Wednesday, March 11, 2026

ਐਨ.ਐਸ.ਐਸ ਦਾ ਹਫ਼ਤੇਵਾਰ ਕੈਂਪ ਸੰਪਨ-ਲਾਇਆ ਭਾਰਤ ਪਾਕ ਸਰਹੱਦ ਤੇ ਚਰਚ ਦਾ ਟੂਰ

ppn2712201605
ਫਾਜ਼ਿਲਕਾ, 27 ਦਸੰਬਰ (ਵਿਨੀਤ ਅਰੋੜਾ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਚ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਦੀ ਅਗਵਾਈ ਵਿਚ 21 ਤੋਂ 27 ਦਸੰਬਰ ਤੱਕ ਐਨ.ਐਸ.ਐਸ. ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਕੈਂਪ ਇੰਚਾਰਜ਼ ਮੈਡਮ ਨਿਰਮਲਾ ਜਿਆਣੀ ਨੇ ਦੱਸਿਆ ਕਿ ਦਿਨ ਅਤੇ ਰਾਤ ਦੇ ਲਗਾਏ ਗਏ ਇਸ ਹਫ਼ਤੇਵਰ ਕੈਂਪ ਦੌਰਾਨ ਵਿਦਿਆਰਥਣਾਂ ਨੇ ਪੂਰੇ ਸਕੂਲ ਦੇ ਵੇਹੜੇ ਸਫ਼ਾਈ ਕਰਕੇ ਆਪਣੀ ਸਹਿਯੋਗ ਦੀ ਉਦਾਹਰਨ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਹਫ਼ਤੇਵਰ ਕੈਂਪ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਵੱਲੋਂ ਵਿਦਿਆਰਥਣਾਂ ਅਤੇ ਸਟਾਫ਼ ਨੂੰ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ ਤਾਕਿ ਸਾਡੇ ਵਿਦਿਆਰਕੀ ਭਵਿੱਖ ਵਿਚ ਇੱਕ ਚੰਗੇ ਅਤੇ ਸੂਝਵਾਨ ਨਾਗਰਿਕ ਬਣ ਸਕਣ। ਕੈਂਪ ਦੌਰਾਨ ਸਿਵਲ ਸਰਜ਼ਨ ਦਫ਼ਤਰ ਵੱਲੋਂ ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਿਹਤ ਸੁਵਿਧਾਵਾਂ ਸਬੰਧੀ ਜਾਣਕਾਰੀ ਦੇਕੇ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਗੱਲ ਕਹੀ।  ਇਸੇ ਤਰ੍ਹਾਂ ਮਨੋਜ਼ ਤ੍ਰਿਪਾਠੀ ਨੇ ਬੱਚਿਆਂ ਨੂੰ ਆਪਣੇ  ਅਧਿਕਾਰਾਂ ਅਤੇ ਫਰਜ਼ਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਡਾ. ਆਸ਼ਾ ਗੁੰਬਰ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਜੀਵਨ ਵਿਚ ਨੈਤਿਕ ਮੁੱਲਾਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਮੈਡਮ ਨਿਰਮਲਾ ਜਿਆਣੀ ਨੇ ਦੱੱਸਿਆ ਕਿ ਕੈਂਪ ਦੌਰਾਨ ਕੈਂਪ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਾਂ ਨੂੰ ਭਾਰਤ ਪਾਕਿਸਤਾਨ ਸਰਹੱਦ ਦਾ ਦੋਰਾ ਵੀ ਕਰਵਾਇਆ ਗਿਆ ਅਤੇ ਉਨ੍ਹਾਂ ਵਿਚ ਦੇਸ਼ ਭਗਤੀ ਦੀ ਭਾਵਨਾ ਜਾਗ੍ਰਤ ਕੀਤੀ ਗਈ। ਇਸ ਤੋਂ ਇਲਾਵਾ ਕ੍ਰਿਸ਼ਮਿਸ ਤਿਓਹਾਰ ਦੌਰਾਨ ਵਿਦਿਆਰਥਣਾਂ ਨੂੰ ਚਰਚ ਵੀ ਲੈ ਜਾਇਆ ਗਿਆ ਤਾਕਿ ਬੱਚਿਆਂ ਨੂੰ ਸਾਰਿਆਂ ਧਰਮਾਂ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਡਿਪਟੀ ਡਾਇਰੈਕਟਰ ਯੂਥ ਸੇਵਾਵਾਂ ਵਿਭਾਗ ਚੰਡੀਗੜ੍ਹ ਕੰਵਲਜੀਤ ਸਿੰਘ ਸੰਧੂ ਅਤੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਵੱਲੋਂ ਨਿਰੀਖਣ ਵੀ ਕੀਤਾ ਗਿਆ। ਕੈਂਪ ਵਿਚ ਵਾਇਸ ਪ੍ਰਿੰਸੀਪਲ ਕਿਰਨ ਗਾਂਧੀ, ਹੰਸ ਰਾਜ, ਗੁਰਦਿਆਲ ਸਿੰਘ, ਅਕਾਸ਼ਦੀਪ ਡੋਡਾ, ਸੁਰਿੰਦਰ ਕੁਮਾਰ ਅਤੇ ਹੋਰਨਾਂ ਨੇ ਸਹਿਯੋਗ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply