ਧੂਰੀ, 27 ਦਸੰਬਰ (ਪ੍ਰਵੀਨ ਗਰਗ)- ਸਥਾਨਕ ਸ਼ਿਵ ਭੋਲਾ ਨਿਸ਼ਕਾਮ ਸੇਵਾ ਸੰਮਤੀ (ਰਜਿ.) ਵੱਲੋਂ ਸਥਾਨਕ ਦੁਰਗਾ ਮੰਦਰ ਵਿਖੇ ਪੰ. ਮਦਨ ਮੋਹਨ ਮਾਲਵੀ ਜੀ ਦੀ ਜਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ ਜਿਸ ਵਿੱਚ ਸ਼ਹਿਰ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਅਤੇ ਹੋਰ ਪਤਵੰਤੇ ਵਿਅਕਤੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸੰਸਥਾ ਪ੍ਰਧਾਨ ਰਮੇਸ਼ ਕੁਮਾਰ ਗਰਗ ਨੇ ਪੰ. ਮਾਲਵੀਆ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸ ਮੌਕੇ ਅਸ਼ੋਕ ਅੱਗਰਵਾਲ, ਕ੍ਰਿਸ਼ਨ ਸਿੰਗਲਾ, ਮਾ. ਭਰਤ ਲਾਲ, ਸੈਕਟਰੀ ਸੋਨੀ ਧੀਰ, ਅਜਾਦ ਸਿੰਘ, ਓਮ ਪ੍ਰਕਾਸ਼, ਨਰੇਸ਼ ਬਾਂਸਲ ਅਤੇ ਬੋਬੀ ਗਰਗ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media