Wednesday, March 11, 2026

ਆਪ ਉਮੀਦਵਾਰ ਸਮਰਬੀਰ ਸਿੰਘ ਦੀ ਮਾਤਾ ਨੇ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ

ppn2712201607
ਫਾਜ਼ਿਲਕਾ, 27 ਦਸੰਬਰ (ਵਿਨੀਤ ਅਰੋੜਾ) – ਆਮ ਆਦਮੀ ਪਾਰਟੀ ਦੇ ਪ੍ਰਤੀ ਫਾਜ਼ਿਲਕਾ ਦੇ ਲੋਕਾਂ ਵਿਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਲੋਕ ਨੋਜ਼ਵਾਨ ਆਪ ਉਮੀਦਵਾਰ ਸਮਰਬੀਰ ਸਿੰਘ ਦੀ ਸਾਫ਼ ਛਵੀ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਨਾਲ ਵੱਡੀ ਗਿਣਤੀ ਵਿਚ ਜੁੜ ਰਹੇ ਹਨ ਉੱਥੇ ਚੋਣ ਪ੍ਰਚਾਰ ਦੌਰਾਨ ਸਮਰਬੀਰ ਸਿੰਘ ਦੀ ਮਾਤਾ ਜਸ਼ਨਦੀਪ ਕੌਰ ਦਾ ਲੋਕ ਭਰਵਾ ਸਵਾਗਤ ਕਰ ਰਹੇ ਹਨ। ਆਪ ਉਮੀਦਵਾਰ ਸਮਰਬੀਰ ਸਿੰਘ ਦੀ ਮਾਤਾ ਜਸ਼ਨਦੀਪ ਕੌਰ ਨੇ ਆਪ ਮਹਿਲਾ ਵਰਕਰਾਂ ਦੇ ਨਾਲ ਮਿਲਕੇ ਫਾਜ਼ਿਲਕਾ ਦੇ ਵੱਖ ਵੱਖ ਮੁਹੱਲਿਆਂ ਟੀਚਰ ਕਲੋਨੀ, ਜੈਨ ਗਲੀ ਆਦਿ ਵਿਚ ਡੋਰ ਟੂ ਡੋਰ ਜਾਕੇ ਸਮਰਬੀਰ ਦੇ ਹੱਕ ਵਿਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ।
ਇਸ ਮੋਕੇ ਆਪ ਉਮੀਦਵਾਰ ਸਮਰਬੀਰ ਸਿੰਘ ਦੀ ਮਾਤਾ ਜਸ਼ਨਦੀਪ ਕੌਰ ਨੇ ਕਿਹਾ ਕਿ ਫਾਜ਼ਿਲਕਾ ਦੇ ਸਹੀ ਵਿਕਾਸ ਅਤੇ ਤਰੱਕੀ ਲਈ ਆਮ ਆਦਮੀ ਪਾਰਟੀ ਦਾ ਸਾਣ ਦੇਣ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇੇ ਲੋਕਾਂ ਦੀਆ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਦਾ ਪੁੱਤਰ ਸਮਰਬੀਰ ਸਿੰਘ ਰਾਜਨੀਤੀ ਵਿਚ ਆਇਆ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਫਾਜ਼ਿਲਕਾ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਭੁੱਲਕੇ ਸਿਰਫ਼ ਰਾਜਨੀਤੀ ਵਿਚ ਆਪਣੇ ਫਾਇਦੇ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਫਾਜ਼ਿਲਕਾ ਦੇ ਬੱਚਿਆਂ ਨੂੰ ਉੱਚ ਸਿੱਖਿਆ ਲੈਣ ਲਈ ਕਈ ਕਈ ਮੀਲਾਂ ਦਾ ਸਫ਼ਰ ਕਰਕੇ ਆਪਣੇ ਪਰਿਵਾਰਾਂ ਤੋਂ ਦੂਰ ਰਹਿਕੇ ਹੋਰਨਾਂ ਸ਼ਹਿਰਾਂ ਵਿਚ ਜਾਕੇ ਪੜ੍ਹਨਾ ਪੈ ਰਿਹਾ ਹੈ। ਫਾਜ਼ਿਲਕਾ ਦਾ ਇੱਕੋ ਇੱਕ ਸਰਕਾਰੀ ਐਮ.ਆਰ. ਕਾਲਜ ਆਪਣੀ ਦੁਰਦਸ਼ਾ ਤੇ ਹੰਝੂ ਵਹਾ ਰਿਹਾ ਹੈ। ਫਾਜ਼ਿਲਕਾ ਵਿਚ ਵਪਾਰ ਦਾ ਬੁਰਾ ਹਾਲ ਹੈ, ਪੜ੍ਹੇ ਲਿੱਖੇ ਬੱਚੇ ਘਰ ਖਾਲ੍ਹੀ ਬੈਠੇ ਹਨ, ਜਿਸ ਦੇ ਲਈ ਸਮੇਂ ਦੀ ਅਤੇ ਪਿਛਲੀਆਂ ਸਰਕਾਰਾਂ ਨੇ ਕੁਝਾਂ ਨਹੀਂ ਕੀਤਾ। ਜਿਸ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਬੇਟੇ ਸਮਰਬੀਰ ਸਿੰਘ ਨੇ ਫਾਜ਼ਿਲਕਾ ਦੇ ਇਨਾਂ ਹਾਲਾਤਾਂ ਨੂੰ ਠੀਕ ਕਰਨ ਲਈ ਬੀੜਾ ਚੁੱਕਿਆ ਹੈ। ਜਿਸ ਨੂੰ ਉੁਹ ਫਾਜ਼ਿਲਕਾ ਦੇ ਲੋਕਾਂ ਦੇ ਨਾਲ ਮਿਲਕੇ ਹਰ ਹਾਲ ਵਿਚ ਠੀਕ ਕਰਕੇ ਰਹਿਣਗੇ। ਉਂਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਨੂੰ ਠੀਕ ਕਰਨ ਲਈ ਉਨ੍ਹਾਂ ਨੂੰ ਫਾਜ਼ਿਲਕਾ ਦੇ ਲੋਕਾਂ ਦਾ ਸਾਥ ਚਾਹੀਦਾ ਹੈ। ਜਿਸ ਕਾਰਨ ਉਹ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਲੋਕ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਹੋਏ ਉਨ੍ਹਾਂ ਦੇ ਬੇਟੇ ਸਮਰਬੀਰ ਸਿੰਘ ਨੂੰ ਵੋਟ ਪਾਉਣ। ਇਸ ਮੌਕੇ ਆਪ ਵਰਕਰਾਂ ਤੋਂ ਇਲਾਵਾ ਸਮਰਬੀਰ ਸਿੰਘ ਦੇ ਸਮਰਥਕ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply