀ ਵੈਬਸਾਇਟ, ਸਬੰਧਤ ਬੋਰਡ ਦੀ ਵੈਬਸਾਇਟ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਪੈਰੇਂਟਸ ਐਸੋਸੀਏਸ਼ਨ ਨੂੰ ਮੁਹੱਈਆ ਕਰਵਾਈ ਜਾਵੇ, ਨਿਜੀ ਸਕੂਲਾਂ ਵੱਲੋਂ ਅਨੂਅਲ ਚਾਰ ਦੇ ਨਾਂ ਤੇ ਹਰ ਸਾਲ ਮਾਪਿਆਂ ਤੋਂ ਵਸੂਲੇ ਜਾ ਰਹੇ ਫੰਡਾਂ ਦੀ ਪੂਰੀ ਡਟੇਲ ਸਕੂਲਾਂ ਦੇ ਨੋਟਿਸ ਬੋਰਡ, ਸਕੂਲਾਂ ਦੀ ਵੈਬਸਾਇਟ, ਸਬੰਧਤ ਬੋਰਡ ਦੀ ਵੈਬਸਾਇਟ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਪੇਰੈਂਟਸ ਐਸੋਸੀਏਸ਼ਨ ਨੂੰ 31 ਦਸੰਬਰ ਤੱਕ ਮੁਹੱਇਆ ਕਰਵਾਈ ਜਾਵੇ।
ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੋਂਪਿਆ। ਇਸ ਮੌਕੇ ਐਸੋਸੀਏਸ਼ਨ ਵੱਲੋਂ ਬਲਵਿੰਦਰ ਬਾਠ, ਪ੍ਰੀਤਮ ਸਿੰਘ, ਅਸ਼ੋਕ ਧਿਲੋਡ, ਜੈ ਚੰਦ, ਹਰਬੰਸ ਲਾਲ, ਗੁਰਭੇਜ਼ ਸਿੰਘ ਅਤੇ ਰਿੰਕੂ ਸੇਤੀਆ ਅਤੇ ਹੋਰ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media