Tuesday, March 10, 2026

ਕਾਰ ਸੇਵਾ ਦਾ ਜਾਇਜਾ ਲੈਣ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਪਾਕਿਸਤਾਨ ਰਵਾਨਾ

Paramjit Singh Sarna
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ)-  ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵਾਹਗਾ ਸਰਹੱਦ ਰਾਹੀ ਪਾਕਿਸਤਾਨ ਵਿੱਚ ਦਾਖਲ ਹੋਣ ਤੋ ਪਹਿਲਾਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਗੁਰਧਾਮਾਂ ਦੀ ਚੱਲਦੀ ਕਾਰ ਸੇਵਾ ਸਬੰਧੀ ਜਾ ਰਹੇ ਹਨ ਅਤੇ ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਉਸਾਰੀ ਜਾਣ ਵਾਲੀ ਨਵੀ ਇਮਾਰਤ ਦਾ ਕੰਮ ਜੰਗੀ ਪੱਧਰ ‘ਤੇ ਕੰਮ ਚੱਲ ਰਿਹਾ ਹੈ ਤੇ ਜਲਦੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਵੇਗਾ।
ਪਾਕਿਸਤਾਨ ਵੱਲ ਰਵਾਨਾ ਹੋਣ ਤੋ ਪਹਿਲਾਂ ਸਥਾਨਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ, ਓਕਾਬ ਬੋਰਡ ਅਤੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਿੱਖ ਗੁਰਧਾਮਾਂ ਦੀ ਕਾਰ ਸੇਵਾ ਕਰਨ ਵਿੱਚ ਪੂਰਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਪਾਕਿਸਤਾਨ ਸਿਰਫ ਕਾਰ ਸੇਵਾ ਸਬੰਧੀ ਹੀ ਜਾ ਰਹੇ ਹਨ ਅਤੇ ਗੁਰੂਦੁਆਰੇ ਦੀਆ ਨੀਹਾਂ ਭਰਨ ਦਾ ਕੰਮ ਚੱਲ ਰਿਹਾ ਹੈ ਅਤੇ ਬਹੁਤ ਜਲਦੀ ਹੀ ਪ੍ਰਕਾਸ਼ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਦੋ ਦਿਨ ਪਾਕਿਸਤਾਨ ਵਿਖੇ ਰਹਿਣ ਉਪਰੰਤ 28 ਦਸੰਬਰ ਨੂੰ ਵਾਪਸ ਵਤਨ ਪਰਤਣਗੇ। ਗੁਰਧਾਮਾਂ ਦੀ ਕਾਰ ਸੇਵਾ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ 375 ਦੇ ਕਰੀਬ ਸਿੱਖ ਗੁਰਧਾਮ ਹਨ ਜਿਹਨਾਂ ਦੀ ਕਾਰ ਸੇਵਾ ਕਰਨ ਵਾਲੀ ਹੈ ਤੇ ਉਸ ਚੰਦੂ ਦੀ ਹਵੇਲੀ ਵਿਖੇ ਵੀ ਗੁਰਧਾਮ ਦੀ ਸੇਵਾ ਸ਼ੁਰੂ ਕਰਨ ਲਈ ਗੱਲਬਾਤ ਕੀਤੀ ਜਾਵੇਗੀ ਜਿਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਦੀ ਨੂੰ ਸ਼ਹੀਦੀ ਤੋ ਪਹਿਲਾਂ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਗੁਰੂਦੁਆਰਾ ਡੇਹਰਾ ਸਾਹਿਬ ਦੀ ਪਹਿਲੀ ਇਮਾਰਤ ਖਦਸ਼ਾ ਹਾਲਤ ਵਿੱਚ ਹੋ ਗਈ ਸੀ ਜਿਸ ਦੀ ਨਵ ਉਸਾਰੀ ਜਰੂਰੀ ਸੀ ਤੇ ਉਹਨਾਂ ਦੀ ਬੇਨਤੀ ਤੇ ਪਾਕਿਸਤਾਨ ਸਰਕਾਰ ਨੇ ਕਾਰ ਸੇਵਾ ਉਹਨਾਂ ਨੂੰ ਦੇ ਦਿੱਤੀ। ਉਹਨਾਂ ਕਿਹਾ ਕਿ ਕਈ ਹੋਰ ਸ਼ਕਤੀਆਂ ਇਸ ਸੇਵਾ ਵਿੱਚ ਅੜਚਣਾਂ ਪਾਉਣ ਲਈ ਕਾਫੀ ਯਤਨ ਕਰਦੀਆਂ ਰਹੀਆਂ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੂੰ ਸਫਲਤਾ ਨਹੀ ਮਿਲ ਸਕੀ।ਉਹਨਾਂ ਦੱਸਿਆ ਜੂਨ 2014 ਵਿੱਚ ਗੁਰੂਦੁਆਰਾ ਦੀ ਨਵੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਇਹ ਕਾਰ ਸੇਵਾ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply