Wednesday, March 11, 2026

ਵਿਜੈ ਸਾਂਪਲਾ ਵੱਲੋਂ ਕੀਤੀ ਜਾ ਰਹੀ ਵਿਜੈ ਸੰਕਲਪ ਰੱਥ ਯਾਤਰਾ ਸਬੰਧੀ ਮੀਟਿੰਗ ਹੋਈ

ppn2712201610
ਫਾਜ਼ਿਲਕਾ, 27 ਦਸੰਬਰ (ਵਿਨੀਤ ਅਰੋੜਾ) – ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵਿਜੈ ਸਾਂਪਲਾ ਵੱਲੋਂ ਕੀਤੀ ਜਾ ਰਹੀ ਵਿਜੈ ਸੰਕਲਪ ਰੱਥ ਯਾਤਰਾ ਨੂੰ ਸਫ਼ਲ ਬਣਾਉਣ ਲਈ ਫਾਜ਼ਿਲਕਾ ਵਿਚ ਭਾਜਪਾ ਵਰਕਰਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਅਸ਼ਵਨੀ ਫੁਟੇਲਾ ਨੇ ਦੱਸਿਆ ਕਿ ਇਸ ਸਬੰਧ ਵਿਚ ਭਾਜਪਾ ਦੀ ਇੱਕ ਮੀਟਿੰਗ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਵਿਚ ਹੋਈ। ਜਿਸਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਨੇ ਕੀਤੀ।
ਮੀਟਿੰਗ ਵਿਚ ਵਿਸ਼ੇਸ਼ ਰੂਪ ਨਾਲ ਪਹੁੰਚੇ ਜ਼ਿਲ੍ਹਾ ਇੰਚਾਰਜ਼ ਮੋਹਨ ਲਾਲ ਸੇਠੀ ਨੇ ਕਿਹਾ ਕਿ ਵਿਜੈ ਸੰਕਲਪ ਰੱਥ ਯਾਤਰਾ ਦੀ ਸ਼ੁਰੂਆਤ 29 ਦਸੰਬਰ ਨੂੰ ਹੁਸੈਨੀਵਾਲਾ ਫਿਰੋਜ਼ਪੁਰ ਤੋਂ ਸ਼ੁਰੂ ਹੋਵੇਗੀ। ਉਸੇ ਦਿਨ 3 ਵਜੇ ਜ਼ਿਲ੍ਹੇ ਦੀ ਲਾਧੂਕਾ ਮੰਡੀ ਵਿਚ ਜਨਸਭਾ ਕੀਤੀ ਜਾਵੇਗੀ ਅਤੇ 4 ਵਜੇ ਫਾਜ਼ਿਲਕਾ ਪਹੁੰਚੇਗਖੀ। ਵਿਜੈ ਸੰਕਲਪ ਰੱਥ ਯਾਤਰਾ ਦਾ ਫਾਜ਼ਿਲਕਾ ਪਹੁੰਚਣ ਤੇ ਸਵਾਗਤ ਕੀਤਾ ਜਾਵੇਗਾ ਅਤੇ ਯਾਤਰਾ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਫਾਜ਼ਿਲਕਾ ਦੇ ਘੰਟਾਘਰ ਚੌਕ ਤੇ ਪਹੁੰਚੇਗੀ। ਜਿੱਥੇ ਪ੍ਰਦੇਸ਼ ਪ੍ਰਧਾਨ ਵਿਜੈ ਸਾਂਪਲਾ ਅਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਜਨਸਭਾ ਨੂੰ ਸੰਬੋਧਤ ਕਰਨਗੇ। ਵਿਜੈ ਸੰਕਲਪ ਰੱਥ ਯਾਤਰਾ ਫਾਜ਼ਿਲਕਾ ਤੋਂ ਹੁੰਦੀ ਹੋਈ ਵਨਵਾਲਾ ਹਨਵੰਤਾ ਬਾਬਾ ਰਾਮਦੇਵ ਮੰਦਰ ਪਹੁੰਚੇਗੀ, ਉਸਤੋਂ ਬਾਅਦ ਪਿੰਡ ਖੂਈਖੇੜਾ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਪ੍ਰਦੇਸ਼ ਭਾਜਯੁਮੋ ਦੇ ਪ੍ਰੋਗਰਾਮ ਇੰਚਾਰਜ਼ ਨੋਨਾ ਜੈਰਥ, ਜ਼ਿਲ੍ਹਾ ਮੀਤ ਪ੍ਰਧਾਨ ਰਾਮ ਕੁਮਾਰ ਸੋਨੀ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਚੋਣ ਇੰਚਾਰਜ਼ ਅਸ਼ੋਕ ਜੈਰਥ, ਮਹਾਮੰਤਰੀ ਰਕੇਸ਼ ਧੂੜੀਆ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਢਾਕਾ, ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਚਿਨ ਜਾਜੋਰੀਆ, ਬੀਸੀ ਮੋਰਚਾ ਦੇ ਜ਼ਿਲ੍ਹਾ ਮਹਾਮੰਤਰੀ ਕਮਲ ਪ੍ਰਜਾਪਤੀ, ਐਸਸੀ ਮੋਰਚਾ ਦੇ ਮੰਡਲ ਪ੍ਰਧਾਨ ਵੇਦ ਪ੍ਰਵਾਨਾ, ਨਵੀਨ ਕਵਾਤੜਾ ਆਦਿ ਭਾਜਪਾ  ਵਰਕਰ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply