ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ): ਨਰੇਗਾ ਮਜ਼ਦੂਰਾਂ ਦੀ ਇੱਕ ਮੀਟਿੰਗ ਨੇੜਲੇ ਪਿੰਡ ਚਿਮਨੇਵਾਲਾ ਵਿਚ ਨਰੇਗਾ ਵਰਕਰਜ਼ ਯੂਨੀਅਨ ਦੇ ਬਲਾਕ ਪ੍ਰਧਾਨ ਰਾਣਾ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਨਰੇਗਾ ਮਜ਼ਦੂਰ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਪ੍ਰਧਾਨ ਰਾਣਾ ਸਿੰਘ ਨੇ ਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਦਿੱਤੀ ਕਿ ਸਰਕਾਰ ਨਰੇਗਾ ਨੂੰ ਪਾਦਰਸ਼ੀ ਢੰਗ ਨਾਲ ਲਾਗੂ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਮਜ਼ਦੂਰਾ ਨੂੰ ਸਾਲ ਵਿਚ ਸਿਰਫ਼ 45 ਤੋਂ 50 ਦਿਨ ਹੀ ਕੰਮ ਦਿੱਤਾ ਜਾਂਦਾ ਹੈ ਅਤੇ ਕੀਤੇ ਗਏ ਕੰਮ ਦੇ ਪੈਸੇ ਵੀ ਸਮੇਂ ਤੇ ਨਹੀਂ ਦਿੱਤੇ ਜਾਂਦੇ। ਜੋਕਿ ਸਰਕਾਰ ਵੱਲੋਂ ਸਮੇਂ ਤੇ ਦੇਣਾ ਮੰਜ਼ੂਰ ਕੀਤਾ ਗਿਆ ਹੈ ਕਿ ਕੰਮ ਕਰਨ ਦੇ 15 ਦਿਨਾਂ ਦੇ ਅੰਦਰ ਅੰਦਰ ਪੈਸੇ ਦਿੱਤੇ ਜਾਣ। ਇਸ ਤੋਂ ਇਲਾਵਾ ਸਰਕਾਰ ਵੱਲੋਂ ਸਮਾਨ ਜਿਸ ਵਿਚ ਕਹੀਆਂ, ਬੱਠਲ, ਠਾਮੇਂਟਸ ਬੋਕਸ ਅਤੇ ਸਾਫ਼ ਪਾਣੀ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ ਪਰ ਦਫ਼ਤਰ ਵੱਲੋਂ ਇਨ੍ਹਾਂ ਵਿਚੋਂ ਕੋਈ ਵੀ ਸੁਵਿਧਾ ਮੁਹੱਈਆ ਨਹੀਂ ਕਰਵਾਈ ਜਾਂਦੀ ਅਤੇ ਮਜ਼ਦੂਰ ਸਾਰੀਆਂ ਸੁਵਿਧਾਵਾਂ ਤੋਂ ਵਾਂਝੇ ਹਨ। ਮੀਟਿੰਗ ਦੌਰਾਨ ਨਰੇਗਾ ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਨਰੇਗਾ ਮਜ਼ਦੂਰਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ ਉਨ੍ਹਾਂ ਨੂੰ ਜਲਦੀ ਦੂਰ ਕੀਤਾ ਜਾਵੇ ਅਤੇ ਕੰਮ 100 ਦਿਨ ਦੀ ਥਾਂ ਤੇ 200 ਦਿਨ ਦਿੱਤਾ ਜਾਵੇ ਅਤੇ ਨਰੇਗਾ ਮਜ਼ਦੂਰਾਂ ਦੀ ਦਿਹਾੜੀ 218 ਰੁਪਏ ਤੋਂ ਵੱਧਾਕੇ 350 ਰੁਪਏ ਕੀਤੀ ਜਾਵੇ। ਇਸ ਮੌਕੇ ਪ੍ਰਚਾਰ ਸਕੱਤਰ ਜਗਦੇਵ ਸਿੰਘ, ਵਿੱਤ ਸਕੱਤਰ ਨਸੀਬ ਕੌਰ, ਸਰਕਲ ਪ੍ਰਧਾਨ ਗੁਰਮੇਲ ਸਿੰਘ, ਇਕਾਈ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਇਕਾਈ ਪ੍ਰਧਾਨ ਜਸਕਰਨ ਸਿੰਘ, ਸੁਰਜੀਤ ਸਿੰਘ ਆਤਮਾ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media